ਲੱਦਾਖ— ਭਾਰਤ-ਚੀਨ ਦਰਮਿਆਨ ਅਸਲ ਕੰਟਰੋਲ ਰੇਖਾ (ਐੱਲ. ਏ. ਸੀ.) 'ਤੇ ਤਣਾਅ ਦਰਮਿਆਨ ਲੱਦਾਖ ਦੇ ਚੁਮਾਰ- ਡੇਮਚੋਕ ਇਲਾਕੇ ਤੋਂ ਭਾਰਤੀ ਫ਼ੌਜ ਦੇ ਜਵਾਨਾਂ ਨੇ ਇਕ ਚੀਨੀ ਫ਼ੌਜੀ ਨੂੰ ਹਿਰਾਸਤ ਵਿਚ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹਿਰਾਸਤ ਵਿਚ ਲਿਆ ਗਿਆ ਚੀਨੀ ਫ਼ੌਜੀ ਸ਼ਾਂਗਜੀ ਇਲਾਕੇ ਦਾ ਰਹਿਣ ਵਾਲਾ ਹੈ। ਉਸ ਕੋਲੋਂ ਸਿਵਲ ਅਤੇ ਮਿਲਟਰੀ ਦੇ ਦਸਤਾਵੇਜ਼ ਬਰਾਮਦ ਕੀਤੇ ਗਏ ਹਨ।
ਸੁਰੱਖਿਆ ਦਸਤਿਆਂ ਨਾਲ ਜੁੜੇ ਸੂਤਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਗਲਤੀ ਨਾਲ ਭਾਰਤੀ ਸਰਹੱਦ ਅੰਦਰ ਦਾਖ਼ਲ ਹੋ ਗਿਆ ਲੱਗਦਾ ਹੈ। ਉਸ ਨੂੰ ਤੈਅ ਪ੍ਰੋਟੋਕਾਲ ਤਹਿਤ ਸਾਰੀਆਂ ਪ੍ਰਕਿਰਿਆਵਾਂ ਪੂਰੀਆਂ ਹੋਣ ਮਗਰੋਂ ਚੀਨੀ ਫ਼ੌਜ ਨੂੰ ਵਾਪਸ ਸੌਂਪ ਦਿੱਤਾ ਜਾਵੇਗਾ। ਸੂਤਰਾਂ ਨੇ ਕਿਹਾ ਕਿ ਉਕਤ ਚੀਨੀ ਫ਼ੌਜੀ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ ਕਿ ਉਹ ਜਾਸੂਸੀ ਮਿਸ਼ਨ 'ਚ ਸੀ ਜਾਂ ਨਹੀਂ। ਜਾਸੂਸੀ ਮਿਸ਼ਨ ਦੇ ਐਂਗਲ ਤੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।
ਜੰਮੂ-ਕਸ਼ਮੀਰ ਅਤੇ ਲੱਦਾਖ ਦੇ 30 ਹਜ਼ਾਰ ਉਮੀਦਵਾਰਾਂ ਨੇ ਸੁਰੱਖਿਆ ਫੋਰਸਾਂ ਦੀ ਭਰਤੀ ਪ੍ਰੀਖਿਆ 'ਚ ਹਿੱਸਾ ਲਿਆ
NEXT STORY