ਨਵੀਂ ਦਿੱਲੀ - ਭਾਰਤ ਅਤੇ ਚੀਨ ਨੇ ਸਰਹੱਦ ’ਤੇ ਸ਼ਾਂਤੀ ਅਤੇ ਸਥਿਰਤਾ ਬਣਾਏ ਰੱਖਣ ਅਤੇ ਸਰਹੱਦੀ ਵਿਵਾਦ ਦੇ ਹੱਲ ਦੀ ਦਿਸ਼ਾ ਵਿਚ ਗੱਲਬਾਤ ਅੱਗੇ ਵਧਾਉਣ ਲਈ 8 ਨੁਕਾਤੀ ਰੂਪ-ਰੇਖਾ ’ਤੇ ਸਹਿਮਤੀ ਪ੍ਰਗਟਾਈ ਹੈ। ਇਹ ਸਹਿਮਤੀ ਮੰਗਲਵਾਰ ਨੂੰ ਬੀਜਿੰਗ ਵਿਚ ਹੋਈ ਵਿਸ਼ੇਸ਼ ਨੁਮਾਇੰਦਿਆਂ ਦੀ 25ਵੀਂ ਦੌਰ ਦੀ ਗੱਲਬਾਤ ਵਿਚ ਬਣੀ। ਭਾਰਤ ਵੱਲੋਂ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਚੀਨ ਵੱਲੋਂ ਵਿਦੇਸ਼ ਮੰਤਰੀ ਵਾਂਗ ਯੀ ਨੇ ਗੱਲਬਾਤ ਦੀ ਅਗਵਾਈ ਕੀਤੀ।
ਵਿਦੇਸ਼ ਮੰਤਰਾਲੇ ਅਨੁਸਾਰ, ਦੋਵਾਂ ਧਿਰਾਂ ਨੇ ਸਰਹੱਦੀ ਖੇਤਰਾਂ ਵਿਚ ਸ਼ਾਂਤੀ ਬਣਾਏ ਰੱਖਣ ਅਤੇ ਦੁਵੱਲੇ ਸਬੰਧਾਂ ਦੇ ਸਥਿਰ ਵਿਕਾਸ ਲਈ ਸਹੀ ਮਾਹੌਲ ਤਿਆਰ ਕਰਨ ਦੀ ਵਚਨਬੱਧਤਾ ਦੁਹਰਾਈ। ਇਸ ਤੋਂ ਇਲਾਵਾ, ਨਿਰਪੱਖ, ਵਾਜਬ ਅਤੇ ਆਪਸੀ ਤੌਰ ’ਤੇ ਸਵੀਕਾਰਯੋਗ ਸਰਹੱਦੀ ਨਿਪਟਾਰੇ ਲਈ ਗੱਲਬਾਤ ਜਾਰੀ ਰੱਖਣ ’ਤੇ ਸਹਿਮਤੀ ਪ੍ਰਗਟਾਈ। ਅਸਲ ਕੰਟਰੋਲ ਰੇਖਾ (ਐੱਲ . ਏ. ਸੀ.) ’ਤੇ ਗਲਤਫ਼ਹਿਮੀ ਅਤੇ ਗਲਤ ਅੰਦਾਜ਼ੇ ਤੋਂ ਬਚਣ ਲਈ ਕੂਟਨੀਤਕ ਅਤੇ ਫੌਜੀ ਚੈਨਲਾਂ ਰਾਹੀਂ ਕਿਸੇ ਵੀ ਸਥਿਤੀ ਦਾ ਤੁਰੰਤ ਹੱਲ ਕਰਨ ’ਤੇ ਵੀ ਸਹਿਮਤੀ ਬਣੀ।
ਮਹਿੰਗਾ ਹੋਵੇਗਾ ਆਟੋ ਤੇ ਟੈਕਸੀ ਦਾ ਸਫ਼ਰ, 1 ਸਤੰਬਰ ਤੋਂ ਲਾਗੂ ਹੋਣਗੀਆਂ ਨਵੀਆਂ ਦਰਾਂ
NEXT STORY