ਮੈਸੂਰ (ਭਾਸ਼ਾ) - ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਬੁੱਧਵਾਰ ਕਿਹਾ ਕਿ ਉਹ ਹੀ ਪੂਰੇ 5 ਸਾਲ ਮੁੱਖ ਮੰਤਰੀ ਰਹਿਣਗੇ। ਉਨ੍ਹਾਂ ਇਹ ਗੱਲ ਕੁਨੀਗਲ ਦੇ ਵਿਧਾਇਕ ਐੱਚ. ਡੀ. ਰੰਗਨਾਥ ਸਮੇਤ ਕੁਝ ਕਾਂਗਰਸੀ ਆਗੂਆਂ ਦੇ ਉਸ ਬਿਆਨ ਤੋਂ ਬਾਅਦ ਕਹੀ ਕਿ ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਨੂੰ ਸੂਬੇ ਦਾ ਅਗਲਾ ਮੁੱਖ ਮੰਤਰੀ ਬਣਨਾ ਚਾਹੀਦਾ ਹੈ।
ਸਿੱਧਰਮਈਆ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਹੀ ਪੂਰੇ 5 ਸਾਲ ਮੁੱਖ ਮੰਤਰੀ ਰਹਾਂਗਾ। ਉਮੀਦ ਹੈ ਕਿ ਅਗਲੇ ਸਾਲ ਮੈਂ ਹੀ ਮੁੱਖ ਮੰਤਰੀ ਵਜੋਂ ਮੈਸੂਰ ’ਚ ਦੁਸਹਿਰੇ ਦੌਰਾਨ ਫੁੱਲ ਚੜ੍ਹਾਵਾਂਗਾ। ਕਿਸੇ ਵੀ ਮੁੱਖ ਮੰਤਰੀ ਲਈ ਮੈਸੂਰ ’ਚ ਦੁਸਹਿਰੇ ਦੇ ਸ਼ਾਹੀ ਜਸ਼ਨਾਂ ਦੌਰਾਨ ਫੁੱਲ ਚੜ੍ਹਾਉਣ ਦੀ ਇਕ ਰਵਾਇਤ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਪਾਰਟੀ ਹਾਈ ਕਮਾਨ ਦੇ ਨਿਰਦੇਸ਼ਾਂ ਦੀ ਪਾਲਣਾ ਕਰਨਗੇ। ਹਾਈ ਕਮਾਨ ਜੋ ਵੀ ਫੈਸਲਾ ਲਵੇਗੀ, ਮੈਨੂੰ ਉਸ ਦੀ ਪਾਲਣਾਂ ਕਰਨੀ ਪਵੇਗੀ।
ਪੋਲੀਟੈਕਨਿਕ ਕਾਲਜ ਦੇ ਵਿਦਿਆਰਥੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
NEXT STORY