ਸ਼ਿਮਲਾ—ਭਾਰਤੀ ਚੋਣ ਕਮਿਸ਼ਨ (ਈ. ਸੀ. ਆਈ.) ਨੇ ਭਾਜਪਾ ਸੂਬਾ ਪ੍ਰਧਾਨ ਸੱਤਪਾਲ ਸੱਤੀ 'ਤੇ ਚੋਣ ਜ਼ਾਬਤੇ ਦੀ ਉਲੰਘਣਾ ਕਰਨ 'ਤੇ ਕਾਰਵਾਈ ਕੀਤੀ। ਈ. ਸੀ. ਆਈ. ਦੇ ਸ਼ੁੱਕਰਵਾਰ ਨੂੰ ਜਾਰੀ ਹੁਕਮਾਂ ਤੋਂ ਬਾਅਦ ਸੱਤੀ ਅੱਜ ਭਾਵ ਸ਼ਨੀਵਾਰ ਸਵੇਰੇ 10 ਤੋਂ ਅਗਲੇ 48 ਘੰਟਿਆਂ ਤੱਕ ਚੋਣ ਪ੍ਰਚਾਰ ਨਹੀਂ ਕਰ ਸਕਣਗੇ।
ਈ. ਸੀ. ਆਈ. ਦੇ ਹੁਕਮ ਅਨੁਸਾਰ ਪਾਬੰਦੀ ਦੀ ਇਸ ਮਿਆਦ 'ਚ ਸਤਪਾਲ ਸੱਤੀ 'ਤੇ ਚੋਣ ਜਨ ਸਭਾਵਾਂ ਕਰਵਾਉਣ, ਪਬਲਿਕ ਮੀਟਿੰਗ, ਰੋਡ ਸ਼ੋਅ ਕਰਨ ਅਤੇ ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ ਨੂੰ ਇੰਟਰਵਿਊ ਦੇਣ 'ਤੇ ਮੁਕੰਮਲ ਤੌਰ 'ਤੇ ਰੋਕ ਰਹੇਗੀ। ਈ. ਸੀ. ਆਈ. ਨੇ ਸੱਤੀ 'ਤੇ ਇਹ ਛਾਂਟਾ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ 'ਤੇ ਕੀਤੀ ਗਈ ਅਭੱਦਰ ਟਿੱਪਣੀ ਦੇ ਕਾਰਨ ਮਾਰਿਆ ਹੈ। ਭਾਜਪਾ ਪ੍ਰਦੇਸ਼ ਪ੍ਰਧਾਨ ਨੇ ਬੀਤੇ ਹਫਤੇ ਸੋਲਨ ਦੇ ਰਾਮ ਸ਼ਹਿਰ ਵਿਚ ਰਾਹੁਲ ਗਾਂਧੀ 'ਤੇ ਇਕ ਜਨ ਸਭਾ ਦੌਰਾਨ ਅਭੱਦਰ ਟਿੱਪਣੀ ਕੀਤੀ ਸੀ।ਇਸ 'ਤੇ ਚੋਣ ਕਮਿਸ਼ਨ ਨੇ ਡੀ. ਸੀ. ਸੋਲਨ ਦੇ ਰਾਹੀਂ ਸੱਤੀ ਨੂੰ ਨੋਟਿਸ ਜਾਰੀ ਕੀਤਾ। ਹਾਲਾਂਕਿ ਨੋਟਿਸ ਦੇ ਜਵਾਬ ਵਿਚ ਸੱਤੀ ਨੇ ਸੋਸ਼ਲ ਮੀਡੀਆ 'ਚ ਵਾਇਰਲ ਕੀਤੀ ਜਾ ਰਹੀ ਵੀਡੀਓ ਦੇ ਨਾਲ ਟੈਂਪਰਿੰਗ ਦਾ ਦਾਅਵਾ ਕੀਤਾ ਸੀ, ਪਰ ਈ. ਸੀ. ਆਈ. ਨੇ ਸੱਤੀ ਦੇ ਦਾਅਵੇ ਨੂੰ ਗਲਤ ਠਹਿਰਾਉਂਦੇ ਹੋਏ ਉਨ੍ਹਾਂ 'ਤੇ ਬੈਨ ਲਗਾਇਆ ਅਤੇ ਭਵਿੱਖ 'ਚ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰਨ ਤੋਂ ਗੁਰੇਜ਼ ਦੇ ਨਿਰਦੇਸ਼ ਦਿੱਤੇ।
ਟਿਕ-ਟਾਕ 'ਤੇ ਪਸੰਦ ਕਰ ਕੀਤਾ ਵਿਆਹ, ਲਾੜੇ ਨੇ 48 ਘੰਟੇ ਬਾਅਦ ਹੀ ਮੰਗਿਆ ਤਲਾਕ
NEXT STORY