ਸ਼੍ਰੀਨਗਰ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਅੱਜ ਯਾਨੀ ਵੀਰਵਾਰ ਨੂੰ ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ ਅਤੇ ਫਾਰੂਕ ਅਬਦੁੱਲਾ ਨੇ ਮੁਲਾਕਾਤ ਕੀਤੀ। ਨਾਲ ਹੀ ਉਨ੍ਹਾਂ ਨੇ ਪੀ.ਐੱਮ. ਮੋਦੀ ਨੂੰ ਅਪੀਲ ਕੀਤੀ ਕਿ ਅਜਿਹਾ ਕੋਈ ਕਦਮ ਨਾ ਚੁੱਕਿਆ ਜਾਵੇ, ਜਿਸ ਨਾਲ ਤਣਾਅ ਦੀ ਸਥਿਤੀ ਪੈਦਾ ਹੋਵੇ। ਉਮਰ ਅਬਦੁੱਲਾ ਨੇ ਮੁਲਾਕਾਤ ਤੋਂ ਬਾਅਦ ਕਿਹਾ ਕਿ ਉਹ ਚਾਹੁੰਦੇ ਹਨ ਕਿ ਸਾਲ ਖਤਮ ਹੋਣ ਤੋਂ ਪਹਿਲਾਂ ਰਾਜ 'ਚ ਚੋਣਾਂ ਕਰਵਾ ਲਈਆਂ ਜਾਣ। ਉਮਰ ਅਬਦੁੱਲਾ ਨੇ ਕਿਹਾ,''ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਅਸੀਂ ਉਨ੍ਹਾਂ ਨੂੰ ਜੰਮੂ-ਕਸ਼ਮੀਰ ਦੀ ਸਥਿਤੀ ਬਾਰੇ ਜਾਣੂੰ ਕਰਵਾਉਣ ਲਈ ਸਮਾਂ ਮੰਗਿਆ ਸੀ। ਪਿਛਲੇ ਕੁਝ ਦਿਨਾਂ ਤੋਂ ਘਾਟੀ 'ਚ ਤਣਾਅ ਹੈ, ਅਸੀਂ ਉਨ੍ਹਾਂ ਨੂੰ ਇਸ ਬਾਰੇ ਦੱਸਣਾ ਚਾਹੁੰਦੇ ਸਨ। ਅਸੀਂ ਉਨ੍ਹਾਂ ਤੋਂ ਅਪੀਲ ਕੀਤੀ ਕਿ ਅਜਿਹਾ ਕੋਈ ਕਦਮ ਨਹੀਂ ਚੁੱਕਿਆ ਜਾਣਾ ਚਾਹੀਦਾ, ਜਿਸ ਨਾਲ ਮਾਹੌਲ ਪ੍ਰਭਾਵਿਤ ਹੋਵੇ।''
ਉਮਰ ਅਬਦੁੱਲਾ ਨੇ ਕਿਹਾ,''ਜੰਮੂ-ਕਸ਼ਮੀਰ 'ਚ ਰਾਜਪਾਲ ਸ਼ਾਸਨ ਨੂੰ ਕਰੀਬ ਡੇਢ ਸਾਲ ਹੋ ਗਏ। ਅਸੀਂ ਚਾਹੁੰਦੇ ਹਾਂ ਕਿ ਸਾਲ ਖਤਮ ਹੋਣ ਤੋਂ ਪਹਿਲਾਂ ਰਾਜ 'ਚ ਚੋਣਾਂ ਕਰਵਾ ਲਈਆਂ ਜਾਣ। ਲੋਕਾਂ ਨੂੰ ਫੈਸਲਾ ਲੈਣ ਦਾ ਇਕ ਮੌਕਾ ਦੇਣਾ ਚਾਹੀਦਾ। ਸਾਨੂੰ ਜਨਾਧਾਰ ਸਵੀਕਾਰ ਕਰਨਗੇ, ਫਿਰ ਉਹ ਭਾਵੇਂ ਜੋ ਵੀ ਹੋਵੇ।'' ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ 'ਚ ਵਿਧਾਨ ਸਭਾ ਚੋਣਾਂ ਕਰਵਾਉਣ ਦੀ ਤਿਆਰੀ ਸ਼ੁਰੂ ਹੋ ਚੁਕੀ ਹੈ। ਰਾਜ ਦੇ ਸੀਨੀਆਂ ਚੋਣ ਅਧਿਕਾਰੀ ਇਸ ਪ੍ਰਕਿਰਿਆ ਦੀ ਸਮੀਖਿਆ ਲਈ ਜ਼ਿਲਾ ਚੋਣ ਅਧਿਕਾਰੀਆਂ ਦੀ ਬੈਠਕ ਬੁਲਾ ਰਹੇ ਹਨ। ਇਕ ਅਧਿਕਾਰਤ ਆਦੇਸ਼ 'ਚ ਦੱਸਿਆ ਗਿਆ ਕਿ ਮੁੱਖ ਚੋਣ ਅਧਿਕਾਰੀ ਸ਼ੈਲੇਂਦਰ ਕੁਮਾਰ 2 ਅਗਸਤ ਨੂੰ ਵੀਡੀਓ ਕਾਨਫਰੰਸ ਰਾਹੀਂ ਜ਼ਿਲਾ ਅਧਿਕਾਰੀਆਂ ਅਤੇ ਹੋਰ ਚੋਣ ਕਰਮਚਾਰੀਆਂ ਨਾਲ ਬੈਠਕ ਕਰਨਗੇ।
ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬੈਠਕ 'ਚ ਵੋਟਰ ਵੈਰੀਫਿਕੇਸ਼ਨ ਪ੍ਰੋਗਰਾਮ ਦੀ ਸਮੀਖਿਆ ਕੀਤੀ ਜਾਵੇਗੀ, ਜਿਸ 'ਚ ਵਾਸੀ ਵੋਟਰ ਸੂਚੀ 'ਚ ਉਨ੍ਹਾਂ ਦੇ ਨਾਂਵਾਂ ਦੀ ਜਾਂਚ ਕਰ ਸਕਣਗੇ, ਨਵੇਂ ਰਜਿਸਟਰੇਸ਼ਨ ਕਰਵਾ ਸਕਣਗੇ, ਵੋਟਰ ਵੰਡ 'ਚ ਤਬਦੀਲੀ ਅਤੇ ਵੋਟਰ ਆਈ.ਡੀ. ਕਾਰਡਾਂ 'ਚ ਸੁਧਾਰ ਕਰ ਸਕਣਗੇ। ਦਿੱਲੀ 'ਚ ਚੋਣ ਕਮਿਸ਼ਨ (ਈ.ਸੀ.) ਨੇ ਕਿਹਾ ਹੈ ਕਿ ਉਹ 15 ਅਗਸਤ ਨੂੰ ਅਮਰਨਾਥ ਯਾਤਰਾ ਤੋਂ ਬਾਅਦ ਰਾਜ 'ਚ ਵਿਧਾਨ ਸਭਾ ਚੋਣਾਂ ਦੀਆਂ ਤਾਰੀਕਾਂ 'ਤੇ ਫੈਸਲਾ ਕਰੇਗਾ।
ਭਾਰਤ 'ਚ ਬਿਜਲੀ ਦਾ ਕਰੰਟ ਲੱਗਣ ਕਾਰਨ ਹਰ ਰੋਜ 30 ਲੋਕਾਂ ਦੀ ਮੌਤ
NEXT STORY