ਆਟੋ ਡੈਸਕ- ਭਾਰਤ ਮੋਬਿਲਿਟੀ ਗਲੋਬਲ ਐਕਸਪੋ 2025 (Auto Expo 2025) 'ਚ ਕਈ ਕੰਪਨੀਆਂ ਨੇ ਆਪਣੀਆਂ ਗੱਡੀਆਂ ਨੂੰ ਲਾਂਚ ਕੀਤਾ ਹੈ। ਇਸ ਈਵੈਂਟਸ 'ਚ ਕਈ ਵੱਖ-ਵੱਖ ਡਿਜ਼ਾਈਨ ਅਤੇ ਬਜਟ ਦੀਆਂ ਗੱਡੀਆਂ ਦੇਖਣ ਨੂੰ ਮਿਲੀਆਂ ਪਰ ਇਨ੍ਹਾਂ ਸਭ ਵਿਚਕਾਰ ਇਕ ਕਾਰ ਜੋ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਜਣ 'ਚ ਕਾਮਯਾਬ ਰਹੀ, ਉਹ ਹੈ Solar Electric Car Eva.
ਇਹ ਭਾਰਤ ਦੀ ਪਹਿਲੀ ਸੋਲਰ ਕਾਰ ਹੈ ਜਿਸਦੀ ਸ਼ੁਰੂਆਤੀ ਕੀਮਤ 3.25 ਲੱਖ ਰੁਪਏ (ਐਕਸ-ਸ਼ੋਰੂਮ) ਅਤੇ ਬੈਟਰੀ ਦੇ ਨਾਲ 3.99 ਲੱਖ ਰੁਪਏ ਰੱਖੀ ਗਈ ਹੈ। ਇਸਦੀ ਡਿਲੀਵਰੀ 2026 ਦੇ ਮੱਧ ਤੋਂ ਸ਼ੁਰੂ ਹੋਵੇਗੀ। ਲਾਂਚ ਦੇ ਨਾਲ ਹੀ ਇਸਦੀ ਪ੍ਰੀ-ਬੁਕਿੰਗ ਵੀ ਸ਼ੁਰੂ ਹੋ ਗਈ ਹੈ।
ਇਹ ਵੀ ਪੜ੍ਹੋ- ਬੰਦ ਹੋ ਗਏ Bajaj Auto ਦੇ ਇਹ 3 ਸ਼ਾਨਦਾਰ ਮੋਟਰਸਾਈਕਲ, ਜਾਣੋ ਵਜ੍ਹਾ
ਵੇਰੀਐਂਟਸ ਅਤੇ ਕੀਮਤ
ਇਹ ਕਾਰ ਤਿੰਨ ਮਾਡਲਾਂ- ਨੋਵਾ, ਸਟੈਲਾ ਅਤੇ ਵੇਗਾ ਵਿੱਚ ਪੇਸ਼ ਕੀਤੀ ਗਈ ਹੈ।
Nova - ਬੈਟਰੀ ਰੈਂਟਲ ਪਲਾਨ ਦੇ ਨਾਲ 3.25 ਲੱਖ ਰੁਪਏ ਅਤੇ ਬਿਨਾਂ ਸਬਸਕ੍ਰਿਪਸ਼ਨ ਦੇ 3.99 ਲੱਖ ਰੁਪਏ ਹੈ।
Stella - ਬੈਟਰੀ ਰੈਂਟਲ ਪਲਾਨ ਦੇ ਨਾਲ 3.99 ਲੱਖ ਰੁਪਏ ਅਤੇ ਬਿਨਾਂ ਸਬਸਕ੍ਰਿਪਸ਼ਨ ਦੇ 4.99 ਲੱਖ ਰੁਪਏ ਹੈ।
Vega - ਬੈਟਰੀ ਰੈਂਟਲ ਪਲਾਨ ਦੇ ਨਾਲ 4.49 ਲੱਖ ਰੁਪਏ ਅਤੇ ਬਿਨਾਂ ਸਬਸਕ੍ਰਿਪਸ਼ਨ ਦੇ 5.99 ਲੱਖ ਰੁਪਏ ਹੈ।
ਇਹ ਵੀ ਪੜ੍ਹੋ- Hyundai ਨੇ ਪੇਸ਼ ਕੀਤੀ Creta EV, ਫੁਲ ਚਾਰਜ 'ਚ ਤੈਅ ਕਰੇਗੀ 500KM ਤਕ ਦਾ ਸਫਰ
ਡਾਈਮੈਂਸ਼ਨ
ਸੋਲਰ ਕਾਰ ਦੀ ਲੰਬਾਈ 3,060 mm, ਚੌੜਾਈ 1,150 mm, ਉਚਾਈ 1,590 mm ਅਤੇ ਵ੍ਹੀਲਬੇਸ 2,200 mm ਹੈ। ਇਸ ਵਿਚ 170 mm ਦਾ ਗ੍ਰਾਊਂਡਕਲੀਅਰੈਂਸ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਆ ਗਈ Mercedes ਦੀ ਇੱਕੋ ਥਾਂ 360 ਡਿਗਰੀ ਘੁੰਮਣ ਵਾਲੀ ਧਾਕੜ ਇਲੈਕਟ੍ਰਿਕ SUV
ਫੀਚਰਜ਼
Vayve Eva 'ਚ ਕਲਾਈਮੇਟ ਕੰਟਰੋਲ, ਪੈਨੋਰਮਿਕ ਸਨਰੂਫ, ਟੱਚਸਕਰੀਨ ਇੰਫੋਟੇਨਮੈਂਟ ਸਿਸਟਮ, ਐਂਡਰਾਇਡ ਆਟੋ ਅਤੇ ਐਪਲ ਕਾਰਪਲੇਅ ਸਪੋਰਟ, ਡਿਜੀਟਲ ਡਰਾਈਵਰ ਡਿਸਪਲੇਅ, ਏਅਰਬੈਗਸ, 6 ਤਰਫਾ ਐਡਜਸਟੇਬਲ ਡਰਾਈਵਰ ਸੀਟ ਅਤੇ ਟੋ-ਸਪੋਕ ਸਟੀਅਰਿੰਗ ਵ੍ਹੀਲ ਵਰਗੇ ਫੀਚਰਜ਼ ਦਿੱਤੇ ਗਏ ਹਨ।
ਬੈਟਰੀ ਪੈਕ
ਇਸ ਵਿਚ ਤਿੰਨ ਬੈਟਰੀ ਪੈਕ ਆਪਸ਼ਨ 9 kWh, 12 kWh ਅਤੇ 18 kWh ਦਿੱਤੇ ਗਏ ਹਨ।
ਇਹ ਵੀ ਪੜ੍ਹੋ- ਕਾਰ 'ਚ ਹੀਟਰ ਚਲਾਉਂਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਗਲਤੀ, ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ
Jio ਦਾ ਕਰੋੜਾਂ ਯੂਜ਼ਰਸ ਨੂੰ ਝਟਕਾ; ਮਹਿੰਗਾ ਹੋਇਆ ਰੀਚਾਰਜ Plan
NEXT STORY