ਮਥੁਰਾ- ਦੇਸ਼ ਭਰ ਵਿਚ ਜਿੱਥੇ ਵਿਆਹੁਤਾ ਔਰਤਾਂ ਲਈ ਕਰਵਾਚੌਥ ਦਾ ਵਰਤ ਬੇਹੱਦ ਮਹੱਤਵਪੂਰਨ ਹੈ। ਉੱਥੇ ਹੀ ਦੂਜੇ ਪਾਸੇ ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ 'ਚ ਇਕ ਤਹਿਸੀਲ ਅਜਿਹੀ ਵੀ ਹੈ, ਜਿੱਥੇ ਵਿਆਹੁਤਾ ਔਰਤਾਂ ਚਾਹ ਕੇ ਵੀ ਇਸ ਵਰਤ ਨੂੰ ਨਹੀਂ ਰੱਖਦੀਆਂ ਹਨ।
ਇਹ ਵੀ ਪੜ੍ਹੋ- ਸਕੂਲ ਬੱਸ ਅਤੇ ਵੈਨ ਦੀ ਜ਼ੋਰਦਾਰ ਟੱਕਰ, 4 ਬੱਚਿਆਂ ਦੀ ਦਰਦਨਾਕ ਮੌਤ, ਪਿਆ ਚੀਕ-ਚਿਹਾੜਾ
ਕੀ ਹੈ ਵਜ੍ਹਾ?
ਦਰਅਸਲ ਜ਼ਿਲ੍ਹੇ ਦੀ ਮਾਂਟ ਤਹਿਸੀਲ ਦੇ ਸੁਰੀਰ ਬਿਜਾਊ ਪਿੰਡ ਦੇ ਬਧਾ ਖੇਤਰ ਦੀ ਵਿਆਹੁਤਾ ਔਰਤਾਂ ਕਰਵਾਚੌਥ ਨਹੀਂ ਰੱਖਦੀਆਂ ਹਨ। ਇਸ ਦਾ ਮੁੱਖ ਕਾਰਨ ਇਕ ਸਤੀ ਦਾ ਇਸ ਖੇਤਰ ਦੇ ਲੋਕਾਂ ਨੂੰ ਦਿੱਤਾ ਗਿਆ ਸਰਾਪ ਹੈ। ਪਿੰਡ ਦੇ ਵੱਡੇ ਬਜ਼ੁਰਗ ਦੱਸਦੇ ਹਨ ਕਿ ਲਗਭਗ ਢਾਈ ਸੌ ਸਾਲ ਪਹਿਲਾਂ ਵਾਪਰੀ ਘਟਨਾ ਮਗਰੋਂ ਸ਼ੁਰੂਆਤ ਵਿਚ ਜਿਸ ਔਰਤ ਨੇ ਕਰਵਾਚੌਥ ਮਨਾਇਆ ਉਸ ਨੂੰ ਹੀ ਆਪਣੇ ਪਤੀ ਨੂੰ ਗੁਆਉਣਾ ਪੈ ਗਿਆ। 8-9 ਇਸ ਤਰ੍ਹਾਂ ਮੌਤਾਂ ਹੋਣ ਨਾਲ ਔਰਤਾਂ ਦੇ ਵਿਧਵਾ ਹੋਣ ਮਗਰੋਂ ਇਸ ਖੇਤਰ ਵਿਚ ਇਸ ਤਿਉਹਾਰ ਦਾ ਮਨਾਉਣਾ ਬੰਦ ਹੋ ਗਿਆ।
ਇਹ ਵੀ ਪੜ੍ਹੋ- ਕਰਵਾ ਚੌਥ ’ਤੇ ਜਲੰਧਰ 'ਚ ਰਾਤ 8.14 ਮਿੰਟ 'ਤੇ ਦਿਸੇਗਾ ਚੰਨ, ਜਾਣੋ ਹੋਰ ਸ਼ਹਿਰਾਂ ਦਾ ਸਮਾਂ
ਬ੍ਰਾਹਮਣ ਦਾ ਕੀਤਾ ਗਿਆ ਸੀ ਕਤਲ
ਪਿੰਡ ਦੀ 102 ਸਾਲਾ ਸੁਨਹਿਰੀ ਦੇਵੀ ਨੇ ਦੱਸਿਆ ਕਿ ਲਗਭਗ ਢਾਈ ਸੌ ਸਾਲ ਪਹਿਲਾਂ ਇਕ ਬ੍ਰਾਹਮਣ ਪਤੀ ਆਪਣੀ ਪਤਨੀ ਨੂੰ ਸਹੁਰੇ ਤੋਂ ਵਿਦਾ ਕਰਵਾ ਕੇ ਬੈਲਗੱਡੀ ਤੋਂ ਜਦੋਂ ਆਪਣੇ ਪਿੰਡ ਰਾਮ ਨਗਲਾ ਜਾ ਰਿਹਾ ਸੀ ਤਾਂ ਰਾਹ ਵਿਚ ਬਘਾ ਖੇਤਰ ਵਿਚ ਉਸ ਦਾ ਵਿਵਾਦ ਬੈਲ ਨੂੰ ਲੈ ਕੇ ਹੋ ਗਿਆ। ਬਘਾ ਖੇਤਰ ਦੇ ਇਕ ਵਿਅਕਤੀ ਦਾ ਕਹਿਣਾ ਸੀ ਕਿ ਉਸ ਦਾ ਇਹ ਉਹ ਹੀ ਬੈਲ ਹੈ, ਜੋ ਹਾਲ 'ਚ ਚੋਰੀ ਹੋ ਗਿਆ ਸੀ। ਉੱਥੇ ਹੀ ਬ੍ਰਾਹਮਣ ਆਖ ਰਿਹਾ ਸੀ ਕਿ ਉਸ ਨੂੰ ਇਹ ਬੈਲ ਸਹੁਰੇ ਘਰੋਂ ਮਿਲਿਆ ਹੈ। ਵਿਵਾਦ ਇੰਨਾ ਵੱਧ ਗਿਆ ਕਿ ਬ੍ਰਾਹਮਣ ਦਾ ਕਤਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਸ ਦੀ ਪਤਨੀ ਨਾ ਸਿਰਫ਼ ਸਤੀ ਹੋ ਗਈ। ਸਤੀ ਹੋਣ ਤੋ ਪਹਿਲਾਂ ਉਸ ਨੇ ਸਰਾਪ ਦਿੱਤਾ ਸੀ ਕਿ ਬਘਾ ਖੇਤਰ ਦੀ ਜੋ ਵੀ ਔਰਤ ਕਰਵਾਚੌਥ ਦਾ ਵਰਤ ਰੱਖੇਗੀ, ਉਸ ਦੇ ਪਤੀ ਦੀ ਮੌਤ ਹੋ ਜਾਵੇਗੀ। ਜਿਸ ਦਿਨ ਉਕਤ ਘਟਨਾ ਵਾਪਰੀ, ਉਸ ਦਿਨ ਕਰਵਾਚੌਥ ਦਾ ਤਿਉਹਾਰ ਸੀ।
ਇਹ ਵੀ ਪੜ੍ਹੋ- ਕਤਰ 'ਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ 8 ਭਾਰਤੀਆਂ ਦੇ ਪਰਿਵਾਰਾਂ ਨੂੰ ਮਿਲੇ ਜੈਸ਼ੰਕਰ, ਦਿੱਤਾ ਇਹ ਭਰੋਸਾ
ਪਿੰਡ 'ਚ ਸਤੀ ਦਾ ਬਣਾਇਆ ਗਿਆ ਮੰਦਰ
ਬ੍ਰਾਹਮਣ ਦੀ ਮੌਤ ਮਗਰੋਂ ਪਿੰਡ ਵਿਚ ਹੀ ਸਤੀ ਦਾ ਮੰਦਰ ਬਣਾਇਆ ਗਿਆ ਸੀ ਅਤੇ ਵਿਆਹ ਤੋਂ ਪਹਿਲਾਂ ਅਤੇ ਹੋਰ ਤਿਉਹਾਰਾਂ 'ਤੇ ਸੱਤ ਜਾਤਾਂ ਇਸ ਦੀ ਪੂਜਾ ਕਰਦੀਆਂ ਹਨ ਪਰ ਕਰਵਾਚੌਥ ਮਨਾਉਣ ਅਤੇ ਕੁਝ ਵਿਆਹੁਤਾ ਨੌਜਵਾਨਾਂ ਦੀ ਮੌਤ ਕਾਰਨ ਇਹ ਵਰਤ ਰੱਖਣ ਦੀ ਪ੍ਰਥਾ ਇਸ ਪਿੰਡ ਤੋਂ ਖ਼ਤਮ ਹੋ ਗਈ। ਬਦਲਦੇ ਸਮੇਂ ਵਿਚ ਕੁਝ ਵਿਆਹੁਤਾ ਨੂੰ ਇਹ ਪ੍ਰਥਾ ਕੁਪ੍ਰਥਾ ਜਿਹੀ ਲੱਗਦੀ ਹੈ ਪਰ ਉਹ ਇਸ ਨੂੰ ਤੋੜਨ ਦੀ ਹਿੰਮਤ ਨਹੀਂ ਕਰਦੀਆਂ। ਦੇਸ਼ ਕੰਪਿਊਟਰ ਯੁੱਗ ਵਿਚ ਪਹੁੰਚ ਜਾਣ ਦੇ ਬਾਵਜੂਦ ਇਸ ਪਰੰਪਰਾ ਨੂੰ ਤੋੜਨ ਦੀ ਕਿਸੇ ਵਿਚ ਹਿੰਮਤ ਨਹੀਂ ਹੈ, ਕਿਉਂਕਿ ਲੋਕ ਸਤੀ ਦੇ ਸਰਾਪ ਨੂੰ ਦੇਵੀ ਦਾ ਹੁਕਮ ਮੰਨਦੇ ਹਨ।
ਇਹ ਵੀ ਪੜ੍ਹੋ- ਦਿਲ ਦਹਿਲਾ ਦੇਣ ਵਾਲੀ ਵਾਰਦਾਤ; ਕਲਯੁੱਗੀ ਪੁੱਤ ਨੇ ਮਾਂ ਨੂੰ ਉਤਾਰਿਆ ਮੌਤ ਦੇ ਘਾਟ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ 'ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ
NEXT STORY