ਨਵੀਂ ਦਿੱਲੀ (ਏਜੰਸੀ)- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਜੇ ਲੋੜ ਪਈ ਤਾਂ ਪੂਰੀ ਤਾਕਤ ਨਾਲ ਹਥਿਆਰਾਂ ਦੀ ਵਰਤੋਂ ਕੀਤੀ ਜਾਏਗੀ। ਸ਼ਨੀਵਾਰ ਦੁਸਹਿਰੇ ਦੇ ਸ਼ੁਭ ਮੌਕੇ ’ਤੇ ਪੱਛਮੀ ਬੰਗਾਲ ਦੇ ਸੁਕਨਾ ਮਿਲਟਰੀ ਸਟੇਸ਼ਨ ’ਚ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਰਾਜਨਾਥ ਸਿੰਘ ਨੇ ਸਰਹੱਦ ’ਤੇ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣ ਲਈ ਹਥਿਆਰਬੰਦ ਫੋਰਸਾਂ ਦੀ ਚੌਕਸੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਦੁਸਹਿਰਾ ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ।
ਇਹ ਵੀ ਪੜ੍ਹੋ: ਜਦੋਂ ਹੱਥ ਮਿਲਾਇਆ ਤਾਂ 'ਆਲੌਕਿਕ ਊਰਜਾ' ਹੋਈ ਮਹਿਸੂਸ, UK ਦੇ ਸਾਬਕਾ PM ਜਾਨਸਨ ਨੇ ਕੀਤੀ ਮੋਦੀ ਦੀ ਤਾਰੀਫ
ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤ ਨੇ ਕਦੇ ਵੀ ਕਿਸੇ ਦੇਸ਼ ’ਤੇ ਨਫ਼ਰਤ ਨਾਲ ਹਮਲਾ ਨਹੀਂ ਕੀਤਾ। ਜਦੋਂ ਕੋਈ ਸਾਡੀ ਅਖੰਡਤਾ ਤੇ ਪ੍ਰਭੂਸੱਤਾ ਦਾ ਅਪਮਾਨ ਕਰਦਾ ਹੈ ਜਾਂ ਉਸ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਹੀ ਅਸੀਂ ਲੜਦੇ ਹਾਂ। ਜਦੋਂ ਧਰਮ, ਸੱਚ ਅਤੇ ਮਨੁੱਖੀ ਕਦਰਾਂ-ਕੀਮਤਾਂ ਵਿਰੁੱਧ ਜੰਗ ਛੇੜੀ ਜਾਂਦੀ ਹੈ ਤਾਂ ਅਸੀਂ ਜਵਾਬ ਦਿੰਦੇ ਹਾਂ। ਇਹ ਸਾਨੂੰ ਵਿਰਸੇ ਵਿਚ ਮਿਲਿਆ ਹੈ। ਅਸੀਂ ਇਸ ਵਿਰਾਸਤ ਨੂੰ ਸੰਭਾਲਦੇ ਰਹਾਂਗੇ। ਜਦੋਂ ਸਾਡੇ ਹਿੱਤਾਂ ਨੂੰ ਖ਼ਤਰਾ ਪੈਦਾ ਹੁੰਦਾ ਹੈ ਤਾਂ ਅਸੀਂ ਵੱਡੇ ਕਦਮ ਚੁੱਕਣ ਤੋਂ ਝਿਜਕਦੇ ਨਹੀਂ ਹਾਂ। ਇਸ ਪ੍ਰੋਗਰਾਮ ਵਿੱਚ ਜ਼ਮੀਨੀ ਫੌਜ ਦੇ ਮੁਖੀ ਜਨਰਲ ਉਪੇਂਦਰ ਦਿਵੇਦੀ, ਰੱਖਿਆ ਸਕੱਤਰ ਆਰ.ਕੇ.