ਦੇਵਾਸ — ਮੱਧ ਪ੍ਰਦੇਸ਼ ਦੇ ਦੇਵਾਸ ਜ਼ਿਲੇ 'ਚ ਇਕ ਭਵਨ 'ਤੇ ਪਾਕਿਸਤਾਨ ਜ਼ਿੰਦਾਬਾਦ ਦਾ ਨਾਅਰਾ ਲਿੱਖਣ 'ਤੇ ਦੋਸ਼ੀਆਂ ਨੂੰ ਜੇਲ ਭੇਜਿਆ ਗਿਆ। ਪੁਲਸ ਸੂਤਰਾਂ ਮੁਤਾਬਕ ਇਥੇ ਗ੍ਰਾਮ ਟੋਂਕਖੁਰਦ 'ਚ 12 ਜੁਲਾਈ ਨੂੰ ਸਰਕਾਰੀ ਪਾਣੀ ਦੀ ਟੈਂਕੀ 'ਤੇ ਹਰਾ ਝੰਡਾ ਲਾਉਣ ਅਤੇ ਇਕ ਭਵਨ 'ਤੇ ਪਾਕਿਸਤਾਨ ਜ਼ਿੰਦਾਬਾਦ ਲਿੱਖਣ ਦੇ ਮਾਮਲੇ 'ਚ ਧਰਮਿੰਦਰ ਰਾਜਪੂਤ ਨੇ ਅਣ-ਪਛਾਤੇ ਲੋਕਾਂ ਦੇ ਵਿਰੁਧ ਰਿਪੋਰਟ ਦਰਜ ਕਰਾਈ ਸੀ। ਘਟਨਾ ਦਾ ਪੱਤਾ ਲਗਦੇ ਹੀ ਪੁਲਸ ਕਮਿਸ਼ਨਰ ਅਸ਼ੁੰਮਨ ਸਿੰਘ ਨੇ ਦੋਸ਼ੀਆਂ ਦਾ ਪੱਤਾ ਲਾ ਕੇ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਸਨ। ਇਸ ਮਾਮਲੇ 'ਚ ਟੋਂਕਖੁਰਦ ਨਿਵਾਸੀ ਸ਼ਕੀਲ (20) ਅਤੇ ਇਕ ਨਾਬਾਲਿਗ ਨੂੰ ਗ੍ਰਿਫਤਾਰ ਕਰ ਕੋਰਟ 'ਚ ਪੇਸ਼ ਕੀਤਾ ਗਿਆ। ਜਿਥੋਂ ਸ਼ਕੀਲ ਨੂੰ ਜੇਲ ਭੇਜ ਦਿੱਤਾ ਗਿਆ ਜਦਕਿ ਨਾਬਾਲਿਗ ਨੂੰ ਬਾਲ ਸੁਧਾਰ ਕੇਂਦਰ ਉਜੈਨ ਭੇਜਿਆ ਹੈ।
'ਰਾਮ'-'ਮੀਰਾ' ਆਹਮੋ-ਸਾਹਮਣੇ, ਰਾਸ਼ਟਰਪਤੀ ਚੋਣ ਲਈ ਵੋਟਾਂ ਪੈਣਗੀਆਂ ਅੱਜ
NEXT STORY