ਨਵੀਂ ਦਿੱਲੀ- ਗੋਆ ’ਚ ਮੈਰੀਟਾਈਮ ਕਨਕਲੇਵ ਨੂੰ ਸੰਬੋਧਨ ਕਰਦੇ ਹੋਏ ਵਿਦੇਸ਼ ਸਕੱਤਰ ਹਰਸ਼ਵਰਧਨ ਸ਼ਰਿੰਗਲਾ ਨੇ ਕਿਹਾ,‘‘ਕੁਝ ਸਰਕਾਰਾਂ ਦੇ ਸਮਰਥਿਤ ਅੱਤਵਾਦ ਅਤੇ ਵਧਦੇ ਫ਼ੌਜ ਦਖ਼ਲ ਨਾਲ ਹਿੰਦ ਮਹਾਸਾਗਰ ਖੇਤਰ ’ਚ ਸੁਰੱਖਿਆ ਹਾਲਾਤ ਵਿਗੜਨ ਦਾ ਖ਼ਤਰਾ ਹੈ। ਅਜਿਹੇ ’ਚ ਇਸ ਖੇਤਰ ਦੇ ਦੇਸ਼ਾਂ ਨੂੰ ਸੁਰੱਖਿਆ ਅਤੇ ਸਹੀ ਵਪਾਰ ਲਈ ਵੱਧ ਸਹਿਯੋਗ ਜ਼ਰੂਰੀ ਹੋਵੇਗਾ। ਸ਼ਰਿੰਗਲਾ ਨੇ ਕਿਹਾ,‘‘ਗੈਰ ਰਵਾਇਤੀ ਖ਼ਤਰੇ ਅਤੇ ਨਵੀਂ ਤਕਨੀਕ ਮਿਲ ਕੇ ਇਸ ਖੇਤਰ ਦੀ ਸੁਰੱਖਿਆ ਲਈ ਨਵੀਆਂ ਚੁਣੌਤੀਆਂ ਪੇਸ਼ ਕਰ ਰਹੇ ਹਨ। ਕੁਝ ਸਰਕਾਰਾਂ ਤੋਂ ਸਮਰਥਨ ਪ੍ਰਾਪਤ ਅੱਤਵਾਦ ਇਸ ਖੇਤਰ ’ਚ ਮੁਕਤ ਕਾਰਜਸ਼ੀਲ ਅਤੇ ਵਪਾਰ ਗਤੀਵਿਧੀਆਂ ਲਈ ਵੱਡਾ ਸੰਕਟ ਹਨ। ਨਾਲ ਹੀ ਸਮੁੰਦਰੀ ਜਾਇਦਾਦਾਂ ਨੂੰ ਵੀ ਇਨ੍ਹਾਂ ਤੋਂ ਵੱਡਾ ਨੁਕਸਾਨ ਹੁੰਦਾ ਹੈ।
ਸ਼ਰਿੰਗਲਾ ਨੇ ਕਿਹਾ,‘‘ਸਥਾਪਤ ਕੌਮਾਂਤਰੀ ਕਾਨੂੰਨ ਦੇ ਪ੍ਰਤੀ ਵਚਨਬੱਧਤਾ ਦੀ ਕਮੀ ਕਾਰਨ ਇਸ ਖੇਤਰ ਦਾ ਫ਼ੌਜੀਕਰਨ ਵਧਿਆ ਹੈ ਅਤੇ ਫ਼ੌਜੀਕਰਨ ਹਮੇਸ਼ਾ ਜਟਿਲਤਾਵਾਂ ਨੂੰ ਉਤਸ਼ਾਹ ਦਿੰਦਾ ਹੈ। ਇਸ ਲਈ ਇਹ ਤੈਅ ਹੈ ਕਿ ਆਉਣ ਵਾਲੇ ਸਮੇਂ ’ਚ ਹਿੰਦ ਮਹਾਸਾਗਰ ਖੇਤਰ ’ਚ ਸੁਰੱਖਿਆ ਦਾ ਖ਼ਤਰਾ ਵਧੇਗਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ,‘‘ਇਸ ਸੰਕਟ ਨਾਲ ਨਜਿੱਠਣ ਲਈ ਆਪਸੀ ਸਹਿਯੋਗ ਵਧਾਉਣ ਦੀ ਜ਼ਰੂਰਤ ਹੈ ਅਤੇ ਭਾਰਤ ਇਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਕਨਕਲੇਵ ’ਚ ਰੱਖਿਆ ਸਕੱਤਰ ਅਜੇ ਕੁਮਾਰ ਅਤੇ ਬੰਗਲਾਦੇਸ਼, ਇੰਡੋਨੇਸ਼ੀਆ, ਮੇਡਾਗਾਸਕਰ, ਕੋਮਰੋਸ, ਸੇਸ਼ਲਸ, ਮਾਲਦੀਵ, ਮਲੇਸ਼ੀਆ, ਮਾਰੀਸ਼ਸ, ਮਿਆਂਮਾਰ, ਸਿੰਗਾਪੁਰ, ਸ਼੍ਰੀਲੰਕਾ ਅਤੇ ਥਾਈਲੈਂਡ ਦੇ ਜਲ ਸੈਨਾ ਮੁਖੀ ਅਤੇ ਹੋਰ ਪ੍ਰਤੀਨਿਧੀਆਂ ਨੇ ਹਿੰਸਾ ਲਿਆ।
ਗਰਮ ਤੇਲ ’ਚ ਹੱਥ ਡੁਬੋ ਕੇ ਪਕੌੜੇ ਨਹੀਂ ‘ਚਿਕਨ ਫਰਾਈ’ ਕਰ ਰਿਹੈ ਸ਼ਖਸ, ਵੀਡੀਓ ਵੇਖ ਹੈਰਾਨ ਹੋਏ ਲੋਕ
NEXT STORY