ਵਾਸ਼ਿੰਗਟਨ - ਟਰੰਪ ਪ੍ਰਸ਼ਾਸਨ ਦੀ ਪਾਬੰਦੀਆਂ ਵਾਲੀਆਂ ਨੀਤੀਆਂ ਦੇ ਚੱਲਦੇ ਐੱਚ-1 ਬੀ ਬਿਨੈਕਾਰਾਂ ਨੂੰ ਖਾਰਿਜ ਕੀਤੇ ਜਾਣ ਦੀ ਦਰ 2015 ਦੇ ਮੁਕਾਬਲੇ ਇਸ ਸਾਲ ਬਹੁਤ ਜ਼ਿਆਦਾ ਵਧੀ ਹੈ। ਇਕ ਅਮਰੀਕੀ ਥਿੰਕ ਟੈਂਕ ਵੱਲੋਂ ਕੀਤੇ ਗਏ ਅਧਿਐਨ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਨਾਮੀ ਗਿਰਾਮੀ ਆਈ. ਟੀ. ਕੰਪਨੀਆਂ ਦੇ ਐੱਚ-1 ਵੀਜ਼ਾ ਬਿਨੈਕਾਰ ਸਭ ਤੋਂ ਜ਼ਿਆਦਾ ਖਾਰਿਜ ਕੀਤੇ ਗਏ ਹਨ। ਇਹ ਅੰਕੜੇ ਉਨ੍ਹਾਂ ਦੋਸ਼ਾਂ ਨੂੰ ਇਕ ਪਾਸੇ ਤੋਂ ਬਲ ਦਿੰਦੇ ਹਨ ਕਿ ਮੌਜੂਦਾ ਪ੍ਰਸ਼ਾਸਨ ਗਲਤ ਢੰਗ ਨਾਲ ਭਾਰਤੀ ਕੰਪਨੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ।
ਨੈਸ਼ਨਲ ਫਾਊਡੇਸ਼ਨ ਫਾਰ ਅਮਰੀਕਨ ਪਾਲਸੀ ਵੱਲੋਂ ਕੀਤੇ ਗਏ ਇਸ ਅਧਿਐਨ ਮੁਤਾਬਕ 2015 'ਚ ਜਿਥੇ 6 ਫੀਸਦੀ ਐੱਚ-1 ਬੀ ਅਰਜ਼ੀਆਂ ਖਾਰਿਜ ਕੀਤੀਆਂ ਜਾਂਦੀਆਂ ਹਨ, ਉਥੇ ਮੌਜੂਦਾ ਵਿੱਤ ਸਾਲ 'ਚ ਇਹ ਦਰ ਵਧ ਕੇ 24 ਫੀਸਦੀ ਹੋ ਗਈ ਹੈ। ਇਹ ਰਿਪੋਰਟ ਅਮਰੀਕਾ ਦੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾ ਮਤਲਬ ਯੂ. ਐੱਸ. ਸੀ. ਆਈ. ਐੱਸ. ਤੋਂ ਹਾਸਲ ਅੰਕੜਿਆਂ 'ਤੇ ਆਧਾਰਿਤ ਹੈ।
ਉਦਾਹਰਣ ਲਈ 2015 'ਚ ਐਮਾਜ਼ੋਨ, ਮਾਇਕ੍ਰੋਸਾਫਟ, ਇੰਟੈੱਲ ਅਤੇ ਗੂਗਲ 'ਚ ਸ਼ੁਰੂਆਤੀ ਨੌਕਰੀ ਲਈ ਦਾਇਰ ਐੱਚ-1 ਅਰਜ਼ੀਆਂ ਲਈ ਸਿਰਫ 1 ਫੀਸਦੀ ਨੂੰ ਖਾਰਿਜ ਕੀਤਾ ਜਾਂਦਾ ਸੀ। ਉਥੇ 2019 'ਚ ਇਹ ਦਰ ਵਧ ਕੇ 6, 8, 7 ਅਤੇ 3 ਫੀਸਦੀ ਹੋ ਗਈ ਹੈ। ਹਾਲਾਂਕਿ ਐੱਪਲ ਲਈ ਇਹ ਦਰ 2 ਫੀਸਦੀ ਹੀ ਬਣੀ ਰਹੀ। ਰਿਪੋਰਟ 'ਚ ਆਖਿਆ ਗਿਆ ਕਿ ਇਸ ਮਿਆਦ 'ਤ ਟੈੱਕ ਮਹਿੰਦਰਾ ਲਈ ਇਹ ਦਰ ਚਾਰ ਫੀਸਦੀ ਤੋਂ ਵਧ ਕੇ 41 ਫੀਸਦੀ ਹੋ ਗਈ, ਟਾਟਾ ਕੰਸਲਟੈਂਸੀ ਸਰਵਿਸਜ਼ ਲਈ 6 ਫੀਸਦੀ ਤੋਂ ਵਧ ਕੇ 34 ਫੀਸਦੀ, ਵਿਪਰੋ ਲਈ 7 ਤੋਂ ਵਧ ਕੇ 53 ਫੀਸਦੀ ਅਤੇ ਇੰਫੋਸਿਸ ਲਈ ਸਿਰਫ 2 ਫੀਸਦੀ ਤੋਂ ਵਧਾ ਕੇ 45 ਫੀਸਦੀ 'ਤੇ ਪਹੁੰਚ ਗਈ। ਇਸ 'ਚ ਆਖਿਆ ਗਿਆ ਕਿ ਐਸੈਂਚਰ, ਕੇਪਜੇਮਿਨੀ ਸਮੇਤ ਹੋਰ ਅਮਰੀਕੀ ਕੰਪਨੀਆਂ ਨੂੰ ਆਈ. ਟੀ. ਸੇਵਾਵਾਂ ਜਾਂ ਪੇਸ਼ੇਵਰ ਮੁਹੱਈਆ ਕਰਾਉਣ ਵਾਲੀ ਘਟੋਂ-ਘੱਟ 12 ਕੰਪਨੀਆਂ ਲਈ ਰੱਦ ਕਰਨ ਦੀ ਦਰ 2019 ਦੀ ਪਹਿਲੀ 3 ਤਿਮਾਹੀ 'ਚ 30 ਫੀਸਦੀ ਤੋਂ ਜ਼ਿਆਦਾ ਰਹੀ। ਇਨ੍ਹਾਂ 'ਚੋਂ ਜ਼ਿਆਦਾਤਰ ਕੰਪਨੀਆਂ ਲਈ ਇਹ ਦਰ 2015 'ਚ ਸਿਰਫ 2 ਤੋਂ 7 ਫੀਸਦੀ ਦੇ ਵਿਚਾਲੇ ਸੀ।
ਰੁਜ਼ਗਾਰ ਜਾਰੀ ਰੱਖਣ ਲਈ ਦਾਇਰ ਐੱਚ-1 ਬੀ ਅਰਜ਼ੀਆਂ ਨੂੰ ਖਾਰਿਜ ਕੀਤੇ ਜਾਣ ਦੀ ਵੀ ਦਰ ਭਾਰਤੀ ਆਈ. ਟੀ. ਕੰਪਨੀਆਂ ਲਈ ਸਭ ਤੋਂ ਜ਼ਿਆਦਾ ਸੀ। ਦੂਜੇ ਪਸੇ ਅਮਰੀਕਾ ਦੀਆਂ ਨਾਮੀ ਕੰਪਨੀਆਂ 'ਚ ਨੌਕਰੀ ਜਾਰੀ ਰੱਖਣ ਲਈ ਦਾਇਰ ਅਰਜ਼ੀਆਂ ਨੂੰ ਖਾਰਿਜ ਕੀਤੇ ਜਾਣ ਦੀ ਦਰ ਘੱਟ ਰਹੀ। ਰਿਪੋਰਟ ਮੁਤਾਬਕ ਸ਼ੁਰੂਆਤੀ ਰੁਜ਼ਗਾਰ ਲਈ 2015 ਤੋਂ 2019 ਵਿਚਾਲੇ ਰੱਦ ਕਰਨ ਦੀ ਦਰ 6 ਫੀਸਦੀ ਤੋਂ ਵਧ ਕੇ 24 ਫੀਸਦੀ ਹੋ ਗਈ, ਉਥੇ 2010 ਤੋਂ 2015 ਵਿਚਾਲੇ ਇਹ ਕਮੀ ਵੀ 8 ਫੀਸਦੀ ਨਹੀਂ ਸੀ। ਫਾਊਡੇਸ਼ਨ ਨੇ ਆਖਿਆ ਕਿ ਟਰੰਪ ਪ੍ਰਸ਼ਾਸਨ ਦਾ ਮੁੱਖ ਟੀਚਾ ਇਹ ਰਿਹਾ ਹੈ ਕਿ ਸੁਰੱਖਿਅਤ ਵਿਦੇਸ਼ੀ ਨਾਗਰਿਕਾਂ ਲਈ ਅਮਰੀਕਾ 'ਚ ਵਿਗਿਆਨ ਅਤੇ ਇੰਜੀਨੀਅਰਿੰਗ ਖੇਤਰ 'ਚ ਨੌਕਰੀ ਕਰਨਾ ਜ਼ਿਆਦਾ ਮੁਸ਼ਕਿਲ ਬਣਾਇਆ ਜਾਵੇ।
PM ਮੋਦੀ ਦਾ ਕੈਬਨਿਟ ਨੂੰ ਨਿਰਦੇਸ਼, ਅਯੁੱਧਿਆ ਮਾਮਲੇ 'ਤੇ ਉਕਸਾਵੇ ਦੀ ਕਾਰਵਾਈ ਤੋਂ ਬਚੋ
NEXT STORY