ਨਵੀਂ ਦਿੱਲੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਕਿਸੇ ਦੇਸ਼ ਦੇ ਇਲਾਕੇ ਅਤੇ ਸੋਮਿਆਂ 'ਤੇ ਨਜ਼ਰ ਨਹੀਂ ਰੱਖਦਾ ਅਤੇ ਉਸ ਦੇ ਵਿਕਾਸ ਦਾ ਮਾਡਲ 'ਇਕ ਹੱਥ ਲਓ ਤੇ ਦੂਜੇ ਹੱਥ ਦਿਓ' ਦੀ ਧਾਰਨਾ 'ਤੇ ਆਧਾਰਿਤ ਨਹੀਂ ਹੈ। ਮੰਗਲਵਾਰ ਇਥੇ ਪਹਿਲੇ ਪ੍ਰਵਾਸੀ ਭਾਰਤੀ ਸੰਸਦ ਮੈਂਬਰਾਂ ਦੇ ਸੰਮੇਲਨ ਦਾ ਉਦਘਾਟਨ ਕਰਦਿਆਂ ਪ੍ਰਧਾਨ ਮੰਤਰੀ ਨੇ ਦੁਨੀਆ ਭਰ ਦੇ ਪ੍ਰਵਾਸੀ ਭਾਰਤੀ ਸੰਸਦ ਮੈਂਬਰਾਂ ਨੂੰ ਭਾਰਤ ਦੀ ਤਰੱਕੀ 'ਚ ਭਾਈਵਾਲ ਬਣਨ ਅਤੇ ਦੇਸ਼ ਦੇ ਆਰਥਿਕ ਵਿਕਾਸ 'ਚ ਪ੍ਰਮੁੱਖ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ।
ਪ੍ਰਧਾਨ ਮੰਤਰੀ ਦਾ ਸਪੱਸ਼ਟ ਸੰਕੇਤ ਇਸ ਉਪ ਮਹਾਦੀਪ 'ਚ ਚੀਨ ਵਲੋਂ ਪ੍ਰਭਾਵ ਵਧਾਉਣ ਦੇ ਯਤਨਾਂ ਦੇ ਸੰਦਰਭ 'ਚ ਮੰਨਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਦੁਨੀਆ ਦੀਆਂ ਵੱਖ-ਵੱਖ ਸਟੇਜਾਂ 'ਤੇ ਹਮੇਸ਼ਾ ਉਸਾਰੂ ਭੂਮਿਕਾ ਨਿਭਾਈ ਹੈ। ਮਹਾਤਮਾ ਗਾਂਧੀ ਦੇ ਅਹਿੰਸਾ ਦੇ ਦਰਸ਼ਨ ਰਾਹੀਂ ਕੱਟੜਪੰਥ ਦਾ ਮੁਕਾਬਲਾ ਕੀਤਾ ਜਾ ਰਿਹਾ ਹੈ। ਭਾਰਤ ਇਸ ਸਾਲ ਮਹਾਤਮਾ ਗਾਂਧੀ ਦੇ ਦੱਖਣੀ ਅਫਰੀਕਾ ਤੋਂ ਵਾਪਸ ਆਉਣ ਦੀ 102ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਮੋਦੀ ਨੇ ਕਿਹਾ ਕਿ ਸਾਡਾ ਨਾ ਤਾਂ ਕਿਸੇ ਦੇਸ਼ ਦੇ ਸੋਮਿਆਂ ਦੇ ਦੋਹਨ ਵੱਲ ਧਿਆਨ ਹੁੰਦਾ ਹੈ ਅਤੇ ਨਾ ਹੀ ਅਸੀ ਕਿਸੇ ਦੇ ਇਲਾਕੇ 'ਤੇ ਨਜ਼ਰ ਰੱਖਦੇ ਹਾਂ। ਦੇਸ਼ 'ਚ ਆਉਣ ਵਾਲੇ ਨਿਵੇਸ਼ ਵਿਚੋਂ ਅੱਧਾ ਹਿੱਸਾ ਪਿਛਲੇ ਤਿੰਨ ਸਾਲਾਂ ਦੌਰਾਨ ਹੀ ਆਇਆ ਹੈ। ਪਿਛਲੇ ਸਾਲ ਭਾਰਤ 'ਚ ਰਿਕਾਰਡ 16 ਅਰਬ ਡਾਲਰ ਦਾ ਨਿਵੇਸ਼ ਆਇਆ। ਮੋਦੀ ਨੇ ਕਿਹਾ ਕਿ ਭਾਰਤੀ ਮੂਲ ਦੇ ਲੋਕ ਜਿਥੇ ਵੀ ਗਏ, ਉਥੇ ਘੁਲ-ਮਿਲ ਗਏ। ਉਨ੍ਹਾਂ ਉਸ ਥਾਂ ਨੂੰ ਆਪਣਾ ਘਰ ਬਣਾ ਲਿਆ ਅਤੇ ਉਥੇ ਤਰੱਕੀ ਦੀਆਂ ਮੰਜ਼ਿਲਾਂ ਨੂੰ ਛੂਹਿਆ। ਉਹ ਉਸ ਦੇਸ਼ ਦੀ ਭਾਸ਼ਾ, ਉਥੋਂ ਦੇ ਖਾਣ-ਪੀਣ, ਉਥੋਂ ਦੇ ਰਹਿਣ-ਸਹਿਣ ਅਤੇ ਉਥੋਂ ਦੇ ਪਹਿਰਾਵੇ 'ਚ ਵੀ ਘਿਉ-ਖਿਚੜੀ ਹੋ ਗਏ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵਿਦੇਸ਼ੀ ਭਾਰਤੀ ਨਾਗਰਿਕਾਂ ਦੀਆਂ ਸਮੱਸਿਆਵਾਂ 'ਤੇ 24 ਘੰਟੇ ਨਜ਼ਰ ਰੱਖਦੀ ਹੈ।
ਦੇਸ਼ 'ਚ 2016 'ਚ ਕੈਂਸਰ ਦੇ 39 ਲੱਖ ਮਾਮਲੇ
NEXT STORY