ਅਹਿਮਦਾਬਾਦ - ਗੁਜਰਾਤ ਦੇ ਭਾਵਨਗਰ ਜ਼ਿਲ੍ਹੇ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਬੱਚੀ ਦੇ ਸਿਰ 'ਚ ਪ੍ਰੈਸਰ ਕੂਕਰ ਫੱਸ ਗਿਆ। ਹਾਲਤ ਇਹ ਹੋ ਗਈ ਕਿ ਬੱਚੀ ਨੂੰ ਹਸਪਤਾਲ ਲੈ ਜਾਣਾ ਪਿਆ ਅਤੇ ਉੱਥੇ ਬੱਚੀ ਨੂੰ ਆਕਸੀਜਨ ਲਗਾ ਕੇ ਕੂਕਰ ਕੱਟਣਾ ਪਿਆ।
ਦਰਅਸਲ, ਇਹ ਪੂਰਾ ਮਾਮਲਾ ਭਾਵਨਗਰ ਦੇ ਪਿਰਛੱਲਾ ਸਟ੍ਰੀਟ ਦੀ ਹੈ, ਇੱਥੇ ਖੇਡ-ਖੇਡ 'ਚ ਇੱਕ ਸਾਲ ਦੀ ਮਾਸੂਮ ਬੱਚੀ ਪ੍ਰਿਆਂਸ਼ੀ ਦਾ ਸਿਰ ਪ੍ਰੈਸ਼ਰ ਕੂਕਰ 'ਚ ਫੱਸ ਗਿਆ। ਇਸ ਤੋਂ ਬਾਅਦ ਬੱਚੀ ਦੇ ਪਰਿਵਾਰ ਵਾਲਿਆਂ ਨੇ ਉਸ ਕੂਕਰ ਨੂੰ ਬਹੁਤ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਹ ਕੂਕਰ ਨਹੀਂ ਕੱਢ ਸਕੇ। ਅਖੀਰ 'ਚ ਬੱਚੀ ਨੂੰ ਹਸਪਤਾਲ 'ਚ ਦਾਖਲ ਕਰਵਾਉਣਾ ਪਿਆ।
ਹਸਪਤਾਲ 'ਚ ਡਾਕਟਰਾਂ ਨੇ ਪੂਰੀ ਕੋਸ਼ਿਸ਼ ਕੀਤੀ ਪਰ ਫਿਰ ਵੀ ਸਿਰ ਕੂਕਰ ਤੋਂ ਬਾਹਰ ਨਹੀਂ ਨਿਕਲਿਆ। ਇਸ ਤੋਂ ਬਾਅਦ ਡਾਕਟਰਾਂ ਨੇ ਬੱਚੀ ਨੂੰ ਆਕਸੀਜਨ ਲਗਾਇਆ, ਤਾਂ ਕਿ ਉਸ ਨੂੰ ਸਾਹ ਲੈਣ 'ਚ ਮੁਸ਼ਕਿਲ ਨਾ ਹੋਵੇ। ਇਸ ਤੋਂ ਬਾਅਦ ਭਾਂਡੇ ਕੱਟਣ ਵਾਲੇ ਨੂੰ ਸੱਦਿਆ ਗਿਆ।
45 ਮਿੰਟ ਦੀ ਕੋਸ਼ਿਸ਼ ਤੋਂ ਬਾਅਦ ਭਾਂਡੇ ਕੱਟਣ ਦਾ ਕੰਮ ਕਰਣ ਵਾਲੇ ਸ਼ਖਸ ਨੇ ਕਟਰ ਦੀ ਮਦਦ ਨਾਲ ਕੂਕਰ ਨੂੰ ਕੱਟ ਕੇ ਬੱਚੀ ਦਾ ਸਿਰ ਬਾਹਰ ਕੱਢਿਆ। ਇਸ ਦੌਰਾਨ ਬੱਚੀ ਦੇ ਮੱਥੇ 'ਤੇ ਹੱਲਕੀ ਸੱਟ ਵੀ ਆਈ ਹੈ। ਫਿਲਹਾਲ ਬੱਚੀ ਨੂੰ ਨਿਗਰਾਨੀ 'ਚ ਰੱਖਿਆ ਗਿਆ ਹੈ। ਕੁੱਝ ਸਮਾਂ ਬਾਅਦ ਬੱਚੀ ਨੂੰ ਡਿਸਚਾਰਜ ਕੀਤਾ ਜਾਵੇਗਾ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਬੱਚੀ ਰਸੋਈ 'ਚ ਖੇਡ ਰਹੀ ਸੀ, ਦੇਖਦੇ ਹੀ ਦੇਖਦੇ ਪਤਾ ਨਹੀਂ ਕਿਵੇਂ ਉਸ ਨੇ ਇਸ ਨੂੰ ਆਪਣੇ ਸਿਰ 'ਤੇ ਰੱਖਣਾ ਚਾਹਿਆ ਅਤੇ ਇਹ ਫੱਸ ਗਿਆ।
ਆਬਾਦੀ ਦੇ ਲਿਹਾਜ਼ ਨਾਲ ਕੋਰੋਨਾ ਦੇ ਮਾਮਲਿਆਂ 'ਚ ਭਾਰਤ 9ਵੇਂ ਨੰਬਰ 'ਤੇ
NEXT STORY