ਨਵੀਂ ਦਿੱਲੀ- ਮਣੀਪੁਰ ਮੁੱਦੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਦੀ ਮੰਗ 'ਤੇ ਅੜੇ ਵਿਰੋਧੀ ਧਿਰ ਦੇ ਮੈਂਬਰਾਂ ਕਾਰਨ ਰਾਜ ਸਭਾ 'ਚ ਜਾਰੀ ਖਿੱਚੋਤਾਣ ਦਰਮਿਆਨ ਸਦਨ 'ਚ ਉਸ ਸਮੇਂ ਠਹਾਕੇ ਲੱਗੇ, ਜਦੋਂ ਚੇਅਰਮੈਨ ਜਗਦੀਪ ਧਨਖੜ ਨੇ ਕਿਹਾ ਕਿ ਉਨ੍ਹਾਂ ਦੇ ਵਿਆਹ ਨੂੰ 45 ਸਾਲ ਤੋਂ ਵੱਧ ਹੋ ਗਏ ਹਨ ਅਤੇ ਉਹ ਕਦੇ ਗੁੱਸਾ ਨਹੀਂ ਹੁੰਦੇ। ਰਾਜ ਸਭਾ 'ਚ ਸਿਫਰ ਕਾਲ ਦੌਰਾਨ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੇ ਆਸਨ ਦੀ ਆਗਿਆ ਨਾਲ ਆਪਣੀ ਗੱਲ ਰੱਖਦਿਆਂ ਕਿਹਾ ਕਿ ਕੱਲ ਚੇਅਰਮੈਨ ਨਾਲ ਮੁਲਾਕਾਤ 'ਚ ਉਨ੍ਹਾਂ ਨੇ ਮਣੀਪੁਰ ਸਬੰਧੀ ਮੁਲਤਵੀ ਨੋਟਿਸ 'ਤੇ ਚਰਚਾ ਕਰਾਉਣ ਦੀ ਬੇਨਤੀ ਕੀਤੀ ਸੀ ਪਰ ਆਪ (ਧਨਖੜ) ਜ਼ਰਾ ਗੁੱਸੇ 'ਚ ਸਨ।
ਇਸ 'ਤੇ ਚੇਅਰਮੈਨ ਧਨਖੜ ਨੇ ਖੜਗੇ ਨੂੰ ਟੋਕਦੇ ਹੋਏ ਕਿਹਾ ਕਿ ਉਨ੍ਹਾਂ ਦੇ ਵਿਆਹ ਨੂੰ 45 ਸਾਲ ਤੋਂ ਵੱਧ ਹੋ ਗਏ ਹਨ, ਮੈਂ ਕਦੇ ਗੁੱਸਾ ਨਹੀਂ ਕਰਦਾ। ਉਨ੍ਹਾਂ ਦੀ ਇਸ ਗੱਲ 'ਤੇ ਸਦਨ 'ਚ ਹਾਸਾ ਪੈ ਗਿਆ। ਧਨਖੜ ਨੇ ਕਿਹਾ ਕਿ ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਇਕ ਮਸ਼ਹੂਰ ਸੀਨੀਅਰ ਵਕੀਲ ਹਨ ਅਤੇ ਉਹ ਜਾਣਦੇ ਹਨ ਕਿ ਇਕ ਸੀਨੀਅਰ ਵਕੀਲ ਦੇ ਰੂਪ 'ਚ ਸਾਨੂੰ ਗੁੱਸਾ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਚੇਅਰਮੈਨ ਨੇ ਖੜਗੇ ਨੂੰ ਕਿਹਾ ਕਿ ਉਹ ਆਪਣੀ ਗੱਲ 'ਚ ਸੁਧਾਰ ਕਰ ਲੈਣ। ਇਸ 'ਤੇ ਖੜਗੇ ਨੇ ਕਿਹਾ ਕਿ ਤੁਸੀਂ ਗੁੱਸਾ ਨਹੀਂ ਕਰਦੇ, ਤੁਸੀਂ ਗੁੱਸਾ ਵਿਖਾਉਂਦੇ ਨਹੀਂ ਪਰ ਬਰਾਬਰ ਅੰਦਰ ਤੋਂ ਕਰਦੇ ਹੋ। ਖੜਗੇ ਦੀ ਇਸ ਗੱਲ 'ਤੇ ਨਾ ਸਿਰਫ ਸਾਰੇ ਮੈਂਬਰ ਸਗੋਂ ਚੇਅਰਮੈਨ ਧਨਖੜ ਵੀ ਖਿੜਖਿੜਾ ਕੇ ਹੱਸਣ ਲੱਗੇ।
UGC ਨੇ ਫਰਜ਼ੀ ਐਲਾਨੀਆਂ ਇਹ ਯੂਨੀਵਰਸਿਟੀਆਂ, ਡਿਗਰੀ ਪ੍ਰਦਾਨ ਕਰਨ ਦਾ ਅਧਿਕਾਰ ਕੀਤਾ ਖ਼ਤਮ
NEXT STORY