ਸਿੰਘ, ਪੂਰਬੀ ਕਮਾਂਡ ਦੇ ਜਨਰਲ ਆਫਿਸਰ ਕਮਾਂਡਿੰਗ-ਇਨ-ਚੀਫ਼ ਲੈਫ਼ਟੀਨੈਂਟ ਜਨਰਲ ਰਾਮ ਚੰਦਰ ਤਿਵਾੜੀ, ਡਾਇਰੈਕਟਰ ਜਨਰਲ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ ਲੈਫ਼ਟੀਨੈਂਟ ਜਨਰਲ ਰਘੂ ਸ੍ਰੀਨਿਵਾਸਨ, ਤ੍ਰਿਸ਼ਕਤੀ ਕੋਰ ਦੇ ਜਨਰਲ ਅਫ਼ਸਰ ਕਮਾਂਡਿੰਗ ਲੈਫ਼ਟੀਨੈਂਟ ਜ਼ੁਬਿਨ ਏ. ਮਿਨਵਾਲਾ ਤੇ ਹੋਰ ਸੀਨੀਅਰ ਅਧਿਕਾਰੀਆਂ ਵੀ ਸ਼ਾਮਲ ਸਨ।
ਇਹ ਵੀ ਪੜ੍ਹੋ: 'ਪਾਕਿਸਤਾਨੀ ਭਰਾਵੋ, ਮੈਨੂੰ ਮਾਫ਼ ਕਰ ਦਿਓ', ਆਲੋਚਨਾ ਮਗਰੋਂ ਭਗੌੜੇ ਜ਼ਾਕਿਰ ਨਾਇਕ ਨੇ ਮੰਗੀ ਮਾਫ਼ੀ
ਰਾਜਨਾਥ ਨੇ ਇਸ ਮੌਕੇ ਸ਼ਸਤਰ ਪੂਜਾ ਵੀ ਕੀਤੀ। ਉਨ੍ਹਾਂ ਕਿਹਾ ਕਿ ਸ਼ਸਤਰ ਪੂਜਾ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਲੋੜ ਪੈਣ 'ਤੇ ਹਥਿਆਰਾਂ ਅਤੇ ਸਾਜ਼ੋ-ਸਾਮਾਨ ਦੀ ਪੂਰੀ ਤਾਕਤ ਨਾਲ ਵਰਤੋਂ ਕੀਤੀ ਜਾਵੇਗੀ। ਫੌਜ ’ਚ ਇਹ ਰਸਮ ਰਾਸ਼ਟਰ ਦੀ ਪ੍ਰਭੂਸੱਤਾ ਦੇ ਰਾਖਿਆਂ ਵਜੋਂ ਹਥਿਆਰਾਂ ਦੇ ਸਤਿਕਾਰ ਦਾ ਪ੍ਰਤੀਕ ਹੈ। ਰੱਖਿਆ ਮੰਤਰੀ ਨੇ ਕਲਸ਼ ਪੂਜਾ ਨਾਲ ਰਸਮਾਂ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਸ਼ਸਤਰ ਪੂਜਾ ਅਤੇ ਵਾਹਨ ਪੂਜਾ ਵੀ ਕੀਤੀ। ਉਨ੍ਹਾਂ ਅਤਿ-ਆਧੁਨਿਕ ਪੈਦਲ ਸੈਨਾ, ਤੋਪਖਾਨਾ, ਸੰਚਾਰ ਪ੍ਰਣਾਲੀਆਂ, ਗਤੀਸ਼ੀਲਤਾ ਪਲੇਟਫਾਰਮ ਅਤੇ ਡਰੋਨ ਪ੍ਰਣਾਲੀਆਂ ਸਮੇਤ ਬਹੁਤ ਸਾਰੇ ਆਧੁਨਿਕ ਫੌਜੀ ਉਪਕਰਣਾਂ ਦੀ ਵੀ ਪੂਜਾ ਕੀਤੀ। ਰੱਖਿਆ ਮੰਤਰੀ ਵੱਲੋਂ ਜਵਾਨਾਂ ਨਾਲ ਗੱਲਬਾਤ ਤੋਂ ਬਾਅਦ ਪ੍ਰੋਗਰਾਮ ਦੀ ਸਮਾਪਤੀ ਹੋਈ।
ਇਹ ਵੀ ਪੜ੍ਹੋ: ਧੀ ਨੇ ਮਾਪਿਆਂ ਦਾ ਕਤਲ ਕਰ 4 ਸਾਲਾਂ ਤੱਕ ਘਰ 'ਚ ਲੁਕਾ ਕੇ ਰੱਖੀਆਂ ਲਾਸ਼ਾਂ, ਅਦਾਲਤ ਨੇ ਸੁਣਾਈ ਵੱਡੀ ਸਜ਼ਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਦੋਂ ਹੱਥ ਮਿਲਾਇਆ ਤਾਂ 'ਆਲੌਕਿਕ ਊਰਜਾ' ਹੋਈ ਮਹਿਸੂਸ, UK ਦੇ ਸਾਬਕਾ PM ਜਾਨਸਨ ਨੇ ਕੀਤੀ ਮੋਦੀ ਦੀ ਤਾਰੀਫ
NEXT STORY