ਬੈਂਗਲੁਰੂ — ਕਰਨਾਟਕ ਦੇ ਮਾਂਡਿਆ ਤੋਂ ਆਜ਼ਾਦ ਸੰਸਦ ਮੈਂਬਰ ਸੁਮਲਤਾ ਅੰਬਰੀਸ਼ ਨੇ ਸ਼ੁੱਕਰਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) 'ਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਅਭਿਨੇਤਰੀ ਤੋਂ ਰਾਜਨੇਤਾ ਬਣੀ ਸੁਮਲਤਾ ਨੇ ਭਾਜਪਾ ਦੇ ਸਮਰਥਨ ਨਾਲ 2019 ਦੀਆਂ ਲੋਕ ਸਭਾ ਚੋਣਾਂ ਜਿੱਤੀਆਂ ਸਨ। ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਅਤੇ ਜਨਤਾ ਦਲ (ਸੈਕੂਲਰ) ਦੇ ਮੁਖੀ ਐਚਡੀ ਦੇਵਗੌੜਾ ਦੇ ਪੋਤੇ ਅਤੇ ਐਚਡੀ ਕੁਮਾਰਸਵਾਮੀ ਦੇ ਪੁੱਤਰ ਨਿਖਿਲ ਕੁਮਾਰਸਵਾਮੀ ਨੂੰ ਹਰਾਇਆ।
ਸੁਮਲਤਾ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਉਹ ਆਉਣ ਵਾਲੀਆਂ ਲੋਕ ਸਭਾ ਚੋਣਾਂ ਨਹੀਂ ਲੜੇਗੀ ਅਤੇ ਭਾਜਪਾ 'ਚ ਸ਼ਾਮਲ ਹੋਵੇਗੀ। ਵੀਰਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਕੀਤੀ ਇੱਕ ਪੋਸਟ ਵਿੱਚ, ਉਸਨੇ ਕਿਹਾ ਕਿ ਉਹ ਮਾਂਡਿਆ ਦੇ ਵਿਕਾਸ ਲਈ ਅਤੇ ਨਰਿੰਦਰ ਮੋਦੀ ਨੂੰ ਦੁਬਾਰਾ ਪ੍ਰਧਾਨ ਮੰਤਰੀ ਬਣਾਉਣ ਲਈ ਭਾਜਪਾ ਦਾ ਸਮਰਥਨ ਕਰੇਗੀ। ਉਸਨੇ ਕਿਹਾ, "ਮੈਂ ਸ਼ੁੱਕਰਵਾਰ, 5 ਅਪ੍ਰੈਲ, 2024 ਨੂੰ ਸਵੇਰੇ 11.30 ਵਜੇ ਬੇਂਗਲੁਰੂ ਸਥਿਤ ਭਾਜਪਾ ਦਫਤਰ ਵਿੱਚ ਪਾਰਟੀ ਨੇਤਾਵਾਂ ਦੀ ਮੌਜੂਦਗੀ ਵਿੱਚ ਅਧਿਕਾਰਤ ਤੌਰ 'ਤੇ ਭਾਜਪਾ ਵਿੱਚ ਸ਼ਾਮਲ ਹੋਵਾਂਗੀ।"
ਇਹ ਵੀ ਪੜ੍ਹੋ- ਉੱਤਰਾਖੰਡ ਦੇ 11,729 ਪੋਲਿੰਗ ਸਟੇਸ਼ਨਾਂ 'ਚੋਂ 5,892 'ਤੇ ਹੋਵੇਗੀ ਵੈਬਕਾਸਟਿੰਗ: ਜੋਗਦੰਡੇ
ਜਨਤਾ ਦਲ (ਸੈਕੂਲਰ) ਪਿਛਲੇ ਸਾਲ ਸਤੰਬਰ ਵਿੱਚ ਰਾਸ਼ਟਰੀ ਜਮਹੂਰੀ ਗਠਜੋੜ (ਐਨਡੀਏ) ਵਿੱਚ ਸ਼ਾਮਲ ਹੋਇਆ ਸੀ। ਕਰਨਾਟਕ ਵਿੱਚ ਸੀਟ ਵੰਡ ਸਮਝੌਤੇ ਦੇ ਤਹਿਤ, ਭਾਜਪਾ ਰਾਜ ਦੀਆਂ 28 ਲੋਕ ਸਭਾ ਸੀਟਾਂ ਵਿੱਚੋਂ 25 ਅਤੇ ਜੇਡੀ(ਐਸ) ਮਾਂਡਿਆ ਸਮੇਤ ਬਾਕੀ ਤਿੰਨ ਸੀਟਾਂ ਉੱਤੇ ਚੋਣ ਲੜੇਗੀ। ਇਸ ਸੀਟ ਤੋਂ ਸਾਬਕਾ ਮੁੱਖ ਮੰਤਰੀ ਐਚਡੀ ਕੁਮਾਰਸਵਾਮੀ ਚੋਣ ਮੈਦਾਨ ਵਿੱਚ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Big Breaking : ਪੰਜਾਬ 'ਚ ਆਇਆ ਭੂਚਾਲ, ਧਰਤੀ ਕੰਬਣ ਕਾਰਨ ਸਹਿਮ ਗਏ ਲੋਕ
NEXT STORY