ਇਟਾਨਗਰ— ਦੇਸ਼ 'ਚ ਕਈ ਕਰੋੜਪਤੀ ਲੋਕਾਂ ਅਤੇ ਅਰਬ ਪਤੀ ਲੋਕਾਂ ਬਾਰੇ ਸਭ ਨੇ ਸੁਣਿਆ ਹੀ ਹੋਵੇਗਾ ਪਰ ਕਦੇ ਇਹ ਨਹੀਂ ਸੁਣਿਆ ਹੋਵੇਗਾ ਕਿ ਦੇਸ਼ ਦਾ ਇਕ ਪਿੰਡ ਹੀ ਕਰੋੜਪਤੀਆਂ ਦਾ ਹੈ। ਭਾਰਤ ਦੇ ਪੂਰਬੀ ਹਿੱਸੇ 'ਚ ਸਥਿਤ ਅਰੁਣਾਚਲ ਪ੍ਰਦੇਸ਼ ਦਾ ਇਕ ਪਿੰਡ ਕਰੋੜਪਤੀਆਂ ਦਾ ਪਿੰਡ ਹੈ।
ਜਾਣਕਾਰੀ ਮੁਤਾਬਕ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਜ਼ਿਲਾ ਸਥਿਤ ਬੋਮਜਾ ਪਿੰਡ ਏਸ਼ੀਆ ਦੇ ਸਭ ਤੋਂ ਅਮੀਰ ਦੇਸ਼ਾਂ ਦੀ ਸੂਚੀ 'ਚ ਸ਼ਾਮਲ ਹੋ ਗਿਆ ਹੈ। ਦਰਅਸਲ ਭਾਰਤੀ ਫੌਜ ਵਲੋਂ ਤਵਾਂਗ ਗੈਰੀਸਨ ਦੀਆਂ ਪ੍ਰਮੁੱਖ ਸਥਾਨ ਯੋਜਨਾ ਇਕਾਈਆਂ ਦਾ ਇਸਤੇਮਾਲ ਕੀਤਾ ਗਿਆ। ਜਿਸ ਦੇ ਬਦਲੇ ਇਥੇ ਦੇ ਜ਼ਮੀਨ ਦੇ ਮਾਲਕਾਂ ਨੂੰ ਰੱਖਿਆ ਮੰਤਰਾਲੇ ਵਲੋਂ ਚੰਗੀ ਮੋਟੀ ਰਕਮ ਦਿੱਤੀ ਗਈ ਹੈ।
ਕੁੱਲ 200.056 ਏਕੜ ਜ਼ਮੀਨ ਪ੍ਰਾਪਤੀ ਦੇ ਬਦਲੇ ਪਿੰਡ ਦੇ 31 ਪਰਿਵਾਰਾਂ ਨੂੰ ਰੱਖਿਆ ਮੰਤਰਾਲੇ ਵਲੋਂ 40.8 ਕਰੋੜ ਰੁਪਏ ਦਾ ਚੈੱਕ ਦਿੱਤਾ ਗਿਆ ਹੈ। ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ ਨੇ ਲਾਭਕਾਰੀਆਂ ਨੂੰ ਇਹ ਸਨਮਾਨ ਦਿੱਤਾ।
ਮੁੱਖ ਮੰਤਰੀ ਖਾਂਡੂ ਨੇ ਟਵੀਟ ਕਰਕੇ ਦੱਸਿਆ ਕਿ ਇਸ ਤੋਂ ਬਾਅਦ ਬੋਮਜਾ ਪਿੰਡ ਅਮੀਰ ਪਿੰਡਾਂ ਦੀ ਸੂਚੀ 'ਚ ਸ਼ਾਮਲ ਹੋ ਗਿਆ ਹੈ, ਨਾਲ ਹੀ ਉਨ੍ਹਾਂ ਨੇ ਲੰਬੇ ਸਮੇਂ ਤੋਂ ਮੁਆਵਜ਼ਾ ਰਕਮ ਨੂੰ ਮਨਜ਼ੂਰੀ ਦੇਣ ਲਈ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦਾ ਵੀ ਧੰਨਵਾਦ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾਰਗਦਰਸ਼ਨ ਸਦਕਾ ਅਰੁਣਾਚਲ 'ਚ ਵਿਕਾਸ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਰੁਣਾਚਲ ਨੂੰ ਰੇਲ, ਹਵਾਈ ਮਾਰਗ, ਡਿਜ਼ੀਟਲ ਅਤੇ ਸੜਕ ਰਾਹੀ ਜੋੜਨ 'ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ।
ਦੱਸ ਦਈਏ ਕਿ 31 'ਚੋਂ 29 ਪਰਿਵਾਰਾਂ ਨੂੰ 1.09 ਕਰੋੜ ਰੁਪਏ ਦਾ ਚੈੱਕ ਦਿੱਤਾ ਗਿਆ ਹੈ, ਜਦਕਿ ਉਨ੍ਹਾਂ 'ਚੋਂ ਇਕ ਨੂੰ 2.45 ਕਰੋੜ ਰੁਪਏ ਅਤੇ ਦੂਜੇ ਨੂੰ 6.73 ਕਰੋੜ ਦੀ ਰਕਮ ਦਿੱਤੀ ਗਈ ਹੈ। ਇਸ ਦੌਰਾਨ ਹੁਣ ਪਿੰਡ ਦਾ ਹਰੇਕ ਪਰਿਵਾਰ ਕਰੋੜਪਤੀ ਹੈ।
ਵਡੋਦਰਾ 'ਚ ਲੱਖਾਂ ਰੁਪਏ ਦੀ ਨਾਜਾਇਜ਼ ਸ਼ਰਾਬ ਬਰਾਮਦ
NEXT STORY