ਸ਼੍ਰੀਨਗਰ : ਕਸ਼ਮੀਰ ਵਾਦੀ ਜਿੰਨੀ ਖੂਬਸੂਰਤ ਗਰਮੀਆਂ ਵਿੱਚ ਹੈ ਓਨੀ ਹੀ ਖੂਬਸੂਰਤ ਸਰਦੀਆਂ ਵਿੱਚ ਵੀ ਹੈ। ਹੁਣ ਇਸ ਦੀ ਖੂਬਸੂਰਤੀ ਵਿੱਚ ਇੱਕ ਹੋਰ ਖੰਭ ਲੱਗ ਚੁੱਕਾ ਹੈ। ਕਸ਼ਮੀਰ ਦੇ ਗੁਲਮਰਗ ਵਿੱਚ ਆਪਣੀ ਤਰ੍ਹਾਂ ਦਾ ਪਹਿਲਾ ਇਗਲੂ ਕੈਫੇ ਖੁੱਲ੍ਹਿਆ ਹੈ। ਵਿਵ ਪ੍ਰਸਿੱਧ ਸਕੀ ਰਿਜਾਰਟ ਵਿੱਚ ਸ਼ੁਰੂ ਹੋਏ ਇਗਲੂ ਕੈਫੇ ਵਿੱਚ ਸੈਲਾਨੀ ਬਹੁਤ ਆਨੰਦ ਮਾਣ ਰਹੇ ਹਨ।
ਕਲੋਹੀ ਗ੍ਰੀਨ ਹਾਈਟਸ ਹੋਟਲ ਦੇ ਪਰਿਸਰ ਵਿੱਚ ਸ਼ੁਰੂ ਹੋਏ ਇਸ ਕੈਫੇ ਨੂੰ ਪੂਰੀ ਤਰ੍ਹਾਂ ਬਰਫ ਕੱਟ ਕੇ ਬਣਾਇਆ ਗਿਆ ਹੈ। ਕੈਫੇ ਦੇ ਅੰਦਰ ਬੈਠਣ ਲਈ ਬਰਫ ਦੇ ਹੀ ਕੁਰਸੀ ਅਤੇ ਟੇਬਲ ਹਨ। ਸੈਲਾਨੀਆਂ ਨੂੰ ਇਸ ਵਿੱਚ ਗਰਮ ਖਾਣਾ ਅਤੇ ਕਾਫ਼ੀ ਅਤੇ ਚਾਹ ਦਿੱਤੀ ਜਾਂਦੀ ਹੈ। ਇਸ ਕੈਫੇ ਦੀ ਉੱਚਾਈ ਕਰੀਬ 15 ਫੁੱਟ ਹੈ ਅਤੇ ਇਸ ਵਿੱਚ ਇੱਕ ਸਮਾਂ ਵਿੱਚ 16 ਮਹਿਮਾਨ ਬੈਠ ਸਕਦੇ ਹਨ।
ਕੈਫੇ ਨੂੰ ਸਥਾਨਕ ਰੂਪ ਵੀ ਦਿੱਤਾ ਗਿਆ ਹੈ। ਬਾਹਰੋਂ ਖੂਬਸੂਰਤ ਨਜ਼ਰ ਆਉਣ ਵਾਲਾ ਇਹ ਕੈਫੇ ਅੰਦਰੋਂ ਵੀ ਮਨਮੋਹਕ ਹੈ ਅਤੇ ਲੋਕਾਂ ਨੂੰ ਪੰਸਦ ਆ ਰਿਹਾ ਹੈ। ਕੋਰੋਨਾ ਵਾਇਰਸ ਕਾਰਨ ਬੰਦ ਪਿਆ ਸੈਲਾਨੀ ਉਦਯੋਗ ਹੁਣ ਫਿਰ ਉਡਾਣ ਭਰ ਰਿਹਾ ਹੈ ਅਤੇ ਕਸ਼ਮੀਰ ਵਿੱਚ ਵੀ ਰੌਣਕ ਪਰਤ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਹਰਿਆਣਾ: 17 ਜ਼ਿਲ੍ਹਿਆਂ 'ਚ ਇੰਟਰਨੈੱਟ 'ਤੇ ਲੱਗੀ ਰੋਕ ਵਧੀ, ਹੁਣ ਕੱਲ ਤੱਕ ਬੰਦ ਰਹੇਗੀ ਸੇਵਾ
NEXT STORY