ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਬੀਤੇ ਕੁਝ ਦਿਨਾਂ ਤੋਂ ਕਹਿੰਦੇ ਆ ਰਹੇ ਸਨ ਕਿ ਉਨ੍ਹਾਂ ਦੀ ਸਰਕਾਰ ਸਥਿਰ ਹੈ ਅਤੇ 5 ਸਾਲ ਦਾ ਕਾਰਜਕਾਲ ਪੂਰਾ ਕਰੇਗੀ ਪਰ ਉਨ੍ਹਾਂ ਨੇ ਸੋਮਵਾਰ ਨੂੰ ਆਪਣੀ ਸਰਕਾਰ ਦੀ ਸਥਿਰਤਾ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਵਿਰੋਧੀ ਧਿਰ ਦੇ ਨੇਤਾ ਕਹਿ ਰਹੇ ਹਨ ਕਿ ਇਹ ਸਰਕਾਰ ਅਸਥਿਰ ਹੈ ਅਤੇ ਜਲਦ ਹੀ ਡਿੱਗ ਜਾਵੇਗੀ ਤਾਂ ਸੁੱਖੂ ਨੇ ਸਵਾਲ ਦਾ ਸਿੱਧਾ ਜਵਾਬ ਨਾ ਦਿੰਦੇ ਹੋਏ ਮੀਡੀਆ ਨੂੰ ਕਿਹਾ ਕਿ ਇਹ ਗੱਲ ਭਾਜਪਾ ਨੇਤਾਵਾਂ ਤੋਂ ਪੁੱਛੋ। ਮੁੱਖ ਮੰਤਰੀ ਇੱਥੇ ਰਿਵਰ ਚੈਂਪੀਅਨਸ਼ਿਪ ਨੂੰ ਹਰੀ ਝੰਡੀ ਦਿਖਾਉਣ ਤੋਂ ਬਾਅਦ ਮੀਡੀਆ ਨਾਲ ਗੱਲ ਕਰ ਰਹੇ ਸਨ। ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਨੇ ਐਤਵਾਰ ਨੂੰ ਲੀਡਰਸ਼ਿਪ 'ਚ ਤਬਦੀਲੀ ਦਾ ਸੰਕੇਤ ਦਿੰਦੇ ਹੋਏ ਭਾਜਪਾ ਵਰਕਰਾਂ ਨੂੰ ਤਿਆਰ ਰਹਿਣ ਲਈ ਕਿਹਾ ਸੀ। ਉਨ੍ਹਾਂ ਇਹ ਵੀ ਕਿਹਾ ਸੀ ਕਿ ਆਉਣ ਵਾਲੇ ਦਿਨਾਂ 'ਚ ਕੁਝ ਵੀ ਹੋ ਸਕਦਾ ਹੈ।
ਇਹ ਵੀ ਪੜ੍ਹੋ : ਕੇਜਰੀਵਾਲ ਸਰਕਾਰ ਦਾ ਬਜਟ 'ਚ ਐਲਾਨ, ਔਰਤਾਂ ਨੂੰ ਹਰ ਮਹੀਨੇ ਮਿਲਣਗੇ 1000 ਰੁਪਏ
ਠਾਕੁਰ ਨੇ ਕਿਹਾ,''ਕਾਂਗਰਸ ਪਾਰਟੀ ਲਈ ਸੱਤਾ 'ਚ ਬਣੇ ਰਹਿਣਾ ਮੁਸ਼ਕਲ ਹੈ, ਕਿਉਂਕਿ ਹਿਮਾਚਲ ਪ੍ਰਦੇਸ਼ 'ਚ ਰਾਜਨੀਤਕ ਸਥਿਤੀ ਕਾਂਗਰਸ ਲਈ ਗੰਭੀਰ ਹੈ।'' ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਕੈਬਨਿਟ ਬੈਠਕ ਦੌਰਾਨ ਜ਼ਬਰਦਸਤ ਨਾਟਕੀ ਸਥਿਤੀ ਦੇਖਣ ਨੂੰ ਮਿਲੀ, ਜਦੋਂ ਮਾਲ ਮੰਤਰੀ ਜਗਤ ਨੇਗੀ ਬੈਠਕ ਵਿਚਾਲੇ ਛੱਡ ਕੇ ਚਲੇ ਗਏ ਅਤੇ ਸਿੱਖਿਆ ਮੰਤਰੀ ਰੋਹਿਤ ਠਾਕੁਰ ਵੀ ਤਿੱਖੀ ਬਹਿਸ ਤੋਂ ਬਾਅਦ ਬੈਠਕ ਤੋਂ ਬਾਹਰ ਚਲੇ ਗਏ। ਹਾਲਾਂਕਿ ਦੋਹਾਂ ਮੰਤਰੀਆਂ ਨੇ ਬਾਅਦ 'ਚ ਕਿਹਾ ਕਿ ਉਨ੍ਹਾਂ ਦੀ ਆਪਣੀ ਵਚਨਬੱਧਤਾ ਸੀ ਅਤੇ ਉੱਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਵਲੋਂ ਮਨਾਏ ਜਾਣ ਤੋਂ ਬਾਅਦ ਰੋਹਿਤ ਠਾਕੁਰ ਵਾਪਸ ਆਏ। ਹਿਮਾਚਲ ਪ੍ਰਦੇਸ਼ 'ਚ ਹਾਲ 'ਚ ਰਾਜ ਸਭਾ ਚੋਣਾਂ ਲਈ ਹੋਈ ਵੋਟਿੰਗ ਦੌਰਾਨ ਰਾਜਨੀਤਕ ਸੰਕਟ ਪੈਦਾ ਹੋ ਗਿਆ, ਜਦੋਂ ਕਾਂਗਰਸ ਦੇ 6 ਬਾਗੀ ਅਤੇ ਤਿੰਨ ਆਜ਼ਾਦ ਵਿਧਾਇਕਾਂ ਸਮੇਤ 9 ਵਿਧਾਇਕਾਂ ਨੇ ਭਾਜਪਾ ਉਮੀਦਵਾਰ ਹਰਸ਼ ਮਹਾਜਨ ਦੇ ਪੱਖ 'ਚ ਵੋਟਿੰਗ ਕੀਤੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਿਸਾਨ ਅੰਦੋਲਨ 2.0: ਦਿੱਲੀ 'ਚ ਸ਼ਾਂਤਮਈ ਪ੍ਰਦਰਸ਼ਨ ਦੀ ਗੁਹਾਰ ਵਾਲੀ ਪਟੀਸ਼ਨ ਖਾਰਜ, SC ਨੇ ਦਿੱਤਾ ਇਹ ਤਰਕ
NEXT STORY