ਨਵੀਂ ਦਿੱਲੀ- ਭਾਜਪਾ 'ਚ ਸ਼ਾਮਲ ਨਾ ਹੋਣ 'ਤੇ ਧਮਕੀ ਮਿਲਣ ਦੇ ਦੋਸ਼ਾਂ 'ਤੇ ਚੋਣ ਕਮਿਸ਼ਨ ਨੇ ਨੋਟਿਸ ਲਿਆ ਹੈ ਅਤੇ ਆਤਿਸ਼ੀ ਨੂੰ ਇਕ ਨੋਟਿਸ ਭੇਜਿਆ ਹੈ। ਆਤਿਸ਼ੀ ਨੂੰ ਇਸ ਨੋਟਿਸ ਦਾ ਸੋਮਵਾਰ ਦੁਪਹਿਰ 12 ਵਜੇ ਤੱਕ ਜਵਾਬ ਦੇਣਾ ਹੋਵੇਗਾ। ਚੋਣ ਕਮਿਸ਼ਨ ਨੇ ਕਿਹਾ ਹੈ ਕਿ ਨੋਟਿਸ ਦੇ ਹਰੇਕ ਪੈਰੇ ਦਾ ਲਿਖਤੀ 'ਚ ਜਵਾਬ ਦਿੱਤਾ ਜਾਵੇ। ਇਸ ਤੋਂ ਪਹਿਲਾਂ ਭਾਜਪਾ ਨੇ ਵੀ ਆਤਿਸ਼ੀ ਨੂੰ ਨੋਟਿਸ ਭੇਜਿਆ ਸੀ ਅਤੇ ਪੁੱਛਿਆ ਸੀ ਕਿ ਕਿਸ ਵਲੋਂ ਪਾਰਟੀ 'ਚ ਆਉਣ ਦਾ ਆਫ਼ਰ ਮਿਲਿਆ ਹੈ, ਉਸ ਦਾ ਖ਼ੁਲਾਸਾ ਕੀਤਾ ਜਾਣਾ ਚਾਹੀਦਾ। ਭਾਜਪਾ ਨੇ ਕਿਹਾ ਸੀ ਕਿ ਜੇਕਰ ਸੱਚ ਸਾਹਮਣੇ ਨਹੀਂ ਲਿਆਂਦਾ ਜਾਂਦਾ ਤਾਂ ਕਾਨੂੰਨੀ ਪ੍ਰਕਿਰਿਆ ਨੂੰ ਅਪਣਾਇਆ ਜਾਵੇਗਾ।
ਇਹ ਵੀ ਪੜ੍ਹੋ : ਭਾਜਪਾ ਨੇ ਦਿੱਲੀ ਦੀ ਮੰਤਰੀ ਆਤਿਸ਼ੀ ਨੂੰ ਭੇਜਿਆ ਮਾਣਹਾਨੀ ਨੋਟਿਸ, ਜਾਣੋ ਕੀ ਹੈ ਮਾਮਲਾ
ਦੱਸਣਯੋਗ ਹੈ ਕਿ ਤਿੰਨ ਦਿਨ ਪਹਿਲੇ ਆਤਿਸ਼ੀ ਸਿੰਘ ਨੇ ਭਾਜਪਾ ਜੁਆਇਨ ਕਰਨ ਦਾ ਆਫ਼ਰ ਮਿਲਣ ਦਾ ਦੋਸ਼ ਲਗਾਇਆ ਸੀ। ਆਤਿਸ਼ੀ ਦਾ ਕਹਿਣਾ ਸੀ ਕਿ ਆਤਿਸ਼ੀ ਨੇ ਕਿਹਾ ਕਿ ਉਨ੍ਹਾਂ ਨੂੰ ਭਾਜਪਾ 'ਚ ਸ਼ਾਮਲ ਹੋਣ ਦਾ ਆਫ਼ਰ ਵੀ ਮਿਲਿਆ ਅਤੇ ਧਮਕੀ ਵੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਅਗਲੇ 2 ਮਹੀਨਿਆਂ 'ਚ 'ਆਪ' ਦੇ 4 ਆਗੂਆਂ ਦੀ ਗ੍ਰਿਫ਼ਤਾਰੀ ਹੋਣ ਵਾਲੀ ਹੈ। ਆਤਿਸ਼ੀ ਅਨੁਸਾਰ, ਉਨ੍ਹਾਂ ਤੋਂ ਬਾਅਦ ਸੌਰਭ ਭਾਰਦਵਾਜ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਫਿਰ ਦੁਰਗੇਸ਼ ਪਾਠਕ ਅਤੇ ਰਾਘਵ ਚੱਢਾ ਵੀ ਗ੍ਰਿਫ਼ਤਾਰ ਹੋਣਗੇ। ਦਿੱਲੀ ਸਰਕਾਰ ਦੀ ਮੰਤਰੀ ਆਤਿਸ਼ੀ ਸਿੰਘ ਨੇ 2 ਅਪ੍ਰੈਲ ਨੂੰ ਇਕ ਪ੍ਰੈੱਸ ਕਾਨਫਰੰਸ 'ਚ ਕਿਹਾ ਸੀ,''ਮੇਰੇ ਬਹੁਤ ਕਰੀਬੀ ਵਿਅਕਤੀ ਦੇ ਮਾਧਿਅਮ ਨਾਲ ਮੈਨੂੰ ਭਾਰਤੀ ਜਨਤਾ ਪਾਰਟੀ ਜੁਆਇਨ ਕਰਨ ਲਈ ਅਪ੍ਰੋਚ ਕੀਤਾ ਗਿਆ। ਮੈਨੂੰ ਇਹ ਵੀ ਕਿਹਾ ਗਿਆ ਕਿ ਜਾਂ ਤਾਂ ਮੈਂ ਭਾਜਪਾ 'ਚ ਸ਼ਾਮਲ ਹੋ ਜਾਵਾਂ ਅਤੇ ਆਪਣਾ ਰਾਜਨੀਤਕ ਕਰੀਅਰ ਬਚਾ ਲਵਾਂ। ਜੇਕਰ ਭਾਜਪਾ ਜੁਆਇਨ ਨਹੀਂ ਕੀਤੀ ਤਾਂ ਆਉਣ ਵਾਲੇ ਇਕ ਮਹੀਨੇ 'ਚ ਮੈਨੂੰ ਇਕ ਮਹੀਨੇ 'ਚ ਗ੍ਰਿਫ਼ਤਾਰ ਕਰ ਲਿਆ ਜਾਵੇਗਾ।'' ਉਨ੍ਹਾਂ ਕਿਹਾ ਸੀ ਕਿ ਅਗਲੇ ਕੁਝ ਦਿਨਾਂ 'ਚ ਆਮ ਆਦਮੀ ਪਾਰਟੀ ਦੇ ਕੁਝ ਹੋਰ ਨੇਤਾਵਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਆਤਿਸ਼ੀ ਨੇ ਕਿਹਾ,''ਪ੍ਰਧਾਨ ਮੰਤਰੀ ਅਤੇ ਭਾਜਪਾ ਨੇ ਅਪਣਾ ਮਨ ਬਣਾ ਲਿਆ ਹੈ। ਉਹ ਆਮ ਆਦਮੀ ਪਾਰਟੀ ਅਤੇ ਉਸ ਦੇ ਆਗੂਆਂ ਨੂੰ ਕੁਚਲਣਾ ਚਾਹੁਦੇ ਹਨ, ਖ਼ਤਮ ਕਰਨਾ ਚਾਹੁੰਦੇ ਹਨ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡਾ ਖ਼ੁਲਾਸਾ : ਬੰਗਲਾਦੇਸ਼ ਤੋਂ ਡੋਨਰ ਲਿਆ ਕੇ ਕੱਢੀ ਜਾਂਦੀ ਸੀ ਕਿਡਨੀ, 10 ਲੱਖ 'ਚ ਹੁੰਦਾ ਸੀ ਸੌਦਾ
NEXT STORY