ਸੰਯੁਕਤ ਰਾਸ਼ਟਰ— ਯੂਨੀਸੇਫ ਨੇ ਕਿਹਾ ਹੈ ਕਿ ਭਾਰਤ ਦੁਨੀਆ ਦੇ ਉਨ੍ਹਾਂ ਲੱਗਭਗ 90 ਦੇਸ਼ਾਂ ਵਿਚ ਸ਼ਾਮਲ ਹੈ, ਜਿੱਥੇ ਪੈਟਰਨਿਟੀ ਛੁੱਟੀ ਲਈ ਕੋਈ ਰਾਸ਼ਟਰੀ ਨੀਤੀ ਨਹੀਂ ਹੈ। ਸੰਯੁਕਤ ਰਾਸ਼ਟਰ ਦੀ ਏਜੰਸੀ ਨੇ ਕਿਹਾ ਹੈ ਕਿ ਇਕ ਸਾਲ ਤੋਂ ਘੱਟ ਉਮਰ ਦੇ ਲੱਗਭਗ 2 ਤਿਹਾਈ ਬੱਚੇ ਉਨ੍ਹਾਂ ਦੇਸ਼ਾਂ ਵਿਚ ਰਹਿੰਦੇ ਹਨ, ਜਿੱਥੇ ਉਨ੍ਹਾਂ ਦੇ ਪਿਤਾ ਨੂੰ ਉਨ੍ਹਾਂ ਨਾਲ ਇਕ ਵੀ ਦਿਨ ਰਹਿਣ ਦੀ ਕਾਨੂੰਨੀ ਰੂਪ ਤੋਂ ਛੁੱਟੀ ਨਹੀਂ ਮਿਲਦੀ ਹੈ। ਭਾਰਤ ਅਤੇ ਨਾਈਜ਼ੀਰੀਆ ਵਿਚ ਬੱਚਿਆਂ ਦੀ ਆਬਾਦੀ ਬਹੁਤ ਜ਼ਿਆਦਾ ਹੈ ਪਰ ਇਨ੍ਹਾਂ ਦੋਵਾਂ ਦੇਸ਼ਾਂ ਨੇ ਇਸ ਤਰ੍ਹਾਂ ਦੀ ਕੋਈ ਰਾਸ਼ਟਰੀ ਨੀਤੀ ਨਹੀਂ ਬਣਾਈ ਹੈ ਕਿ ਨਵੇਂ ਪਿਤਾ ਬਣੇ ਲੋਕਾਂ ਨੂੰ ਆਪਣੇ ਨਵਜੰਮੇ ਬੱਚਿਆਂ ਨਾਲ ਰਹਿਣ ਦਾ ਮੌਕਾ ਮਿਲ ਸਕੇ। ਹਾਲਾਂਕਿ ਇਸ ਨੇ ਕਿਹਾ ਹੈ ਕਿ ਪੂਰੀ ਦੁਨੀਆ ਵਿਚ ਪਰਿਵਾਰਕ ਮੁਖੀ ਨੀਤੀਆਂ ਬਣਾਉਣ ਦਾ ਰੁਝਾਨ ਵਧਿਆ ਹੈ।
ਉਦਾਹਰਣ ਲਈ ਭਾਰਤ ਸਰਕਾਰ ਅਗਲੇ ਸੰਸਦ ਸੈਸ਼ਨ ਦੌਰਾਨ ਪੈਟਰਨਿਟੀ ਲਾਭ ਬਿੱਲ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਦੇ ਤਹਿਤ ਬੱਚੇ ਦੇ ਪਿਤਾ ਨੂੰ 3 ਮਹੀਨੇ ਦੀ ਪੈਟਰਨਿਟੀ ਛੁੱਟੀ ਮਿਲ ਸਕੇਗੀ। ਯੂਨੀਸੇਫ ਨੇ ਕਿਹਾ ਹੈ ਕਿ ਇਸ ਸਿਲਸਿਲੇ ਵਿਚ ਅਜੇ ਕਾਫੀ ਕੰਮ ਕੀਤੇ ਜਾਣ ਦੀ ਜ਼ਰੂਰਤ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਸਮੇਤ ਦੁਨੀਆ ਦੇ 8 ਅਜਿਹੇ ਦੇਸ਼ ਹਨ, ਜਿੱਥੇ ਮੈਟਰਨਿਟੀ ਛੁਟੀ ਜਾਂ ਪੈਟਰਨਿਟੀ ਛੁਟੀ ਲਈ ਕੋਈ ਰਾਸ਼ਟਰੀ ਨੀਤੀ ਨਹੀਂ ਹੈ। ਉਥੇ ਬੱਚਿਆਂ ਦੀ ਜ਼ਿਆਦਾ ਆਬਾਦੀ ਵਾਲੇ ਬ੍ਰਾਜ਼ੀਲ ਅਤੇ ਕਾਂਗੋ ਵਰਗੇ ਦੇਸ਼ਾਂ ਵਿਚ ਪੈਟਰਨਿਟੀ ਛੁੱਟੀ ਲਈ ਕਾਨੂੰਨ ਤਾਂ ਹੈ ਪਰ ਛੁੱਟੀਆਂ ਘੱਟ ਸਮੇਂ ਲਈ ਹੀ ਮਿਲਦੀਆਂ ਹਨ।
ਦਿੱਲੀ ਦੇ ਆਰਚਬਿਸ਼ਪ ਕਾਉਟੋ ਨਾਲ ਹਰਸ਼ਵਰਧਨ ਨੇ ਕੀਤੀ ਮੁਲਾਕਾਤ
NEXT STORY