ਅਲਵਰ/ਭਿਵਾੜੀ (ਰਾਜਸਥਾਨ)— ਸ਼ਹਿਰ ਦੀ ਇਕ ਮਹਿਲਾ ਡਾਕਟਰ ਨੇ ਘਰ ਦੀ 5ਵੀਂ ਮੰਜ਼ਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਪੇਸ਼ੇ ਤੋਂ ਡੈਂਟਿਸਟ ਰੂਚੀ ਅਰੋੜਾ ਦੇ ਪਤੀ ਦੀ ਮੌਤ ਕੁਝ ਦਿਨ ਪਹਿਲਾਂ ਹੋਈ ਸੀ, ਉਸ ਦੇ ਬਾਅਦ ਤੋਂ ਉਹ ਪਰੇਸ਼ਾਨ ਸੀ। ਰੂਚੀ ਨੇ ਛੱਤ ਤੋਂ ਛਾਲ ਮਾਰ ਤੋਂ ਪਹਿਲਾਂ ਆਪਣੇ ਹੱਥ ਦੀਆਂ ਨੱਸਾਂ ਵੀ ਕੱਟ ਲਈਆਂ ਸਨ। ਪੁਲਸ ਨੂੰ ਮੌਕੇ ਤੋਂ ਇਕ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ 'ਚ ਲਿਖਿਆ ਹੈ,''ਮੈਂ ਆਪਣੇ ਪਤੀ ਦੇ ਬਿਨਾਂ ਨਹੀਂ ਜਾ ਸਕਦੀ। ਮੇਰੇ ਪਰਿਵਾਰ ਵਾਲਿਆਂ ਨੂੰ ਬਿਲਕੁੱਲ ਵੀ ਪਰੇਸ਼ਾਨ ਨਾ ਕੀਤਾ ਜਾਵੇ। ਤੁਸੀਂ ਸਾਰੇ ਬਹੁਤ ਚੰਗੇ ਹੋ, ਤੁਸੀਂ ਸਾਰੇ ਆਪਣਾ ਧਿਆਨ ਰੱਖਿਓ।
ਰੂਚੀ ਦੇ ਕਮਰੇ 'ਚ ਜੋ ਸੁਸਾਈਡ ਨੋਟ ਮਿਲਿਆ ਹੈ, ਉਸ 'ਚ ਤਰੀਕ 23 ਮਈ ਲਿੱਖੀ ਹੋਈ ਹੈ ਪਰ ਉਸ ਨੂੰ ਕੱਟ ਕੇ ਰੂਚੀ ਨੇ 24 ਮਈ ਕੀਤਾ ਹੋਇਆ ਹੈ। ਜ਼ਿਕਰਯੋਗ ਹੈ ਕਿ ਰੂਚੀ ਦੇ ਪਤੀ ਡਾਕਟਰ ਕੁਨਾਲ ਅਰੋੜਾ ਦੀ 17 ਮਈ ਨੂੰ ਹੀ ਕਲੀਨਿਕ ਤੋਂ ਘਰ ਆਉਂਦੇ ਸਮੇਂ ਰੋਡ ਹਾਦਸੇ 'ਚ ਮੌਤ ਹੋ ਗਈ ਸੀ। ਡਾਕਟਰ ਕੁਨਾਲ ਐੱਨ.ਐੱਚ.71 ਬੀ 'ਤੇ ਟਰੱਕ ਦੀ ਲਪੇਟ 'ਚ ਆਉਣ ਨਾਲ ਗੰਭੀਰ ਜ਼ਖਮੀ ਹੋ ਗਏ ਸਨ, ਜਿਨ੍ਹਾਂ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਰੂਚੀ ਅਤੇ ਕੁਨਾਲ ਦਾ ਵਿਆਹ 3 ਮਹੀਨੇ ਪਹਿਲਾਂ ਫਰਵਰੀ 'ਚ ਹੋਇਆ ਸੀ।
ਮੋਦੀ ਸਰਕਾਰ ਦੇ ਸਮਾਰੋਹ 'ਚ ਬਿੱਗ ਬੀ ਦੇ ਸ਼ਾਮਿਲ ਹੋਣ 'ਤੇ ਕਾਂਗਰਸ ਨੇ ਕੀਤਾ ਸਵਾਲ
NEXT STORY