ਬਹਾਦੁਰਗੜ੍ਹ (ਪ੍ਰਵੀਣ)- ਹਰਿਆਣਾ ਦੇ ਬਹਾਦੁਰਗੜ੍ਹ ਦੇ ਪਿੰਡ ਅਸੰਦਾ 'ਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਨੌਜਵਾਨ ਨੇ ਆਪਣੀ ਪਤਨੀ ਨੂੰ ਗੋਲ਼ੀ ਮਾਰ ਕੇ ਖ਼ੁਦ ਨੂੰ ਵੀ ਗੋਲੀ ਮਾਰ ਲਈ। ਗੋਲ਼ੀ ਲੱਗਣ ਨਾਲ ਨੌਜਵਾਨ ਦੀ ਮੌਤ ਹੋ ਗਈ ਹੈ, ਜਦਕਿ ਪਤਨੀ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋਹਾਂ ਦਾ ਤਲਾਕ ਦਾ ਕੇਸ ਅਦਾਲਤ 'ਚ ਚੱਲ ਰਿਹਾ ਸੀ। ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ।
ਇਹ ਵੀ ਪੜ੍ਹੋ- ਛੋਟੀ ਉਮਰ 'ਚ ਵੱਡੀ ਪ੍ਰਾਪਤੀ, 6 ਸਾਲਾ ਸਿਏਨਾ ਦੇ ਹੌਂਸਲੇ ਨੂੰ ਹਰ ਕੋਈ ਕਰ ਰਿਹੈ ਸਲਾਮ
ਪਤਨੀ ਨੂੰ ਘਰ 'ਚ ਦਾਖ਼ਲ ਹੋ ਕੇ ਮਾਰੀ ਗੋਲੀ, ਫਿਰ ਕੀਤੀ ਖੁਦਕੁਸ਼ੀ
ਮਿਲੀ ਜਾਣਕਾਰੀ ਮੁਤਾਬਕ ਜਲ ਸਪਲਾਈ ਵਿਭਾਗ 'ਚ ਵਰਕਰ ਹੰਸਰਾਜ ਉਰਫ਼ ਸੋਨੂੰ ਦਾ ਵਿਆਹ ਸਾਲ 2007 'ਚ ਸੰਤੋਸ਼ ਨਾਲ ਹੋਇਆ ਸੀ। ਦੋਹਾਂ ਦੇ ਦੋ ਬੱਚੇ ਵੀ ਹਨ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਪਤੀ-ਪਤਨੀ ਲੰਬੇ ਸਮੇਂ ਤੋਂ ਇਕ-ਦੂਜੇ ਤੋਂ ਦੂਰ ਰਹਿ ਰਹੇ ਸਨ। ਪਤਨੀ ਦੋਹਾਂ ਪੁੱਤਾਂ ਨਾਲ ਬਹਾਦੁਰਗੜ੍ਹ ਦੇ ਅਸੰਦਾ ਪਿੰਡ ਵਿਚ ਅਤੇ ਪਤੀ ਸੋਨੀਪਤ 'ਚ ਇਕੱਲਾ ਰਹਿ ਰਿਹਾ ਸੀ। ਮੰਗਲਵਾਰ ਸਵੇਰੇ ਉਹ ਅਚਾਨਕ ਪਤਨੀ ਦੇ ਘਰ 'ਚ ਦਾਖ਼ਲ ਹੋਇਆ ਅਤੇ ਸੰਤੋਸ਼ ਨੂੰ ਦੋ ਗੋਲ਼ੀਆਂ ਮਾਰੀਆਂ। ਇਸ ਤੋਂ ਬਾਅਦ ਉਸ ਨੇ ਆਪਣੀ ਕੰਨਪਟੀ 'ਤੇ ਪਿਸਤੌਲ ਰੱਖ ਕੇ ਖ਼ੁਦ ਨੂੰ ਵੀ ਗੋਲ਼ੀ ਮਾਰ ਲਈ। ਗੋਲੀ ਲੱਗਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਪਤਨੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਔਰਤ ਨੂੰ ਇਲਾਜ ਲਈ ਰੋਹਤਕ ਪੀ. ਜੀ. ਆਈ. ਲਿਜਾਇਆ ਗਿਆ ਹੈ।
ਇਹ ਵੀ ਪੜ੍ਹੋ- ਫੇਸਬੁੱਕ ਦਾ ਪਿਆਰ ਚੜ੍ਹਿਆ ਪਰਵਾਨ, 10 ਸਾਲ ਦੀ ਉਡੀਕ ਮਗਰੋਂ ਸਵੀਡਨ ਦੀ ਕੁੜੀ ਬਣੀ UP ਦੀ ਨੂੰਹ
ਅਦਾਲਤ ਨੇ ਔਰਤ ਨੇ ਸੌਂਪੀ ਦੋਹਾਂ ਬੱਚਿਆਂ ਦੀ ਕਸਟਡੀ
ਦੱਸਿਆ ਜਾ ਰਿਹਾ ਹੈ ਕਿ ਦੋਹਾਂ ਪਤੀ-ਪਤਨੀ ਵਿਚਾਲੇ ਝਗੜਾ ਰਹਿੰਦਾ ਸੀ, ਇਸ ਲਈ ਦੋਹਾਂ ਨੇ ਅਦਾਲਤ 'ਚ ਤਲਾਕ ਲਈ ਅਰਜ਼ੀ ਦਿੱਤੀ ਸੀ। ਅਦਾਲਤ ਦੇ ਆਦੇਸ਼ ਮਗਰੋਂ ਦੋਹਾਂ ਪੁੱਤਾਂ ਦੀ ਕਸਟਡੀ ਸੰਤੋਸ਼ ਨੂੰ ਮਿਲੀ ਸੀ। ਉਦੋਂ ਤੋਂ ਉਹ ਆਪਣੇ ਦੋਹਾਂ ਪੁੱਤਾਂ ਨਾਲ ਵੱਖ ਰਹਿ ਰਹੀ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਵਾਰਦਾਤ ਵਾਲੀ ਥਾਂ ਤੋਂ ਸਬੂਤ ਇਕੱਠੇ ਕਰਨ ਲਈ ਫੋਰੈਂਸਿਕ ਟੀਮ ਨੂੰ ਵੀ ਮੌਕੇ 'ਤੇ ਬੁਲਾਇਆ।
ਇਹ ਵੀ ਪੜ੍ਹੋ- 70 ਸਾਲ ਦੇ ਸਹੁਰੇ ਨੇ 28 ਸਾਲਾ ਨੂੰਹ ਨਾਲ ਕਰਵਾਇਆ ਵਿਆਹ, ਮੰਦਰ 'ਚ ਲਏ ਫੇਰੇ
ਸਿਰਸਾ ਦੇ ਬਚਾਅ ’ਚ ਉੱਤਰੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ
NEXT STORY