ਨਵੀਂ ਦਿੱਲੀ– ਸਾਲ 2021 ’ਚ ਵਿਦਿਆਰਥੀਆਂ ਵਲੋਂ ਖ਼ੁਦਕੁਸ਼ੀ ਕੀਤੇ ਜਾਣ ਦੇ ਮਾਮਲਿਆਂ ’ਚ 4.5 ਫ਼ੀਸਦੀ ਇਜ਼ਾਫਾ ਹੋਇਆ ਹੈ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (NCRB) ਦੇ ਅੰਕੜਿਆਂ ਮੁਤਾਬਕ ਇਹ ਜਾਣਕਾਰੀ ਸਾਹਮਣੇ ਆਈ ਹੈ। ਮਹਾਰਾਸ਼ਟਰ ’ਚ 2021 ’ਚ ਵਿਦਿਆਰਥੀਆਂ ਵਲੋਂ 1,834 ਖ਼ੁਦਕੁਸ਼ੀਆਂ ਦੇ ਮਾਮਲੇ ਸਾਹਮਣੇ ਆਏ। ਇਸ ਤੋਂ ਬਾਅਦ ਮੱਧ ਪ੍ਰਦੇਸ਼ ਦਾ ਨੰਬਰ ਆਉਂਦਾ ਹੈ, ਜਿੱਥੇ 1,308 ਅਤੇ ਫਿਰ ਤੀਜੇ ਨੰਬਰ ’ਤੇ ਤਾਮਿਲਨਾਡੂ ’ਚ 1,246 ਖ਼ੁਦਕੁਸ਼ੀ ਦੇ ਮਾਮਲੇ ਸਾਹਮਣੇ ਆਏ।
NCRB ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਪਿਛਲੇ 5 ਸਾਲਾਂ ’ਚ ਲਗਾਤਾਰ ਖ਼ੁਦਕੁਸ਼ੀ ਦੇ ਮਾਮਲੇ ਵੱਧ ਰਹੇ ਹਨ। 2020 ’ਚ 12,526 ਵਿਦਿਆਰਥੀਆਂ ਨੇ ਖ਼ੁਦਕੁਸ਼ੀ ਕੀਤੀ, ਜਦਕਿ 2021 ’ਚ ਇਹ ਅੰਕੜਾ ਵਧ ਕੇ 13,089 ਹੋ ਗਿਆ। ਉੱਥੇ ਹੀ 2017 ਅਤੇ 2019 ਵਿਚਾਲੇ ਦੇਸ਼ ’ਚ ਕੁੱਲ ਖ਼ੁਦਕੁਸ਼ੀਆਂ ’ਚ ਵਿਦਿਆਰਥੀਆਂ ਦੀ ਹਿੱਸੇਦਾਰੀ 7.40 ਫ਼ੀਸਦੀ ਅਤੇ 7.60 ਫ਼ੀਸਦੀ ਰਹੀ। ਇਹ 2020 ’ਚ ਵਧ ਕੇ 8.20 ਫ਼ੀਸਦੀ ਹੋ ਗਈ। ਸਾਲ 2021 ’ਚ ਇਸ ’ਚ ਮਾਮੂਲੀ ਗਿਰਾਵਟ ਵੇਖਣ ਨੂੰ ਮਿਲੀ, ਇਹ ਘਟ ਕੇ 8 ਫ਼ੀਸਦੀ ਹੋ ਗਈ।
NCRB ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਖ਼ੁਦਕੁਸ਼ੀ ਦੇ ਚੱਲਦੇ 18 ਸਾਲ ਤੋਂ ਘੱਟ ਉਮਰ ਦੇ 10,732 ਜਾਨ ਗੁਆਉਣ ਵਾਲੇ ਨੌਜਵਾਨਾਂ ’ਚੋਂ 864 ਅਜਿਹੇ ਸਨ, ਜਿਨ੍ਹਾਂ ਨੇ ਇਮਤਿਹਾਨ ’ਚ ਫੇਲ੍ਹ ਹੋਣ ਦੀ ਵਜ੍ਹਾ ਤੋਂ ਇਹ ਕਦਮ ਚੁੱਕਿਆ। ਇਸ ਉਮਰ ਵਰਗ ’ਚ ਖ਼ੁਦਕੁਸ਼ੀ ਦੀ ਸਭ ਤੋਂ ਵੱਡੀ ਵਜ੍ਹਾ ਪਰਿਵਾਰਕ ਸਮੱਸਿਆਵਾਂ ਵੀ ਸਨ।
NCRB ਦੀ ਰਿਪੋਰਟ ’ਚ ਖ਼ੁਦਕੁਸ਼ੀ ਪੀੜਤਾਂ ਦੀ ਐਜੂਕੇਸ਼ਨ ਦੀ ਸਥਿਤੀ ਨੂੰ ਵੀ ਵਿਖਾਇਆ ਗਿਆ ਹੈ। ਦੱਸਿਆ ਗਿਆ ਹੈ ਕਿ ਕੁੱਲ ਖ਼ੁਦਕੁਸ਼ੀ ਪੀੜਤਾਂ ’ਚੋਂ ਸਿਰਫ 4.6 ਫ਼ੀਸਦੀ ਗਰੈਜੂਏਟ ਜਾਂ ਉਸ ਤੋਂ ਜ਼ਿਆਦਾ ਪੜ੍ਹੇ-ਲਿਖੇ ਸਨ। NCRB ਦੀ ਰਿਪੋਰਟ ਮੁਤਾਬਕ ਲੱਗਭਗ ਪੀੜਤ ਅਨਪੜ੍ਹ ਸਨ, ਜਦਕਿ ਉਨ੍ਹਾਂ ’ਚੋਂ 15.8 ਫ਼ੀਸਦੀ ਨੇ ਸਿਰਫ ਪ੍ਰਾਇਮਰੀ ਲੈਵਲ ਤੱਕ ਹੀ ਪੜ੍ਹਾਈ ਕੀਤੀ ਸੀ। ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਭਾਰਤ ’ਚ ਖ਼ੁਦਕੁਸ਼ੀ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ’ਚ ਵਾਧਾ ਹੋਇਆ ਹੈ। ਸਾਲ 2021 ’ਚ ਖ਼ੁਦਕੁਸ਼ੀ ਨਾਲ ਮਰਨ ਵਾਲਿਆਂਦੀ ਗਿਣਤੀ 1,64,033 ਰਹੀ ਹੈ।
SC ਦਾ ਐਲਾਨ, ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਨੂੰ ਵੀ ਮਿਲੇਗਾ ਗ੍ਰੈਚੁਟੀ ਦਾ ਲਾਭ
NEXT STORY