ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਨੇ ਸ਼ਨੀਵਾਰ ਨੂੰ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਇਨਾਡ ਗਏ ਹਨ ਅਤੇ ਉਮੀਦ ਹੈ ਕਿ ਉਹ ਮਣੀਪੁਰ ਦਾ ਦੌਰਾ ਕਰਨ ਲਈ ਵੀ ਸਮਾਂ ਕੱਢਣਗੇ ਜੋ ਪਿਛਲੇ 15 ਮਹੀਨਿਆਂ ਤੋਂ ਦਰਦ ਝੱਲ ਰਿਹਾ ਹੈ। ਵਿਰੋਧੀ ਪਾਰਟੀ ਦੀ ਇਹ ਟਿੱਪਣੀ ਉਸ ਵੇਲੇ ਆਈ ਹੈ ਜਦੋਂ ਪੀ.ਐੱਮ. ਮੋਦੀ ਕੇਰਲ ਦੇ ਜ਼ਮੀਨ ਖਿਸਕਣ ਪ੍ਰਭਾਵਿਤ ਵਾਇਨਾਡ ਦੇ ਦੌਰੇ 'ਤੇ ਹਨ। ਕਾਂਗਰਸ ਦੇ ਜਨਰਲ ਸਕੱਤਰ ਜ਼ੈਰਾਮ ਰਮੇਸ਼ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ,"ਇਹ ਚੰਗੀ ਗੱਲ ਹੈ ਕਿ 'ਨਾਨ-ਬਾਇਓਲੋਜੀਕਲ' ਪ੍ਰਧਾਨ ਮੰਤਰੀ ਅੱਜ ਵਾਇਨਾਡ 'ਚ ਹਨ। ਇਹ ਇਕ ਵਿਨਾਸ਼ਕਾਰੀ ਤ੍ਰਾਸਦੀ ਸੀ।"
ਉਨ੍ਹਾਂ ਕਿਹਾ,"ਇਸ ਤੋਂ ਬਾਅਦ ਉਹ (ਮੋਦੀ) ਇਕ ਵਾਰ ਮੁੜ ਯੁੱਧ ਰੋਕਣ ਲਈ ਯੂਕ੍ਰੇਨ ਦਾ ਦੌਰਾ ਕਰਨ ਵਾਲੇ ਹਨ। ਉਮੀਦਵਾਰ ਹੈ ਕਿ ਉਸ ਤੋਂ ਪਹਿਲਾਂ ਉਹ ਮਣੀਪੁਰ ਦਾ ਦੌਰਾ ਕਰਨ ਦਾ ਸਮਾਂ ਅਤੇ ਇੱਛਾਸ਼ਕਤੀ ਦੋਵੇਂ ਹੀ ਕੱਢਣਗੇ। ਮਣੀਪੁਰ ਦੀ ਜਨਤਾ ਪਿਛਲੇ 15 ਮਹੀਨਿਆਂ ਤੋਂ ਬਹੁਤ ਦੁੱਖ, ਦਰਦ ਝੱਲ ਰਹੀ ਹੈ।" ਕਾਂਗਰਸ ਹਿੰਸਾ ਪ੍ਰਭਾਵਿਤ ਮਣੀਪੁਰ ਦਾ ਦੌਰਾ ਨਾ ਕਰਨ ਲਈ ਪ੍ਰਧਾਨ ਮੰਤਰੀ 'ਤੇ ਲਗਾਤਾਰ ਨਿਸ਼ਾਨਾ ਵਿੰਨ੍ਹਦੀ ਰਹੀ ਹੈ। ਪੀ.ਐੱਮ. ਮੋਦੀ ਨੇ ਸ਼ਨੀਵਾਰ ਨੂੰ ਉੱਤਰੀ ਕੇਰਲ ਦੇ ਵਾਇਨਾਡ ਜ਼ਿਲ੍ਹੇ ਦੇ ਆਫ਼ਤ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ। ਵਾਇਨਾਡ 'ਚ ਵਿਨਾਸ਼ਕਾਰੀ ਜ਼ਮੀਨ ਖਿਸਕਣ ਕਾਰਨ 200 ਤੋਂ ਵਧੇਰੇ ਲੋਕਾਂ ਦੀ ਜਾਨ ਚਲੀ ਗਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਕਸਿਤ ਦੇਸ਼ ਬਣਾਉਣ ਲਈ ਹਰ ਬੱਚੇ ਨੂੰ ਸਿੱਖਿਆ ਦੇਣੀ ਪਵੇਗੀ : ਸਿਸੋਦੀਆ
NEXT STORY