ਵਾਸ਼ਿੰਗਟਨ— ਸੜਕ ਹਾਦਸੇ ਡਰਾਉਣ ਵਾਲੇ ਹੁੰਦੇ ਹਨ ਅਤੇ ਕਦੇ-ਕਦੇ ਉਨ੍ਹਾਂ ਦਾ ਡਰ ਇੰਨਾ ਜ਼ਿਆਦਾ ਹਾਵੀ ਹੁੰਦਾ ਹੈ ਕਿ ਹਾਦਸੇ 'ਚ ਸੱਟ ਤੋਂ ਬਚ ਜਾਣ ਦੇ ਬਾਵਜੂਦ ਜਾਨ ਲਈ ਖਤਰਾ ਪੈਦਾ ਹੋ ਜਾਂਦਾ ਹੈ। ਅਮਰੀਕਾ ਦੇ ਸੈਨ ਫਰਾਂਸਿਸਕੋ 'ਚ ਰਹਿਣ ਵਾਲੇ ਹੈਦਰਾਬਾਦ ਦੇ ਇਕ ਨੌਜਵਾਨ ਨਾਲ ਵੀ ਅਜਿਹਾ ਹੀ ਹੋਇਆ। ਉਹ ਸੜਕ ਹਾਦਸੇ 'ਚ ਤਾਂ ਬਚ ਗਿਆ ਪਰ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ।
ਇਸ ਹਾਦਸੇ 'ਚ ਦੋ ਹੋਰ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਭਾਰਤੀ ਨੌਜਵਾਨ ਦੀ ਗੱਡੀ 'ਚ ਗੱਡੀ ਮਾਰਨ ਵਾਲੇ ਦੋਸ਼ੀ ਨੂੰ ਲੱਭਿਆ ਜਾ ਰਿਹਾ ਹੈ। ਉਸ 'ਤੇ 'ਹਿਟ ਐਂਡ ਰਨ' ਦਾ ਦੋਸ਼ ਲਗਾਇਆ ਗਿਆ ਹੈ।
ਖਬਰਾਂ ਮੁਤਾਬਕ ਨੌਜਵਾਨ ਦੀ ਪਛਾਣ ਸੈਯਦ ਵਸੀਮ ਅਲੀ ਦੇ ਰੂਪ 'ਚ ਹੋਈ ਹੈ ਜੋ ਵਾਲਨਟ ਅਵੈਨਿਊ 'ਚ ਰਹਿੰਦਾ ਸੀ। ਵਸੀਮ ਦੇ ਭਰਾ ਮੁਬੀਨ ਨੇ ਦੱਸਿਆ, ''ਸੈਯਦ ਵਸੀਮ ਅਲੀ ਐਤਵਾਰ ਨੂੰ ਇਕ ਹੋਰ ਵਿਅਕਤੀ ਨਾਲ ਕਾਰ 'ਚ ਸਫਰ ਕਰ ਰਿਹਾ ਸੀ...ਜਦ ਉਹ ਸਾਨ ਫਰਾਂਸਿਸਕੋ ਦੀ ਬੇ ਵਿਊ ਡਿਸਟ੍ਰਿਕਟ 'ਚ ਚੌਰਾਹੇ 'ਤੇ ਪੁੱਜੇ ਤਾਂ ਦੂਜੇ ਪਾਸਿਓਂ ਬੇਹੱਦ ਤੇਜ਼ ਸਪੀਡ ਤੋਂ ਆ ਰਹੀ ਇਕ ਕਾਰ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰੀ...ਟੱਕਰ ਦੇ ਬਾਅਦ ਵਸੀਮ ਕਾਰ 'ਚੋਂ ਉੱਤਰ ਗਿਆ ਪਰ ਦਿਲ ਦਾ ਦੌਰਾ ਪੈਣ ਕਾਰਨ ਡਿੱਗ ਗਿਆ।''
ਸੈਯਦ ਵਸੀਮ ਅਲੀ ਦਾ ਪਰਿਵਾਰ ਉਸ ਦਾ ਅੰਤਿਮ ਸੰਸਕਾਰ ਕਰਨ ਲਈ ਅਮਰੀਕਾ ਪੁੱਜਣ 'ਚ ਸਰਕਾਰ ਦੀ ਮਦਦ ਲੈ ਰਿਹਾ ਹੈ ਕਿਉਂਕਿ ਲਾਸ਼ ਨੂੰ ਭਾਰਤ ਲਾਉਣ 'ਚ ਕਈ ਦਿਨ ਲੱਗ ਸਕਦੇ ਹਨ।
ਰਾਮ ਰਹੀਮ ਨੂੰ ਪੈਰੋਲ 'ਤੇ ਰਿਹਾਅ ਕਰਨ ਲਈ ਹਰਿਆਣਾ ਪੁਲਸ ਨੇ ਕੀਤੀ ਸਿਫਾਰਸ਼
NEXT STORY