ਸ਼ਿਮਲਾ— ਆਪਣਾ ਸੂਬਾ ਛੱਡ ਹਿਮਾਚਲ 'ਚ ਵਸਣ ਵਾਲਿਆਂ 'ਚ ਪੰਜਾਬੀਆਂ ਦੀ ਗਿਣਤੀ ਵਧ ਹੈ। ਇਸ ਤੋਂ ਬਾਅਦ ਉੱਤਰ ਪ੍ਰਦੇਸ਼, ਬਿਹਾਰ ਅਤੇ ਉਤਰਾਖੰਡ ਦੇ ਲੋਕ ਆਉਂਦੇ ਹਨ। 2011 ਦੇ ਜਨਗਣਨਾ ਅੰਕੜਿਆਂ ਅਨੁਸਾਰ ਹਿਮਾਚਲ 'ਚ ਪ੍ਰਵਾਸ ਦਾ ਸਭ ਤੋਂ ਵੱਡਾ ਕਾਰਨ ਵਿਆਹ ਹੈ। ਇਸ ਤੋਂ ਇਲਾਵਾ ਲੋਕ ਹਿਮਾਚਲ 'ਚ ਰੋਜ਼ਗਾਰ, ਸਿੱਖਿਆ ਆਦਿ ਲਈ ਵੀ ਆਉਂਦੇ ਹਨ। ਅੰਕੜਿਆਂ ਅਨੁਸਾਰ ਪ੍ਰਵਾਸੀਆਂ ਦੀ ਕੁੱਲ ਗਿਣਤੀ 26.47 ਲੱਖ ਹੈ। ਜਿਨ੍ਹਾਂ 'ਚੋਂ 19.8 ਲੱਖ ਪ੍ਰਵਾਸੀ ਔਰਤਾਂ ਅਤੇ 6.67 ਲੱਖ ਪ੍ਰਵਾਸੀ ਪੁਰਸ਼ ਹਨ। ਕੁੱਲ ਪ੍ਰਵਾਸੀਆਂ 'ਚੋਂ 3 ਲੱਖ ਪ੍ਰਵਾਸੀ (2.36 ਲੱਖ ਪੁਰਸ਼ ਅਤੇ 59,814 ਔਰਤਾਂ) ਕੰਮ ਅਤੇ ਰੋਜ਼ਗਾਰ ਲਈ ਰਾਜ 'ਚ ਆਏ ਹਨ ਜਦੋਂ ਕਿ 10,539 ਪ੍ਰਵਾਸੀ (8,235 ਪੁਰਸ਼ ਅਤੇ 2304 ਔਰਤਾਂ) ਵਪਾਰ 'ਚ ਸ਼ਾਮਲ ਹਨ।
45,731 ਲੋਕ (24,989 ਪੁਰਸ਼ ਅਤੇ 20,742 ਔਰਤਾਂ) ਜੋ ਸਿੱਖਿਆ ਹਾਸਲ ਕਰਨ ਲਈ ਰਾਜ 'ਚ ਆਏ ਹਨ। ਅੰਕੜਿਆਂ ਤੋਂ ਪਤਾ ਲੱਗਾ ਹੈ ਕਿ 15.42 ਲੱਖ ਲੋਕ (25,928 ਪੁਰਸ਼ ਅਤੇ 15.16 ਲੱਖ ਔਰਤਾਂ) ਆਪਣੇ ਵਿਆਹ ਤੋਂ ਬਾਅਦ ਹਿਮਾਚਲ 'ਚ ਆਏ ਹਨ, ਜਦੋਂ ਕਿ 87,800 ਲੋਕ ਜਨਮ ਤੋਂ ਬਾਅਦ ਪਲਾਇਨ ਕਰ ਚੁਕੇ ਹਨ। ਪੰਜਾਬ ਤੋਂ ਰਾਜ 'ਚ 1.31 ਲੱਖ ਪ੍ਰਵਾਸੀ ਆਏ, ਉੱਤਰ ਪ੍ਰਦੇਸ਼ ਤੋਂ 66,005 ਪ੍ਰਵਾਸੀ, ਬਿਹਾਰ ਤੋਂ 37,600 ਪ੍ਰਵਾਸੀ, ਹਰਿਆਣਾ ਤੋਂ 35,750 ਪ੍ਰਵਾਸੀ, ਉਤਰਾਖੰਡ ਤੋਂ 22,740 ਪ੍ਰਵਾਸੀ, ਐੱਨ.ਸੀ.ਟੀ. ਦਿੱਲੀ ਤੋਂ 18467 ਪ੍ਰਵਾਸੀ ਹਿਮਾਚਲ ਆਏ।
ਫਾਰਕੂ ਤੇ ਉਮਰ ਨੇ ਕੀਤੀ ਪੀ.ਐੱਮ. ਮੋਦੀ ਨਾਲ ਮੁਲਾਕਾਤ
NEXT STORY