ਨਵੀਂ ਦਿੱਲੀ - ਭਾਰਤ ਸਰਕਾਰ ਹੁਣ ਆਪਣੀ ਫੌਜੀ ਤਾਕਤ ਨੂੰ ਲਗਾਤਾਰ ਮਜ਼ਬੂਤ ਕਰ ਰਹੀ ਹੈ। ਇਸ ਨੂੰ ਦਿਸ਼ਾ 'ਚ ਇਕ ਹੋਰ ਕਦਮ ਚੁੱਕਦੇ ਹੋਏ ਭਾਰਤ ਸਰਕਾਰ ਨੇ 'ਸਪਾਈਸ ਬੰਬ' ਖਰੀਦਣ ਲਈ ਆਪਣੇ ਪਿਆਰੇ ਦੇਸ਼ ਇਜ਼ਰਾਇਲ ਤੋਂ ਇਕ ਹੋਰ ਸਮਝੌਤਾ ਕੀਤਾ ਹੈ। ਭਾਰਤ ਇਜ਼ਰਾਇਲ ਤੋਂ 100 ਸਪਾਈਸ ਬੰਬ ਖਰੀਦੇਗਾ।
ਸਪਾਈਸ ਬੰਬ ਨੂੰ ਭਾਰਤੀ ਹਵਾਈ ਫੌਜ ਨੇ 26 ਫਰਵਰੀ ਨੂੰ ਬਾਲਾਕੋਟ ਏਅਰਸਟ੍ਰਾਈਕ 'ਚ ਇਸਤੇਮਾਲ ਕੀਤਾ ਸੀ। ਉਦੋਂ ਏਅਰਫੋਰਸ ਨੇ ਬਾਲਾਕੋਟ ਏਅਰਸਟ੍ਰਾਈਕ 'ਚ ਜੈਸ਼ ਦੇ ਅੱਤਵਾਦੀ ਟਿਕਾਣਿਆਂ 'ਤੇ ਸਪਾਈਸ ਬੰਬ ਦਾ ਇਸਤੇਮਾਲ ਕੀਤਾ ਸੀ। ਇਜ਼ਰਾਇਲ ਨਾਲ ਭਾਰਤ ਨੇ ਕਰੀਬ 300 ਕਰੋੜ ਰੁਪਏ ਦਾ ਇਹ ਰੱਖਿਆ ਸੌਦਾ ਕੀਤਾ ਹੈ। ਇਸ ਤੋਂ ਪਹਿਲਾਂ ਭਾਰਤ ਆਪਣੀ ਫੌਜ ਨੂੰ ਤਾਕਤ ਨੂੰ ਵਧਾਉਣ ਲਈ ਆਧੁਨਿਕ ਪਿਸਤੌਲ ਨੂੰ ਖਰੀਦਣ ਦਾ ਸੌਦਾ ਕਰ ਚੁੱਕਿਆ ਹੈ।
ਅੱਤਵਾਦੀਆਂ ਦੀ ਬੁਜਦਿਲੀ : ਘਰ 'ਚ ਵੜ ਕੇ ਫੌਜੀ ਨੂੰ ਮਾਰੀ ਗੋਲੀ
NEXT STORY