ਲਾਹੌਲ– ਹਿਮਾਚਲ ਪ੍ਰਦੇਸ਼ ’ਚ ਭਾਰੀ ਬਾਰਿਸ਼ ਕਾਰਨ ਵੱਖ-ਵੱਖ ਥਾਵਾਂ ’ਤੇ ਤਬਾਹੀ ਮਚੀ ਹੈ। ਲਾਹੌਲ ਸਪਿਤੀ ਜ਼ਿਲ੍ਹੇ ’ਚ ਬੱਦਲ ਫਟਣ ਕਾਰਨ ਆਏ ਹੜ੍ਹ ਨੇ ਤਬਾਹੀ ਮਚਾ ਦਿੱਤੀ ਹੈ। ਲਾਹੌਲ ਦੇ ਉਦੈਪੁਰ ’ਚ ਹੋਈ ਇਸ ਘਟਨਾ ’ਚ ਕਰੀਬ 10 ਲੋਕਾਂ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਹੈ। ਉਥੇ ਹੀ ਕੁਝ ਲੋਕ ਜ਼ਖਮੀ ਹੋ ਗਏ ਹਨ।
ਆਪਦਾ ਪ੍ਰਬੰਧਨ ਵਿਭਾਗ ਮੁਤਾਬਕ, ਇਸ ਘਟਨਾ ’ਚ ਮਜ਼ਦੂਰਾਂ ਦੇ ਦੋ ਟੈਂਟ ਅਤੇ ਜੇ.ਸੀ.ਬੀ. ਮਸ਼ੀਨ ਰੁੜ੍ਹ ਗਈ ਹੈ। ਪੁਲਸ ਅਤੇ ਆਈ.ਟੀ.ਬੀ.ਪੀ. ਦੀ ਟੀਮ ਲਾਪਤਾ ਲੋਕਾਂ ਦੀ ਭਾਲ ’ਚ ਜੁਟੀ ਹੈ। ਹਿਮਾਚਲ ਪ੍ਰਦੇਸ਼ ਮੌਸਮ ਵਿਭਾਗ ਨੇ ਪਹਿਲਾਂ ਹੀ 30 ਜੁਲਾਈ ਤਕ ਭਾਰੀ ਬਾਰਿਸ਼ ਦੀ ਚਿਤਾਵਨੀ ਜਾਰੀ ਕੀਤੀ ਸੀ। 27 ਅਤੇ 28 ਜੁਲਾਈ ਨੂੰ ‘ਰੈੱਡ ਅਲਰਟ’, 29 ਜੁਲਾਈ ਨੂੰ ‘ਓਰੇਂਜ’ ਅਲਰਟ ਅਤੇ 30 ਜੁਲਾਈ ਨੂੰ ‘ਯੈਲੋ’ ਅਲਰਟ ਜਾੀ ਕੀਤਾ ਜਾ ਚੁੱਕਾ ਹੈ।
ਉਥੇ ਹੀ ਕਿੰਨੌਰ ਜ਼ਿਲ੍ਹੇ ’ਚ ਢਿੱਗਾਂ ਡਿੱਗਣ ਤੋਂ ਬਾਅਦ ਸਾਂਗਲਾ-ਛਿਤਕੁਲ ਮਾਰਗ ’ਚੇ ਟ੍ਰੈਫਿਕ ਬੰਦ ਕੀਤੇ ਜਾਣ ਕਾਰਨ ਬਸਪਾ ਘਾਟੀ ਦੇ ਪਿੰਡਾਂ ਛਿਤਕੁਲ ਅਤੇ ਰੱਖਿਅਕ ’ਚ 60 ਤੋਂ 80 ਸੈਲਾਨੀ ਫਸ ਗਏ ਸਨ। ਸੜਕ ਤੋਂ ਭਾਰੀ ਪੱਥਰਾਂ ਨੂੰ ਹਟਾਉਣ ’ਚ ਪ੍ਰਸ਼ਾਸਨ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਿਲਹਾਲ, ਸੈਲਨੀਆਂ ਨੂੰ ਸਾਂਗਲਾ-ਛਿਤਕੁਲ ਮਾਰਗ ਖੋਲ੍ਹੇ ਜਾਣ ਤੋਂ ਬਾਅਦ ਬਾਹਰ ਕੱਢ ਲਿਆ ਗਿਆ।
ਇਸ ਤੋਂ ਪਹਿਲਾਂ ਐਤਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲ੍ਹੇ ’ਚ ਬਸਤੇਰੀ ਦੇ ਨੇੜੇ ਸੈਲਾਨੀਆਂ ਨੂੰ ਲੈ ਕੇ ਜਾ ਰਹੇ ਇਕ ਵਾਹਨ ’ਤੇ ਭਾਰੀ ਪੱਥਰ ਡਿੱਗਣ ਨਾਲ ਉਸ ਵਿਚ ਸਵਾਰ 9 ਲੋਕਾਂ ਦੀ ਮੌਤ ਹੋ ਗਈ ਸੀ। ਸਾਂਗਲਾ-ਛਿਤਕੁਲ ਮਾਰਗ ’ਤੇ ਬਸਤੇਰੀ ਨੇੜੇ ਬਾਰਿਸ਼ ਕਾਰਨ ਜ਼ਮੀਨ ਖਿੱਸਕਣ ਦੀਆਂ ਕਈ ਘਟਨਾਵਾਂ ਹੋਈਆਂ ਅਤੇ ਇਸ ਕਾਰਨ ਇਕ ਪੁੱਲ ਟੁੱਟ ਗਿਆ ਅਤੇ ਕੁਝ ਗੱਡੀਆਂ ਨੂੰ ਵੀ ਨੁਕਸਾਨ ਪਹੁੰਚਿਆ।
ਉੱਤਰ ਪ੍ਰਦੇਸ਼ ’ਚ ਵਾਪਰਿਆ ਭਿਆਨਕ ਹਾਦਸਾ, ਟਰੱਕ ਅਤੇ ਬੱਸ ਦੀ ਟੱਕਰ ’ਚ 18 ਲੋਕਾਂ ਦੀ ਮੌਤ
NEXT STORY