ਬਹਾਦੁਰਗੜ੍ਹ — ਬਹਾਦੁਰ ਦੇ ਮਾਜਰੀ ਪਿੰਡ 'ਚ ਪਤੀ ਨੂੰ ਸ਼ਰਾਬ ਪੀਣ ਤੋਂ ਰੋਕਣ ਦਾ ਖਾਮਿਆਜ਼ਾ ਇਕ ਪਤਨੀ ਨੂੰ ਆਪਣੀ ਜਾਣ ਦੇ ਕੇ ਚੁਕਾਉਣਾ ਪਿਆ। ਸ਼ਰਾਬੀ ਪਤੀ ਨੇ ਪਹਿਲਾਂ ਤਾਂ ਪਤਨੀ ਦੀ ਕੁੱਟਮਾਰ ਕੀਤੀ ਫਿਰ ਇਕ ਪਤਲੀ ਰੱਸੀ ਨਾਲ ਉਸਦਾ ਗਲਾ ਘੋਟ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਤੋਂ ਬਾਅਦ ਦੋਸ਼ੀ ਪਤੀ ਫਰਾਰ ਹੋ ਗਿਆ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪੁੱਜੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਬਹਾਦੁਰਗੜ੍ਹ ਦੇ ਹਸਪਤਾਲ ਭਿਜਵਾਇਆ।
ਜਾਣਕਾਰੀ ਅਨੁਸਾਰ ਚਾਂਦਪੁਰ ਦੀ ਰਹਿਣ ਵਾਲੀ ਜਯੋਤੀ ਦਾ ਵਿਆਹ 10 ਸਾਲ ਪਹਿਲਾਂ ਨਰਿੰਦਰ ਨਾਮਕ ਵਿਅਕਤੀ ਨਾਲ ਹੋਇਆ ਸੀ। ਨਰਿੰਦਰ ਨੂੰ ਨਸ਼ੇ ਦੀ ਆਦਤ ਸੀ। ਉਸਦੀ ਨਸ਼ੇ ਦੀ ਆਦਤ ਤੋਂ ਪਰੇਸ਼ਾਨ ਜਯੋਤੀ ਅਕਸਰ ਉਸਨੂੰ ਰੋਕਦੀ ਸੀ ਜਿਸ ਕਾਰਨ ਘਰ 'ਚ ਝਗੜਾ ਹੁੰਦਾ ਸੀ। ਦੋਸ਼ੀ ਨਰਿੰਦਰ ਨੇ ਘਰੇਲੂ ਕਲੇਸ਼ ਕਾਰਨ ਹੀ ਆਪਣੀ ਪਤਨੀ ਜਯੋਤੀ ਨੂੰ ਮਾਰ ਦਿੱਤਾ।
ਸਦਰ ਥਾਣੇ ਦੇ ਸੁਪਰਯੰਟ ਜਸਵੀਰ ਸਿੰਘ ਨੇ ਦੱਸਿਆ ਕਿ ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜਲਦੀ ਹੀ ਉਸਦੀ ਗ੍ਰਿਫਤਾਰੀ ਕਰ ਲਈ ਜਾਵੇਗੀ। ਫਿਲਹਾਲ ਪੁਲਸ ਨੇ ਜਯੋਤੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਹਵਾਲੇ ਕਰ ਦਿੱਤਾ ਹੈ।
ਮੋਦੀ ਸਰਕਾਰ ਨੇ ਮੁਆਫ ਕੀਤੇ 2.41 ਲੱਖ ਕਰੋੜ ਦੇ ਕਰਜ਼ੇ
NEXT STORY