ਸ਼ਿਮਲਾ— ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਸੁਪਰੀਮ ਕੋਰਟ ਨਾਲ ਇਨਕਮ ਟੈਕਸ ਰਿਟਰਨ ਦੀ ਦੁਬਾਰਾ ਮੁਲਾਂਕਣ ਕਰਨ ਨਾਲ ਸੰਬੰਧਿਤ ਪਟੀਸ਼ਨ ਦੇ ਮਾਮਲੇ 'ਚ ਰਾਹਤ ਮਿਲੀ ਹੈ। ਹੁਣ ਹਾਈਕੋਰਟ ਨੇ ਵੀਰਭੱਦਰ ਸਿੰਘ ਦੀ ਇਨਕਮ ਟੈਕਟ ਟ੍ਰਿਬੂਊਨਲ ਦੇ ਹੁਕਮਾਂ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਇਨਕਮ ਟੈਕਸ ਨੂੰ ਨੋਟਿਸ ਜਾਰੀ ਕੀਤਾ ਹੈ। ਇਹ ਪਟੀਸ਼ਨ ਸਾਲ 2009-2010 ਦੇ ਇਨਕਮ ਟੈਕਸ ਦੀ ਦੁਬਾਰਾ ਮੁਲਾਂਕਣ ਕਰਨ ਨਾਲ ਸੰਬੰਧਿਤ ਹਨ। ਪਟੀਸ਼ਨਕਰਤਾ ਨੇ ਇਨਕਮ ਟੈਕਸ ਟ੍ਰਿਬਿਊਨਲ ਦੇ 25 ਅਗਸਤ ਅਤੇ 11 ਸਤੰਬਰ ਨੂੰ ਪਾਸ ਹੁਕਮਾਂ ਨੂੰ ਹਾਈਕੋਰਟ 'ਚ ਚੁਣੌਤੀ ਦਿੱਤੀ ਹੈ।
28 ਸਤੰਬਰ ਨੂੰ ਹੋਵੇਗੀ ਅਗਲੀ ਸੁਣਵਾਈ
ਕਾਰਜਕਰਤਾ ਮੁੱਖ ਜਸਟਿਸ ਸੰਜੇ ਕਰੋਲ ਅਤੇ ਜਸਟਿਸ ਅਜੇ ਮੋਹਨ ਗੋਇਲ ਦੀ ਬੈਚ ਸਾਹਮਣੇ ਇਸ ਮਾਮਲੇ 'ਤੇ ਸੁਣਵਾਈ ਹੋਈ। ਇਸ 'ਤੇ ਇਤਰਾਜ ਪ੍ਰਗਟ ਕਰਦੇ ਹੋਏ ਪਟੀਸ਼ਨਕਰਤਾ ਵੱਲੋ ਇਹ ਕਿਹਾ ਗਿਆ ਹੈ ਕਿ ਉਸ ਦੀ ਪਟੀਸ਼ਨ 'ਚ ਚੁੱਕੇ ਗਏ ਕਾਨੂੰਨੀ ਪ੍ਰਸ਼ਨਾਂ ਦਾ ਨਿਰਧਾਰਨ ਕਰਨਾ ਜ਼ਰੂਰੀ ਹੈ। ਕੋਰਟ ਨੇ ਪਟੀਸ਼ਨਕਰਤਾਂ ਦੇ ਮੁਲਤਵੀ ਅਰਜੀ ਜਾਰੀ ਕਰਕੇ ਇਹ ਸਪੱਸ਼ਟ ਕੀਤਾ ਹੈ ਕਿ ਵਿਭਾਗ ਇਸ ਮਾਮਲੇ ਨਾਲ ਜੁੜੀ ਕਾਰਵਾਈ ਅੱਗੇ ਵਧਾ ਸਕਣ। ਇਸ ਮਾਮਲੇ 'ਤੇ ਅਗਲੀ ਸੁਣਵਾਈ 28 ਸਤੰਬਰ ਨੂੰ ਹੋਵੇਗੀ। ਇਸ ਲਈ ਇਸ ਦਾ ਆਖਰੀ ਫੈਸਲਾ ਹਾਈਕੋਰਟ ਦੇ ਹੁਕਮਾਂ ਦੇ ਬਗੈਰ ਨਾ ਲੈਣ।
ਚਾਹ ਵੇਚਣ ਵਾਲੇ ਨੇ ਜਿੱਤੀ ਕੌਂਸਲਰ ਦੀ ਟਿਕਟ, ਸਹੁੰ ਚੁੱਕਣ ਤੋਂ ਇਕ ਦਿਨ ਪਹਿਲੇ ਹੋਈ ਮੌਤ
NEXT STORY