ਮੁਰੈਨਾ—ਮੱਧ ਪ੍ਰਦੇਸ਼ ਦੇ ਮੁਰੈਨਾ ਜ਼ਿਲੇ 'ਚ ਇਕ ਪਤਨੀ ਨੇ ਫਿਲਮੀ ਸਟਾਈਲ 'ਚ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ 'ਤੇ ਗੋਲੀ ਚਲਾ ਦਿੱਤੀ। ਪਤੀ ਨੂੰ ਗੰਭੀਰ ਹਾਲਤ ਵਿਚ ਜ਼ਿਲਾ ਹਸਪਤਾਲ ਦਾਖਲ ਕਰਾਇਆ ਗਿਆ ਹੈ। ਵਾਰਦਾਤ ਪਿੱਛੋਂ ਪਤਨੀ ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ।
ਖਬਰਾਂ ਮੁਤਾਬਕ 35 ਸਾਲਾ ਗੱਬਰ ਸਿੰਘ ਦਾ 4 ਸਾਲ ਪਹਿਲਾਂ ਗੀਤਾ ਨਾਲ ਵਿਆਹ ਹੋਇਆ ਸੀ। ਵਿਆਹ ਤੋਂ 1 ਸਾਲ ਬਾਅਦ ਹੀ ਦੋਹਾਂ ਦਰਮਿਆਨ ਪਤਨੀ ਦੇ ਪ੍ਰੇਮੀ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਅਤੇ ਗੀਤਾ ਨੇ ਪਤੀ ਦਾ ਘਰ ਛੱਡ ਕੇ ਪ੍ਰੇਮੀ ਕੋਲ ਰਹਿਣਾ ਸ਼ੁਰੂ ਕਰ ਦਿੱਤਾ। ਸੋਮਵਾਰ ਉਹ ਆਪਣੇ ਪ੍ਰੇਮੀ ਨਾਲ ਪਤੀ ਦੇ ਘਰ ਆਈ ਅਤੇ ਉਸ ਨੂੰ ਗੋਲੀ ਮਾਰ ਕੇ ਜ਼ਖਮੀ ਕਰਨ ਪਿੱਛੋਂ ਫਰਾਰ ਹੋ ਗਈ।
ਔਰਤਾਂ ਦੀ ਸੁਰੱਖਿਆ ਲਈ ਕੈਬ 'ਚੋਂ ਹਟਾਏ ਜਾਣਗੇ ਚਾਈਲਡ ਲਾਕ
NEXT STORY