ਸ਼ਿਮਲਾ (ਭਾਸ਼ਾ)- ਰੋਹਤਾਂਗ ਦਰਰੇ 'ਚ ਅਟਲ ਸੁਰੰਗ ਦੇ ਦੱਖਣੀ ਪੋਰਟਲ ਕੋਲ ਭਾਰੀ ਬਰਫ਼ਬਾਰੀ ਤੋਂ ਬਾਅਦ 400 ਤੋਂ ਵੱਧ ਵਾਹਨਾਂ 'ਚ ਫਸੇ ਸੈਲਾਨੀਆਂ ਨੂੰ ਬਚਾ ਲਿਆ ਗਿਆ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਵੀਰਵਾਰ ਨੂੰ ਮਨਾਲੀ-ਲੇਹ ਰਾਜਮਾਰਗ ਅਤੇ ਨੇੜੇ-ਤੇੜੇ ਦੇ ਇਲਾਕਿਆਂ 'ਚ ਸੁਰੰਗ 'ਚ ਬਰਫ਼ਬਾਰੀ ਤੋਂ ਬਾਅਦ ਫਿਸਲਣ ਦੀ ਸਥਿਤੀ ਕਾਰਨ ਵਾਹਨ ਫਸ ਗਏ ਸਨ। ਅਧਿਕਾਰੀਆਂ ਨੇ ਕਿਹਾ ਕਿ ਕੇਲਾਂਗ ਅਤੇ ਮਨਾਲੀ ਦੀਆਂ ਪੁਲਸ ਟੀਮਾਂ ਨੇ ਸਾਂਝੇ ਰੂਪ ਨਾਲ ਇਕ ਬਚਾਅ ਮੁਹਿੰਮ ਸ਼ੁਰੂ ਕੀਤੀ, ਜਿਸ 'ਚ 10-12 ਘੰਟੇ ਲੱਗੇ ਅਤੇ ਸ਼ੁੱਕਰਵਾਰ ਸਵੇਰੇ 4 ਵਜੇ ਖ਼ਤਮ ਹੋਇਆ ਅਤੇ ਵਾਹਨ ਆਪਣੀ-ਆਪਣੀ ਮੰਜ਼ਿਲ ਲਈ ਰਵਾਨਾ ਹੋ ਗਏ।
ਹਾਲਾਂਕਿ ਸੈਲਾਨੀਆਂ ਨੇ ਕਿਹਾ ਕਿ ਉਹ ਬਰਫ਼ ਦੇਖਣ ਅਤੇ ਇਸ ਦਾ ਆਨੰਦ ਲੈਣ ਲਈ ਰੋਮਾਂਚਿਤ ਹਨ। ਖ਼ਰਾਬ ਮੌਸਮ ਕਾਰਨ ਪ੍ਰਭਾਵਿਤ ਹੋਏ ਸਾਰੇ ਵਾਹਨ ਦੱਖਣੀ ਪੋਰਟਲ ਨੂੰ ਸੁਰੱਖਿਅਤ ਰੂਪ ਨਾਲ ਪਾਰ ਕਰ ਚੁੱਕੇ ਹਨ। ਲਾਹੌਲ ਅਤੇ ਸਪੀਤੀ ਦੇ ਡਿਪਟੀ ਕਮਿਸ਼ਨਰ ਸੁਮਿਤ ਖਿਮਟਾ ਨੇ ਕਿਹਾ ਕਿ ਫਸੇ ਹੋਏ ਸੈਲਾਨੀਆਂ ਅਤੇ ਸਥਾਨਕ ਲੋਕਾਂ ਲਈ ਭੋਜਨ ਦੀ ਵਿਵਸਥਾ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਕੁੱਲੂ ਆਸ਼ੂਤੋਸ਼ ਗਰਗ ਨੇ ਸੈਲਾਨੀਆਂ ਨੂੰ ਸਾਵਧਾਨੀ ਨਾਲ ਵਾਹਨ ਚਲਾਉਣ ਦੀ ਸਲਾਹ ਦਿੱਤੀ ਹੈ। ਨਵਾਂ ਸਾਲ ਮਨਾਉਣ ਲਈ ਵੱਡੀ ਗਿਣਤੀ 'ਚ ਸੈਲਾਨੀ ਕੁੱਲੂ ਅਤੇ ਮਨਾਲੀ 'ਚ ਉਮੜ ਰਹੇ ਹਨ ਅਤੇ ਬਰਫ਼ਬਾਰੀ ਤੋਂ ਬਾਅਦ ਸੈਲਾਨੀਆਂ ਦੀ ਗਿਣਤੀ ਵਧਣ ਦੀ ਉਮੀਦ ਹੈ।
ਵਾੜ ਨਹੀਂ, ਜਵਾਨ ਦੀ ਵੀਰਤਾ ਕਰਦੀ ਹੈ ਸਰਹੱਦਾਂ ਦੀ ਰੱਖਿਆ : ਸ਼ਾਹ
NEXT STORY