ਲੰਡਨ - ਆਨਲਾਈਨ ਸ਼ਾਪਿੰਗ ਕਰਨ ਵਿਚ ਕਈ ਲੋਕ ਵਿਸ਼ਵਾਸ ਕਰਦੇ ਹਨ ਅਤੇ ਕਈ ਨਹੀਂ ਵੀ ਕਿਉਂਕਿ ਆਨਲਾਈਨ ਸ਼ਾਪਿੰਗ ਵਿਚ ਕਈ ਵਾਰ ਲੋਕਾਂ ਨਾਲ ਧੋਖਾ ਹੋਣ ਦੀਆਂ ਖਬਰਾਂ ਅਕਸਰ ਚਰਚਾ ਦੀ ਵਿਸ਼ਾ ਬਣੀਆਂ ਹੀ ਰਹਿੰਦੀਆਂ ਹਨ। ਜਿਵੇਂ ਕਿਸੇ ਵਿਅਕਤੀ ਨੇ ਇਕ ਆਈ-ਫੋਨ ਆਰਡਰ ਕੀਤਾ ਤਾਂ ਉਸ ਨੂੰ ਆਈ-ਫੋਨ ਦੇ ਦਿੱਖਣ ਵਾਲਾ ਟੇਬਲ ਭੇਜ ਦਿੱਤਾ ਗਿਆ। ਉਥੇ ਹੀ ਬ੍ਰਿਟੇਨ ਵਿਚ ਇਕ ਸ਼ਖਸ ਨਾਲ ਅਜਿਹਾ ਹੀ ਹੋਇਆ, ਜਿਸ ਨੂੰ ਦੇਖ ਕੇ ਉਹ ਹੈਰਾਨ ਰਹਿ ਗਿਆ।
ਇਹ ਵੀ ਪੜੋ - ਪਾਕਿ 'ਚ ਧਰਨਾ ਖਤਮ ਕਰਾਉਣ ਪਹੁੰਚੀ ਪੁਲਸ 'ਤੇ ਹੋਇਆ ਹਮਲਾ, 3 ਦੀ ਮੌਤ
ਬ੍ਰਿਟੇਨ ਦੇ ਰਹਿਣ ਵਾਲੇ ਨਿਕ ਜੇਮਸ ਨੇ ਆਨਲਾਈਨ ਇਕ ਸਟੋਰ ਤੋਂ 'ਐੱਪਲ' ਭਾਵ ਸੇਬ ਆਰਡਰ ਕੀਤੇ ਸਨ ਪਰ ਜਦ ਉਸ ਦੇ ਘਰ ਪਾਰਸਲ ਪਹੁੰਚਿਆ ਤਾਂ ਉਸ ਨੂੰ ਆਈ-ਫੋਨ ਐੱਸ. ਈ. ਮਿਲਿਆ। ਜੇਮਸ ਨੇ ਪਿਛਲੇ ਦਿਨੀਂ ਸਟੋਰ ਤੋਂ ਇਕ ਬੈਗ ਸੇਬ ਆਰਡਰ ਕੀਤੇ ਸਨ ਜਿਸ 'ਤੇ ਸੁਪਰ ਮਾਰਕਿਟ ਨੇ ਉਨ੍ਹਾਂ ਨੂੰ ਆਈ-ਫੋਨ ਭੇਜ ਦਿੱਤਾ। ਦਰਅਸਲ ਅਜਿਹਾ ਸਟੋਰ ਵਿਚ ਚੱਲ ਰਹੇ ਇਕ ਆਫਰ ਦੇ ਕਾਰਣ ਹੋਇਆ।
ਇਹ ਵੀ ਪੜੋ - Live TV 'ਤੇ ਮਹਿਲਾ ਨੇ ਮੌਲਾਨਾ ਨੇ ਮਾਰਿਆ ਥੱਪੜ, ਮੂੰਹ 'ਤੇ ਸੁੱਟਿਆ ਜੂਸ ਨਾਲ ਭਰਿਆ ਗਿਲਾਸ (ਵੀਡੀਓ)
ਜੇਮਸ ਨੇ ਦੱਸਿਆ ਕਿ ਸਟੋਰ ਦੇ ਸੁਪਰ ਸੱਬਸਟੀਟਿਊਟ ਪ੍ਰਮੋਸ਼ਨ ਆਫਰ ਦੇ ਕਾਰਣ ਉਸ ਨੂੰ ਇਹ ਆਈ-ਫੋਨ ਮਿਲਿਆ। ਹਾਲਾਂਕਿ ਉਸ ਨੂੰ ਆਰਡਰ ਕੀਤੇ ਹੋਏ ਸੇਬ ਵੀ ਮਿਲੇ। ਕੰਪਨੀ ਮੁਤਾਬਕ ਇਹ ਜੇਮਸ ਲਈ ਸਰਪ੍ਰਾਈਜ਼ ਸੀ ਜਿਸ 'ਤੇ ਉਸ ਨੇ ਸਟੋਰ ਦਾ ਧੰਨਵਾਦ ਵੀ ਕੀਤਾ।
ਇਹ ਵੀ ਪੜੋ - ਡਾਕਟਰ ਨੇ ਕਿਹਾ, 'ਇੰਨੇ ਦਿਨ 'ਚ ਠੀਕ ਹੋਣ ਲੱਗਦੇ ਨੇ ਕੋਰੋਨਾ ਦੇ ਮਰੀਜ਼, ਚਿੰਤਾ ਨਹੀਂ ਬਸ ਕਰੋ ਇਹ ਕੰਮ'
ਦੱਖਣੀ-ਪੱਛਮੀ ਈਰਾਨ 'ਚ ਆਇਆ 5.9 ਤੀਬਰਤਾ ਦਾ ਭੂਚਾਲ
NEXT STORY