ਨਵੀਂ ਦਿੱਲੀ (ਨਵੋਦਿਆ ਟਾਈਮਜ਼)– ਦਿੱਲੀ ’ਚ ਆਨਰ ਕਿਲਿੰਗ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਇਕ ਕੁੜੀ ਕਿਸੇ ਹੋਰ ਜਾਤ ਦੇ ਲੜਕੇ ਨਾਲ ਪਿਆਰ ਕਰਦੀ ਸੀ, ਜੋ ਪਿਓ ਸਮੇਤ ਪੂਰੇ ਪਰਿਵਾਰ ਨੂੰ ਪਸੰਦ ਨਹੀਂ ਸੀ। ਪਰ ਲੜਕੀ ਉਸ ਲੜਕੇ ਨਾਲ ਵਿਆਹ ਕਰਵਾਉਣ ਲਈ ਜ਼ਿੱਦ 'ਤੇ ਅੜੀ ਹੋਈ ਸੀ।
ਇਹ ਵੀ ਪੜ੍ਹੋ- ਸ਼੍ਰੋਮਣੀ ਅਕਾਲੀ ਦਲ 'ਚ ਉੱਠਣ ਲੱਗੇ ਬਗਾਵਤੀ ਸੁਰ, ਕਈ ਸੀਨੀਅਰ ਆਗੂ ਚੱਲ ਰਹੇ ਨਾਰਾਜ਼
ਇਸ ਕਾਰਨ ਪਿਓ ਨੇ ਆਪਣੀ ਧੀ ਨੂੰ ਬਿਹਾਰ ਤੋਂ ਦਿੱਲੀ ਬੁਲਾਇਆ ਅਤੇ ਫਿਰ ਇਕ ਖੇਤ ਵਿਚ ਲੈ ਗਿਆ, ਜਿੱਥੇ ਉਸ ਨੇ ਗਲਾ ਵੱਢ ਕੇ ਉਸ ਦਾ ਕਤਲ ਕਰ ਦਿੱਤਾ। ਇਹ ਘਟਨਾ ਕਾਂਝਵਾਲਾ ਇਲਾਕੇ ਦੀ ਹੈ। ਦੱਸਿਆ ਜਾਂਦਾ ਹੈ ਕਿ ਕਤਲ ਤੋਂ ਪਹਿਲਾਂ ਪਿਓ ਨੇ ਕੁੜੀ ਨੂੰ ਬਹੁਤ ਸਮਝਾਇਆ ਸੀ, ਪਰ ਉਹ ਆਪਣੀ ਜ਼ਿੱਦ 'ਤੇ ਅੜੀ ਰਹੀ। ਪੁਲਸ ਨੇ ਦੋਸ਼ੀ ਨੰਦ ਕਿਸ਼ੋਰ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ- ਪੰਜਾਬ ’ਚ ਬਿਜਲੀ ਸਪਲਾਈ ਕਿਸੇ ਵੀ ਸਮੇਂ ਹੋ ਸਕਦੀ ਹੈ ਫੇਲ੍ਹ ! ਇੰਜੀਨੀਅਰਜ਼ ਐਸੋਸੀਏਸ਼ਨ ਨੇ CM ਨੂੰ ਲਿਖੀ ਚਿੱਠੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅਸਾਮ 'ਚ ਹੜ੍ਹ ਦੀ ਸਥਿਤੀ ਵਿਗੜੀ, ਇਕ ਲੱਖ ਤੋਂ ਵੱਧ ਲੋਕ ਪ੍ਰਭਾਵਿਤ
NEXT STORY