ਨਵੀਂ ਦਿੱਲੀ - ਲੱਦਾਖ 'ਚ ਸਰਹੱਦ ਵਿਵਾਦ ਨੂੰ ਲੈ ਕੇ ਭਾਰਤ ਅਤੇ ਚੀਨ ਵਿਚਾਲੇ ਮੋਲਡੋ 'ਚ ਸੋਮਵਾਰ ਨੂੰ ਹੋਈ ਕਮਾਂਡਰ ਪੱਧਰ ਦੀ ਛੇਵੇਂ ਦੌਰ ਦੀ ਬੈਠਕ 'ਤੇ ਦੋਵਾਂ ਦੇਸ਼ਾਂ ਵਲੋਂ ਸਾਂਝਾ ਬਿਆਨ ਜਾਰੀ ਕੀਤਾ ਗਿਆ ਹੈ। ਸਾਂਝੇ ਬਿਆਨ 'ਚ ਕਿਹਾ ਗਿਆ ਹੈ ਕਿ 21 ਸਤੰਬਰ ਨੂੰ ਭਾਰਤ ਅਤੇ ਚੀਨ ਦੇ ਸੀਨੀਅਰ ਕਮਾਂਡਰਾਂ ਵਿਚਾਲੇ ਹੋਈ ਬੈਠਕ 'ਚ ਐੱਲ.ਏ.ਸੀ. 'ਤੇ ਹਾਲਤ ਨੂੰ ਆਮ ਰੱਖਣ ਨੂੰ ਲੈ ਕੇ ਵਧੀਆ ਅਤੇ ਡੂੰਗਾ ਵਿਚਾਰ ਵਟਾਂਦਰਾ ਹੋਇਆ। ਦੋਵੇਂ ਧਿਰ ਇਸ 'ਤੇ ਸਹਿਮਤ ਹੋਏ ਕਿ ਗੱਲਬਾਤ ਦੇ ਵੱਧ ਤੋਂ ਵੱਧ ਰਾਹ ਖੋਲ੍ਹਣੇ ਚਾਹੀਦੇ ਹਨ, ਦੋਵੇਂ ਧਿਰ ਕਿਸੇ ਵੀ ਗਲਤਫਹਿਮੀ ਤੋਂ ਬਚੀਏ, ਫਰੰਟ ਲਾਈਨ 'ਤੇ ਹੋਰ ਫੌਜੀਆਂ ਨੂੰ ਭੇਜਣ ਤੋਂ ਰੋਕਿਆ ਜਾਵੇ, ਸਰਹੱਦ 'ਤੇ ਸਥਿਤੀ ਨੂੰ ਬਦਲਨ ਤੋਂ ਬਚਾਇਆ ਜਾਵੇ ਅਤੇ ਕੋਈ ਵੀ ਅਜਿਹੀ ਕਾਰਵਾਈ ਨਾ ਕੀਤੀ ਜਾਵੇ, ਜੋ ਸਥਿਤੀ ਨੂੰ ਜ਼ਿਆਦਾ ਮੁਸ਼ਕਲ ਬਣਾਏ।
ਬਿਆਨ 'ਚ ਕਿਹਾ ਗਿਆ ਹੈ ਕਿ ਦੋਵਾਂ ਧਿਰਾਂ ਨੇ ਜਲਦੀ ਹੀ ਫੌਜੀ ਕਮਾਂਡਰ-ਪੱਧਰ ਦੀ 7ਵੇਂ ਦੌਰ ਦੀ ਬੈਠਕ ਆਯੋਜਿਤ ਕਰਨ 'ਤੇ ਵੀ ਸਹਿਮਤੀ ਜ਼ਾਹਿਰ ਕੀਤੀ ਹੈ ਤਾਂ ਕਿ ਗੱਲਬਾਤ ਜਾਰੀ ਰਹੇ। ਨਾਲ ਹੀ ਬਾਰਡਰ 'ਤੇ ਸਮੱਸਿਆਵਾਂ ਨੂੰ ਸਹੀ ਤਰੀਕੇ ਨਾਲ ਹੱਲ ਕਰਨ ਲਈ ਵਿਵਹਾਰਕ ਉਪਾਅ ਕਰਦੇ ਹੋਏ ਸੰਯੁਕਤ ਰੂਪ ਨਾਲ ਸਰਹੱਦ ਖੇਤਰ 'ਚ ਸ਼ਾਂਤੀ ਲਈ ਕੰਮ ਕੀਤਾ ਜਾਵੇ।
ਜੰਮੂ-ਕਸ਼ਮੀਰ ਅਧਿਕਾਰਤ ਭਾਸ਼ਾ ਬਿੱਲ ਲੋਕ ਸਭਾ 'ਚ ਹੋਇਆ ਪਾਸ
NEXT STORY