ਹਮੀਰਪੁਰ- ਅਧਿਕਾਰੀਆਂ ਨੇ ਸ਼ਨੀਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਵਲੋਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ (ਪੀ.ਐੱਮ.ਜੀ.ਕੇ.ਵਾਈ.) ਦੇ ਅਧੀਨ 14 ਹਜ਼ਾਰ ਮੀਟ੍ਰਿਕ ਟਨ (ਐੱਮ.ਟੀ.) ਤੋਂ ਵੱਧ ਕਣਕ ਅਤੇ ਚੌਲ (ਜੁਲਾਈ 2021 ਤੋਂ ਨਵੰਬਰ 2021 ਤੱਕ ਪ੍ਰਤੀ ਵਿਅਕਤੀ ਪ੍ਰਤੀ ਮਹੀਨਾ 5 ਕਿਲੋ) ਹਿਮਾਚਲ ਨੂੰ ਅਲਾਟ ਕੀਤਾ ਗਿਆ ਹੈ। ਭਾਰਤੀ ਫੂਡ ਨਿਗਮ ਦੇ ਇਕ ਬੁਲਾਰੇ ਨੇ ਸ਼ਨੀਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਵਲੋਂ ਰਾਜ ਨੂੰ ਲਗਭਗ 29,554 ਮੀਟ੍ਰਿਕ ਟਨ ਚੌਲ ਅਤੇ ਕਣਕ ਪਹਿਲਾਂ ਹੀ ਜਾਰੀ ਕੀਤਾ ਜਾ ਚੁਕਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਉਣੀ ਸੀਜ਼ਨ ਦੌਰਾਨ ਹਿਮਾਚਲ ਪ੍ਰਦੇਸ਼ ਖੇਤਰ ’ਚ, ਉਸ ਨੇ 848 ਕਿਸਾਨਾਂ ਤੋਂ 23659.71 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਹੈ। ਇਸ ਖਰੀਦ ਬਦਲੇ ਕਿਸਾਨਾਂ ਨੂੰ 44.48 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਹੈ, ਜੋ 48 ਘੰਟਿਆਂ ਅੰਦਰ ਇਲੈਕਟ੍ਰਾਨਿਕ ਮੋਡ ਦੇ ਮਾਧਿਅਮ ਨਾਲ ਸਿੱਧੇ ਉਨ੍ਹਾਂ ਦੇ ਖਾਤਿਆਂ ’ਚ ਟਰਾਂਸਫਰ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਦਿੱਲੀ ’ਚ ਓਮੀਕਰੋਨ ਦੀ ਦਸਤਕ, LNJP ਹਸਪਤਾਲ ’ਚ ਹੁਣ ਤੱਕ 12 ਸ਼ੱਕੀ ਮਰੀਜ਼ ਹੋਏ ਦਾਖ਼ਲ
ਉਨ੍ਹਾਂ ਕਿਹਾ ਕਿ ਆਉਣ ਵਾਲੇ ਸੀਜਨ (2021-22) ਦੌਰਾਨ, ਐੱਫ਼.ਸੀ.ਆਈ., ਹਿਮਾਚਲ ਖੇਤਰ 9 ਖਰੀਦ ਕੇਂਦਰਾਂ ਦਾ ਸੰਚਾਲਣ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ’ਚ ਪਹਿਲੀ ਵਾਰ ਕਣਕ ਦੀ ਖਰੀਦ ਕੀਤੀ ਜਾ ਰਹੀ ਹੈ ਅਤੇ ਇਸ ਟੀਚੇ ਨੂੰ ਐੱਫ.ਸੀ.ਆਈ. ਨੇ ਬਹੁਤ ਹੀ ਘੱਟ ਸਮੇਂ ’ਚ ਹਾਸਲ ਕਰ ਲਿਆ ਹੈ। ਇਸ ਤੋਂ ਇਲਾਵਾ ਰਾਸ਼ਟਰੀ ਫੂਡ ਸੁਰੱਖਿਆ ਐਕਟ (ਐੱਨ.ਐੱਫ.ਐੱਸ.ਏ.) ਦੇ ਅਧੀਨ ਅਨਾਜ ਅਤੇ ਹੋਰ ਕਲਿਆਣਕਾਰੀ ਯੋਜਨਾਵਾਂ (ਓ.ਡਬਲਿਊ.ਐੱਸ.) ਦੇ ਨਿਯਮਿਤ ਅਲਾਟ ਵੀ ਰਾਜ ਸਰਕਾਰ ਨੂੰ ਯੋਜਨਾ ਦੇ ਅਧੀਨ ਜ਼ਰੂਰਤਮੰਦ ਲੋਕਾਂ ਨੂੰ ਅੱਗੇ ਵੰਡਣ ਲਈ ਸਮੇਂ ’ਤੇ ਜਾਰੀ ਕੀਤਾ ਜਾ ਰਿਹਾ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
PM ਮੋਦੀ ਨੇ ਵੋਟ ਬੈਂਕ ਦੀ ਰਾਜਨੀਤੀ ਦੀ ਕੀਤੀ ਤਿੱਖੀ ਆਲੋਚਨਾ
NEXT STORY