ਨਵੀਂ ਦਿੱਲੀ – ਲਿਵਰ ਤੇ ਮੈਟਾਬੋਲਿਕ ਰੋਗਾਂ ਖਿਲਾਫ ਲੜਾਈ ’ਚ ਭਾਰਤ ਤੇ ਫਰਾਂਸ ਸਹਿਯੋਗ ਕਰਨਗੇ। ਇਸ ਸਬੰਧੀ ਭਾਰਤ ਦੇ ਇੰਸਟੀਚਿਊਟ ਆਫ ਲਿਵਰ ਐਂਡ ਬਿਲੀਅਰੀ ਸਾਇੰਸਿਜ਼ (ਆਈ. ਐੱਲ. ਬੀ. ਐੱਸ.) ਨੇ ਵੀਰਵਾਰ ਨੂੰ ਫਰਾਂਸ ਦੇ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਐਂਡ ਮੈਡੀਕਲ ਰਿਸਰਚ (ਆਈ. ਐੱਨ. ਐੱਸ. ਈ. ਆਰ. ਐੱਮ.) ਨਾਲ ਹੱਥ ਮਿਲਾਇਆ ਅਤੇ ਇੰਡੋ-ਫਰੈਂਚ ਨੋਡ ਇਨਫਲਿਮੇਨ ਦਾ ਨਵੀਂ ਦਿੱਲੀ ’ਚ ਉਦਘਾਟਨ ਵੀ ਕੀਤਾ।
ਇੰਡੋ-ਫਰੈਂਚ ਨੋਡ ਤਹਿਤ ਵੱਖ-ਵੱਖ ਵਿਸ਼ਿਆਂ ’ਤੇ ਫੋਕਸ ਕੀਤਾ ਜਾਵੇਗਾ, ਜਿਨ੍ਹਾਂ ਵਿਚ ਮੈਟਾਬੋਲਿਕ ਰੋਗਾਂ ਲਈ ਨਵੇਂ ਬਾਇਓਮਾਰਕਰ ਅਤੇ ਇਲਾਜ, ਲਿਵਰ ਰੋਗਾਂ ’ਚ ਇਨਫੈਕਸ਼ਨ ਦਾ ਜਲਦ ਇਲਾਜ ਲੱਭਿਆ ਜਾਵੇਗਾ। ਇਸ ਦੇ ਲਈ ਫਰਾਂਸ ਸਰਕਾਰ ਵੱਲੋਂ 35 ਲੱਖ ਰੁਪਏ ਸਾਲਾਨਾ (3 ਸਾਲਾਂ ਲਈ) ਗ੍ਰਾਂਟ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ- ਭਾਰੀ ਮੀਂਹ ਦੀ ਚਿਤਾਵਨੀ ਕਾਰਨ 5 ਜੁਲਾਈ ਨੂੰ ਇਸ ਜ਼ਿਲ੍ਹੇ ਦੇ ਸਕੂਲ ਰਹਿਣਗੇ ਬੰਦ
ਕੀ ਹੈ ਮੈਟਾਬੋਲਿਕ ਵਿਕਾਰ?
ਮੈਟਾਬੋਲਿਕ ਵਿਕਾਰ ਅਜਿਹੀਆਂ ਸਥਿਤੀਆਂ ਦਾ ਸਮੂਹ ਹੋ ਜੋ ਇਕੱਠੀਆਂ ਹੁੰਦੀਆਂ ਹਨ, ਜਿਸ ਨਾਲ ਦਿਲ ਦੀ ਬੀਮਾਰੀ, ਸਟ੍ਰੋਕ ਤੇ ਟਾਈਪ-2 ਸ਼ੂਗਰ ਦਾ ਖਤਰਾ ਵਧ ਜਾਂਦਾ ਹੈ। ਇਨ੍ਹਾਂ ਸਥਿਤੀਆਂ ਵਿਚ ਵਧਿਆ ਹੋਇਆ ਬਲੱਡ ਪ੍ਰੈਸ਼ਰ, ਹਾਈ ਬਲੱਡ ਸ਼ੂਗਰ, ਕਮਰ ਦੇ ਆਸ-ਪਾਸ ਚਰਬੀ ਅਤੇ ਅਸਾਧਾਰਨ ਕੋਲੈਸਟ੍ਰੋਲ ਜਾਂ ਟ੍ਰਾਈਗਲਿਸਰਾਈਡ ਦਾ ਲੈਵਲ ਸ਼ਾਮਲ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕਾਂਗਰਸ ਨੇਤਾ ਸੁਧਾਕਰਨ ਦੇ ਘਰੋਂ ਕਾਲੇ ਜਾਦੂ ਨਾਲ ਜੁੜੀਆਂ ਚੀਜ਼ਾਂ ਮਿਲਣ ਦਾ ਵੀਡੀਓ ਵਾਇਰਲ
NEXT STORY