ਨਵੀਂ ਦਿੱਲੀ— ਅਕਸਰ ਤੁਸੀਂ ਅਜਿਹੀਆਂ ਕਈ ਵੀਡੀਓ ਦੇਖੀਆਂ ਹੋਣਗੀਆਂ ਜਿਨ੍ਹਾਂ 'ਚ ਰਿਪੋਰਟਰ ਜਬਲੀਆਂ ਮਾਰਦੇ ਦੇਖੇ ਹੋਣਗੇ ਪਰ ਇੰਨੀਂ ਦਿਨੀ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਇਕ ਮਾਸੂਮ ਜਿਹੇ ਬੱਚੇ ਨੇ ਇਕ ਪਾਕਿਸਾਤਨੀ ਰਿਪੋਰਟਰ ਦੀ ਬੇਇੱਜਤੀ ਕਰ ਕੇ ਰੱਖ ਦਿੱਤੀ। ਰਿਪੋਰਟਰ ਨੇ ਸ਼ਾਇਦ ਹੀ ਸੋਚਿਆ ਹੋਵੇਗਾ ਕਿ ਇਕ ਬੱਚੇ ਦੀ ਰਿਪੋਰਟਿੰਗ ਉਸ ਨੂੰ ਇੰਨਾ ਸ਼ਰਮਸਾਰ ਕਰ ਦੇਵੇਗੀ।
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਦਿਖਈ ਦੇ ਰਿਹਾ ਹੈ ਕਿ ਇਕ ਪਾਕਿਸਤਾਨੀ ਰਿਪੋਰਟਰ ਮੀਂਹ ਦੌਰਾਨ ਰਿਪੋਰਟਿੰਗ ਕਰ ਰਿਹਾ ਹੈ ਤੇ ਮੀਂਹ ਦੇ ਪਾਣੀ 'ਚ ਖੜ੍ਹਾ ਹੋ ਕੇ ਇਕ ਬੱਚੇ ਤੋਂ ਸਵਾਲ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਬੱਚੇ ਦੇ ਜਵਾਬ ਨੇ ਉਸ ਦੀ ਝੂਠੀ ਰਿਪੋਰਟਿੰਗ ਦੀ ਪੋਲ ਖੋਲ੍ਹ ਦਿੱਤੀ। ਇਸ ਵੀਡੀਓ ਨੂੰ ਅਧਿਕਾਰਿਕ ਰੂਪ ਨਾਲ ਪਾਕਿਸਤਾਨ ਦੇ ਇਕ ਨਿਊਜ਼ ਚੈਨਲ 'ਤੇ ਪ੍ਰਕਾਸ਼ਿਤ ਕੀਤਾ ਗਿਆ ਹੈ। ਵੀਡੀਓ ਦੌਰਾਨ ਜਿਵੇਂ ਹੀ ਰਿਪੋਰਟਰ ਨੇ ਬੱਚੇ ਚੋਂ ਸਵਾਲ ਪੁੱਛਿਆ ਕਿ ਉਹ ਮੀਂਹ 'ਚ ਕਿਵੇਂ ਆਇਆ ਤਾਂ ਬੱਚੇ ਨੇ ਅੱਗਿਓਂ ਜਵਾਬ ਦਿੱਤਾ ਕਿ ਉਹ ਖੁਦ ਹੀ ਉਸ ਨੂੰ ਜ਼ਬਰਦਸਤੀ ਫੜ੍ਹ ਕੇ ਲਿਆਏ ਹਨ। ਬੱਚੇ ਦਾ ਜਵਾਬ ਸੁਣਨ ਤੋਂ ਬਾਅਦ ਰਿਪੋਰਟਰ ਪਾਣੀ-ਪਾਣੀ ਹੋ ਗਿਆ ਤੇ ਦੁਬਾਰਾ ਆਪਣੇ ਕੰਮ 'ਚ ਲੱਗ ਗਿਆ। ਵੀਡੀਓ 'ਚ ਬੱਚੇ ਦੀ ਆਵਾਜ਼ ਸਾਫ ਸੁਣੀ ਜਾ ਸਕਦੀ ਹੈ। ਪਿੱਛਿਓਂ ਇਕ ਐਂਕਰ ਨੇ ਕਿਹਾ ਕਿ ਬੱਚੇ ਨੇ ਤਾਂ ਤੁਹਾਡੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।
ਦਿੱਲੀ ਹਾਈਕੋਰਟ ਨੇ ਲਗਾਈ ਮੈਟਰੋ ਕਰਮਚਾਰੀਆਂ ਦੀ ਹੜਤਾਲ 'ਤੇ ਰੋਕ
NEXT STORY