ਦੇਹਰਾਦੂਨ (ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਾਤੀ-ਧਰਮ ਅਤੇ ਵੋਟ ਬੈਂਕ ਦੀ ਰਾਜਨੀਤੀ ਦੀ ਤਿੱਖੀ ਆਲੋਚਨਾ ਕਰਦੇ ਹੋਏ ਸ਼ਨੀਵਾਰ ਨੂੰ ਕਿਹਾ ਕਿ ਇਸ ਸਿਆਸਤ ਨੇ ਦੇਸ਼ ਦੇ ਲੋਕਾਂ ਦਾ ਮਾਣ ਤੋੜਿਆ ਅਤੇ ਜਨਤਾ ’ਚ ਇਹ ਸੋਚ ਪੈਦਾ ਕਰਨ ਦਾ ਕੰਮ ਕੀਤਾ ਕਿ ਸਰਕਾਰ ਦੇ ਬਿਨਾਂ ਉਨ੍ਹਾਂ ਦਾ ਗੁਜ਼ਾਰਾ ਨਹੀਂ ਚਲੇਗਾ। ਮੋਦੀ ਨੇ ਕਿਹਾ ਕਿ ਭਾਜਪਾ ਨੇ ਬਿਨਾਂ ਭੇਦਭਾਵ ਦੇ ਦੇਸ਼ ਅਤੇ ਸਮਾਜ ਨੂੰ ਮਜ਼ਬੂਤ ਬਣਾਉਣ ਦੀ ਕਠਿਨ ਰਾਹ ਚੁਣੀ ਹੈ। ਉਹ ਉਤਰਾਖੰਡ ’ਚ 18 ਹਜ਼ਾਰ ਕਰੋੜ ਰੁਪਏ ਦੀਆਂ ਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਤੋਂ ਬਾਅਦ ਇੱਥੇ ਇਕ ਜਨ ਸਭਾ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕੁਝ ਸਿਆਸੀ ਦਲਾਂ ਵਲੋਂ ਸਮਾਜ ’ਚ ਭੇਦਭਾਵ ਕਰ ਕੇ, ਸਿਰਫ਼ ਇਕ ਤਬਕੇ ਨੂੰ, ਭਾਵੇਂ ਉਹ ਆਪਣੀ ਜਾਤੀ ਦਾ ਹੋਵੇ ਜਾਂ ਕਿਸੇ ਖ਼ਾਸ ਧਰਮ ਦਾ ਹੋਵੇ, ਉਸ ਹੀ ਕੁਝ ਦੇਣ ਦੀ ਕੋਸ਼ਿਸ਼ ਹੋਈ, ਉਸ ਨੂੰ ਵੋਟ ਬੈਂਕ ’ਚ ਬਦਲ ਦਿੱਤਾ ਗਿਆ। ਇਨ੍ਹਾਂ ਸਿਆਸੀ ਦਲਾਂ ਨੇ ਇਕ ਵੱਖਰਾ ਤਰੀਕਾ ਅਪਣਾਇਆ। ਮੋਦੀ ਨੇ ਕਿਹਾ ਕਿ ਬਦਕਿਸਮਤੀ ਨਾਲ, ਇਨ੍ਹਾਂ ਸਿਆਸੀ ਦਲਾਂ ਨੇ ਲੋਕਾਂ ’ਚ ਇਹ ਸੋਚ ਪੈਦਾ ਕਰ ਦਿੱਤੀ ਕਿ ਸਰਕਾਰ ਹੀ ਉਨ੍ਹਾਂ ਦੀ ਮਾਂ-ਬਾਪ ਹੈ, ਜਦੋਂ ਸਰਕਾਰ ਤੋਂ ਮਿਲੇਗਾ, ਉਦੋਂ ਉਨ੍ਹਾਂ ਦਾ ਗੁਜ਼ਾਰਾ ਚਲੇਗਾ। ਯਾਨੀ ਇਕ ਤਰ੍ਹਾਂ ਨਾਲ ਦੇਸ਼ ਦੀ ਆਮ ਜਨਤਾ ਦਾ ਆਤਮ ਸਨਮਾਨ, ਉਸ ਦਾ ਮਾਣ ਕੁਚਲ ਦਿੱਤਾ ਗਿਆ, ਉਸ ਨੂੰ ਨਿਰਭਰ ਬਣਾ ਦਿੱਤਾ ਗਿਆ ਅਤੇ ਦੁਖ਼ਦ ਇਹ ਕਿ ਉਸ ਨੂੰ ਪਤਾ ਵੀ ਨਹੀਂ ਲੱਗਾ।
ਇਹ ਵੀ ਪੜ੍ਹੋ : ਦਿੱਲੀ ’ਚ ਓਮੀਕਰੋਨ ਦੀ ਦਸਤਕ, LNJP ਹਸਪਤਾਲ ’ਚ ਹੁਣ ਤੱਕ 12 ਸ਼ੱਕੀ ਮਰੀਜ਼ ਹੋਏ ਦਾਖ਼ਲ
