ਨਵੀਂ ਦਿੱਲੀ—ਨੋਟਬੰਦੀ ਦੌਰਾਨ ਬੈਂਕਾਂ 'ਚ ਪੈਸੇ ਜਮਾ ਕਰਾਉਣ ਵਾਲਿਆਂ ਲਈ ਨਵੇਂ ਸਾਲ ਦਾ ਜਸ਼ਨ ਫੀਕਾ ਪੈ ਸਕਦਾ ਹੈ। ਨਵੇਂ ਸਾਲ ਦੇ ਜਨਵਰੀ ਮਹੀਨੇ 'ਚ ਉਨ੍ਹਾਂ ਲੋਕਾਂ ਨੂੰ ਨੋਟਿਸ ਭੇਜਿਆ ਜਾਵੇਗਾ। ਜਿਨ੍ਹਾਂ ਨੇ ਨੋਟਬੰਦੀ ਦੌਰਾਨ ਬੈਂਕਾਂ 'ਚ ਜਮਾ ਕੀਤੀ ਗਈ ਰਕਮ ਦਾ ਹਿਸਾਬ ਨਹੀਂ ਦਿੱਤਾ ਸੀ। ਇਨਕਮ ਟੈਕਸ ਵਿਭਾਗ ਜਨਵਰੀ ਤੋਂ ਉਨ੍ਹਾਂ ਟੈਕਸ ਪੇਅਰ ਦਾ ਪੂਰਾ ਮੁਲਾਂਕਣ ਸ਼ੁਰੂ ਕਰੇਗਾ। ਜਿਨ੍ਹਾਂ ਨੇ ਨੋਟਬੰਦੀ ਤੋਂ ਬਾਅਦ ਸ਼ੱਕੀ ਧਨ ਬੈਂਕਾਂ 'ਚ ਜਮਾ ਕਰਾਇਆ ਹੈ ਪਰ ਅਜੇ ਤਕ ਆਪਣਾ ਇਨਕਮ ਰਿਟਰਨ ਜਮਾ ਕਰਾਉਣ 'ਚ ਅਸਫਲ ਰਹੇ ਹਨ। ਵਿਭਾਗ ਦੇ ਲਈ ਨੀਤੀਆਂ ਬਣਾਉਣ ਵਾਲੇ ਕੇਂਦਰੀ ਡਾਇਰੈਕਟ ਟੈਕਸ ਬੋਰਡ (ਸੀ. ਬੀ. ਡੀ. ਟੀ.) ਨੇ ਟੈਕਸ ਅਧਿਕਾਰੀਆਂ ਨੂੰ ਕਿਹਾ ਹੈ ਕਿ ਅਜਿਹੀਆਂ ਇਕਾਈਆਂ ਨੂੰ ਨੋਟਿਸ ਭੇਜਣ ਦਾ ਕੰਮ 31 ਦਸੰਬਰ ਤਕ ਪੂਰਾ ਕਰ ਲਿਆ ਜਾਵੇ। ਇਨਕਮ ਟੈਕਸ ਨੋਟਿਸਾਂ ਦਾ ਜਵਾਬ ਮਿਲਣ ਤੋਂ ਬਾਅਦ ਵਿਭਾਗ, ਇਨ੍ਹਾਂ ਲੋਕਾਂ ਖਿਲਾਫ ਪੂਰੇ ਆਂਕਲਣ ਦੀ ਪ੍ਰਕਿਰਿਆ ਸ਼ੁਰੂ ਕਰੇਗਾ।
ਹਾਂ, ਮੈਂ ਚਾਹ ਵੇਚੀ ਪਰ ਦੇਸ਼ ਨਹੀਂ : ਮੋਦੀ
NEXT STORY