ਸ਼ਿਮਲਾ - ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਵੇਖਦੇ ਹੋਏ ਪ੍ਰਦੇਸ਼ ਸਰਕਾਰ ਨੇ ਹਿਮਾਚਲ ਵਿੱਚ ਐਂਟਰੀ ਲਈ ਮੁੜ ਆਨਲਾਈਨ ਰਜਿਸਟ੍ਰੇਸ਼ਨ ਕਰਵਾਉਣ ਦੀ ਸ਼ਰਤ ਲਾਗੂ ਕਰ ਦਿੱਤੀ ਹੈ। ਸਰਕਾਰ ਨੇ ਸੂਬੇ ਵਿੱਚ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਦਾ ਐਲਾਨ ਕਰ ਦਿੱਤਾ ਹੈ। ਸੂਬਾ ਆਫਤ ਪ੍ਰਬੰਧਨ ਸੈੱਲ ਵਲੋਂ ਬੁੱਧਵਾਰ ਨੂੰ ਜਾਰੀ ਹੁਕਮਾਂ ਦੇ ਅਨੁਸਾਰ ਪ੍ਰਦੇਸ਼ ਵਿੱਚ ਹੋਣ ਵਾਲੀ ਹਰ ਤਰ੍ਹਾਂ ਦੀ ਅੰਤਰ-ਰਾਜ ਆਵਾਜਾਈ ਦੀ ਨਿਗਰਾਨੀ ਸਰਕਾਰ ਦੇ ਕੋਵਿਡ ਈ-ਪਾਸ ਪੋਰਟਲ 'ਤੇ ਰਜਿਸਟ੍ਰੇਸ਼ਨ ਦੇ ਜ਼ਰੀਏ ਕੀਤੀ ਜਾਵੇਗੀ। ਹਾਲਾਂਕਿ ਸਾਰੇ ਮਾਲ ਵਾਹਨਾਂ ਦੀ ਆਵਾਜਾਈ 'ਤੇ ਇਹ ਸ਼ਰਤ ਲਾਗੂ ਨਹੀਂ ਹੋਵੇਗੀ। ਰੋਜ਼ਾਨਾ ਜਾਂ ਵੀਕੈਂਡ 'ਤੇ ਆਵਾਜਾਈ ਕਰਨ ਵਾਲੇ ਜਿਵੇਂ ਉਦਯੋਗਪਤੀਆਂ, ਵਪਾਰੀ, ਸਪਲਾਇਰ, ਉਦਯੋਗਿਕ ਕਰਮਚਾਰੀ, ਪ੍ਰੋਜੈਕਟ ਸਮਰਥਕ, ਸੇਵਾ ਪ੍ਰਦਾਤਾ, ਸਰਕਾਰੀ ਕਰਮਚਾਰੀ ਅਤੇ ਮਰੀਜ਼ਾਂ ਲਈ ਕੋਵਿਡ ਵੈਕਸੀਨ ਦੀਆਂ ਦੋਨਾਂ ਖੁਰਾਕਾਂ ਦੇ ਪ੍ਰਮਾਣ ਪੱਤਰ ਜਾਂ ਆਰ.ਟੀ.ਪੀ.ਸੀ.ਆਰ./ਰੈਟ ਨੈਗੇਟਿਵ ਰਿਪੋਰਟ ਦੀ ਸ਼ਰਤ ਵਿੱਚ ਛੋਟ ਰਹੇਗੀ।
ਬਸ਼ਰਤੇ ਉਨ੍ਹਾਂ ਨੂੰ 72 ਘੰਟਿਆਂ ਦੇ ਅੰਦਰ ਵਾਪਸ ਪਰਤਣਾ ਹੋਵੇਗਾ। ਸੂਬੇ ਤੋਂ ਬਾਹਰ ਗਏ ਹੋ ਤਾਂ ਵੀ 72 ਘੰਟਿਆਂ ਦੇ ਅੰਦਰ ਪਰਤਣਾ ਹੋਵੇਗਾ। ਉਥੇ ਹੀ ਮਾਪਿਆਂ ਦੇ ਨਾਲ ਆਉਣ ਵਾਲੇ 18 ਤੋਂ ਘੱਟ ਉਮਰ ਦੇ ਬੱਚਿਆਂ ਲਈ ਕੋਵਿਡ ਵੈਕਸੀਨ ਦੀਆਂ ਦੋਨਾਂ ਖੁਰਾਕਾਂ ਦੇ ਪ੍ਰਮਾਣ ਪੱਤਰ ਜਾਂ ਆਰ.ਟੀ.ਪੀ.ਸੀ.ਆਰ./ਰੈਟ ਨੈਗੇਟਿਵ ਰਿਪੋਰਟ ਦੀ ਜ਼ਰੂਰਤ ਨਹੀਂ ਹੋਵੇਗੀ। ਦੱਸ ਦਈਏ ਸਰਕਾਰ ਨੇ ਹਿਮਾਚਲ ਵਿੱਚ ਐਂਟਰੀ ਲਈ ਪਹਿਲਾਂ ਹੀ ਕੋਵਿਡ ਵੈਕਸੀਨ ਦੀਆਂ ਦੋਨਾਂ ਖੁਰਾਕਾਂ ਦੇ ਪ੍ਰਮਾਣ ਪੱਤਰ ਜਾਂ ਆਰ.ਟੀ.ਪੀ.ਸੀ.ਆਰ./ਰੈਟ ਨੈਗੇਟਿਵ ਰਿਪੋਰਟ ਲਾਜ਼ਮੀ ਕੀਤਾ ਹੈ। ਹੁਣ ਹੋਰ ਨਵੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ। ਪ੍ਰਦੇਸ਼ ਸਰਕਾਰ ਦੇ ਮੁੱਖ ਸਕੱਤਰ ਅਤੇ ਸੂਬਾ ਆਫਤ ਪ੍ਰਬੰਧਨ ਸੈੱਲ ਦੇ ਪ੍ਰਧਾਨ ਰਾਮ ਸੁਭਗ ਸਿੰਘ ਵਲੋਂ ਇਸ ਸੰਬੰਧ ਵਿੱਚ ਹੁਕਮ ਜਾਰੀ ਕੀਤੇ ਗਏ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਮੋਦੀ ਸਰਕਾਰ ਦਾ ਅਹਿਮ ਫ਼ੈਸਲਾ, ਨੈਸ਼ਨਲ ਪਾਮ ਆਇਲ ਮਿਸ਼ਨ ਨੂੰ ਦਿੱਤੀ ਮਨਜ਼ੂਰੀ
NEXT STORY