ਕੋਲਕਾਤਾ (ਵਾਰਤਾ)— ਮਾਤਾ-ਪਿਤਾ ਤੋਂ ਨਵਜੰਮੇ ਬੱਚਿਆਂ ਵਿਚ ਹੋਣ ਵਾਲੇ ਐੱਚ. ਆਈ. ਵੀ. ਇਨਫੈਕਸ਼ਨ ਦੀ ਰੋਕਥਾਮ ਕਰਨ 'ਚ ਪੱਛਮੀ ਬੰਗਾਲ ਨੇ ਦੇਸ਼ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਐੱਚ. ਆਈ. ਵੀ. ਇਨਫੈਕਸ਼ਨ ਤੋਂ ਏਡਜ਼ ਰੋਗ ਹੁੰਦਾ ਹੈ। ਵਿਸ਼ਵ ਏਡਜ਼ ਦਿਵਸ ਦੇ ਮੌਕੇ 'ਤੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਪਣੇ ਟਵਿੱਟਰ 'ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਟਵੀਟ ਕੀਤਾ, ''ਮੈਨੂੰ ਇਹ ਜਾਣਕਾਰੀ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਸਾਲ 2017-18 ਵਿਚ ਰਾਸ਼ਟਰੀ ਸਿਹਤ ਮਿਸ਼ਨ (ਨਾਕੋ) ਵਲੋਂ ਕੀਤੇ ਗਏ ਮੁਲਾਂਕਣ ਮੁਤਾਬਕ ਮਾਤਾ-ਪਿਤਾ ਤੋਂ ਨਵਜੰਮੇ ਬੱਚਿਆਂ 'ਚ ਹੋਣ ਵਾਲੇ ਐੱਚ. ਆਈ. ਵੀ. ਇਨਫੈਕਸ਼ਨ ਦੀ ਰੋਕਥਾਮ 'ਚ ਪੱਛਮੀ ਬੰਗਾਲ ਦੇਸ਼ ਭਰ ਵਿਚ ਪਹਿਲੇ ਸਥਾਨ 'ਤੇ ਰਿਹਾ ਹੈ।''
ਬੈਨਰਜੀ ਨੇ ਇਕ ਹੋਰ ਟਵੀਟ 'ਚ ਕਿਹਾ ਕਿ ਸੂਬਾ ਸਰਕਾਰ ਨੇ ਇਸ ਪ੍ਰੋਗਰਾਮ ਨੂੰ ਸਹੀ ਤਰੀਕੇ ਨਾਲ ਲਾਗੂ ਕੀਤਾ ਹੈ ਅਤੇ ਇਸ ਦੌਰਾਨ ਸੂਬਾ ਸਰਕਾਰ ਨੇ ਐੱਚ. ਆਈ. ਵੀ. ਇਨਫੈਕਸ਼ਨ ਤੋਂ ਬਚਣ ਲਈ 16.5 ਲੱਖ ਗਰਭਵਤੀ ਔਰਤਾਂ ਦੀ ਜਾਂਚ ਕੀਤੀ।'' ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਐੱਚ. ਆਈ. ਵੀ. ਪ੍ਰਭਾਵਿਤ ਬਾਲਗਾਂ ਅਤੇ ਬੱਚਿਆਂ ਨੂੰ ਐਂਟੀ-ਰੇਟ੍ਰੋਵਾਇਰਲ ਥਰੈਪੀ ਕੇਂਦਰਾਂ ਜ਼ਰੀਏ ਅਤੇ ਜ਼ਿਲਾ ਹਸਪਤਾਲ ਵਿਚ ਮੁਫ਼ਤ ਇਲਾਜ ਮੁਹੱਈਆ ਕਰਵਾ ਰਹੀ ਹੈ।
ਦਿੱਲੀ ਦੇ ਪਟਿਆਲਾ ਹਾਊਸ ਕੋਰਟ 'ਚ ਪੇਸ਼ ਹੋਏ ਅਭੈ ਚੌਟਾਲਾ
NEXT STORY