ਉਨ੍ਹਾਂ ਕਿਹਾ,‘‘ਉਨ੍ਹਾਂ ਦੀ ਕਮਜ਼ੋਰੀ ਦਾ ਇਕ ਰੂਪ ਇਹ ਵੀ ਹੈ ਕਿ ਜਨਤਾ ਨੂੰ ਮਜ਼ਬੂਤ ਨਹੀਂ, ਮਜ਼ਬੂਰ ਬਣਾਓ, ਆਪਣਾ ਮੋਹਤਾਜ਼ ਬਣਾਓ। ਇਹ ਕਮਜ਼ੋਰੀ ਰਾਜਨੀਤੀ ਦਾ ਆਧਾਰ ਰਹੀ ਕਿ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਨਾ ਕਰੋ, ਉਨ੍ਹਾਂ ਨੂੰ ਨਿਰਭਰ ਬਣਾ ਕੇ ਰੱਖੋ, ਸਾਡਾ ਸੰਕਲਪ ਹੈ ਕਿ ਜੋ ਵੀ ਯੋਜਨਾਵਾਂ ਲਿਵਾਂਗੇ, ਸਾਰਿਆਂ ਲਈ ਲਿਆਵਾਂਗੇ, ਬਿਨਾਂ ਭੇਦਭਾਵ ਦੇ ਲਿਆਵਾਂਗੇ।’’ ਪ੍ਰਧਾਨ ਮੰਤਰੀ ਨੇ ਕਿਹਾ,‘‘ਅਸੀਂ ਵੋਟ ਬੈਂਕ ਦੀ ਰਾਜਨੀਤੀ ਨੂੰ ਆਧਾਰ ਨਹੀਂ ਬਣਾਇਆ ਸਗੋਂ ਲੋਕਾਂ ਦੀ ਸੇਵਾ ਨੂੰ ਪਹਿਲ ਦਿੱਤੀ। ਸਾਡਾ ਦ੍ਰਿਸ਼ਟੀਕੋਣ ਰਿਹਾ ਹੈ ਕਿ ਦੇਸ਼ ਨੂੰ ਮਜ਼ਬੂਤੀ ਦਿੱਤੀ ਜਾਵੇ, ਅਸੀਂ ਰਾਸ਼ਟਰ ਪ੍ਰਥਮ, ਹਮੇਸ਼ਾ ਪ੍ਰਥਮ ਦੇ ਮੰਤਰ ’ਤੇ ਚੱਲਣ ਵਾਲੇ ਲੋਕ ਹਨ, ਦੂਜਿਆਂ ਦੀ ਸੋਚ ਅਤੇ ਦ੍ਰਿਸ਼ਟੀਕੋਣ ਤੋਂ ਵੱਖ, ਅਸੀਂ ਇਕ ਵੱਖਰਾ ਰਸਤਾ ਚੁਣਿਆ ਹੈ, ਸਾਡਾ ਮਾਰਗ ਕਠਿਨ ਹੈ, ਮੁਸ਼ਕਲ ਹੈ ਪਰ ਦੇਸ਼ਹਿੱਤ ਅਤੇ ਜਨਤਾ ਦੇ ਹਿੱਤ ’ਚ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਾਰਗ- ਸਭ ਕਾ ਸਾਥ, ਸਭ ਕਾ ਵਿਕਾਸ ਦਾ ਹੈ। ਇਸ ਸਭਾ ’ਚ ਉਤਰਾਖੰਡ ਦੇ ਰਾਜਪਾਲ ਗੁਰਮੀਤ ਸਿੰਘ, ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਅਤੇ ਕਈ ਜਨਪ੍ਰਤੀਨਿਧੀ ਸ਼ਾਮਲ ਹੋਏ। ਦੱਸਣਯੋਗ ਹੈ ਕਿ ਅਗਲੇ ਸਾਲ ਦੇ ਸ਼ੁਰੂ ’ਚ ਉਤਰਾਖੰਡ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ ਅਤੇ ਮੋਦੀ ਨੇ ਪਿਛਲੇ ਕੁਝ ਮਹੀਨਿਆਂ ’ਚ ਰਾਜ ਦੀਆਂ ਕਈ ਯਾਤਰਾਵਾਂ ਕੀਤੀਆਂ ਹਨ।
ਇਹ ਵੀ ਪੜ੍ਹੋ : ਭਾਰਤ ’ਚ ‘ਓਮੀਕਰੋਨ’ ਦੀ ਦਸਤਕ, ਇਸ ਸੂਬੇ ’ਚ ਮਿਲੇ 2 ਮਾਮਲੇ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਗੁਜਰਾਤ ’ਚ ਓਮੀਕਰੋਨ ਦੀ ਦਸਤਕ, ਜ਼ਿੰਬਾਬਵੇ ਤੋਂ ਆਇਆ ਵਿਅਕਤੀ ਨਿਕਲਿਆ ਪਾਜ਼ੇਟਿਵ
NEXT STORY