ਤਿਰੂਵਨੰਤਪੁਰਮ - ਕੇਰਲ ਸੂਬਾ ਕਾਂਗਰਸ ਕਮੇਟੀ (ਕੇ. ਪੀ. ਸੀ. ਸੀ.) ਦੇ ਪ੍ਰਧਾਨ ਅਤੇ ਕੰਨੂਰ ਦੇ ਸੰਸਦ ਮੈਂਬਰ ਕੇ. ਸੁਧਾਕਰਨ ਦੀ ਰਿਹਾਇਸ਼ ’ਤੇ ਕਾਲੇ ਜਾਦੂ ਨਾਲ ਸਬੰਧਤ ਵਸਤੂਆਂ ਮਿਲਣ ਦਾ ਇਕ ਕਥਿਤ ਵੀਡੀਓ ਵੀਰਵਾਰ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ। ਟੈਲੀਵਿਜ਼ਨ ਚੈਨਲਾਂ ’ਤੇ ਪ੍ਰਸਾਰਿਤ ਵੀਡੀਓਜ਼ ਵਿਚ ਕੁਝ ਲੋਕ ਕੰਨੂਰ ਵਿਚ ਸੁਧਾਕਰਨ ਦੇ ਘਰੋਂ ਕਥਿਤ ਤੌਰ ’ਤੇ ਕਾਲੇ ਜਾਦੂ ਨਾਲ ਸਬੰਧਤ ਦੱਬੀਆਂ ਚੀਜ਼ਾਂ ਨੂੰ ਬਾਹਰ ਕੱਢਦੇ ਹੋਏ ਦਿਖਾਈ ਦਿੱਤੇ।
ਇਹ ਵੀ ਪੜ੍ਹੋ- ਭਾਰੀ ਮੀਂਹ ਦੀ ਚਿਤਾਵਨੀ ਕਾਰਨ 5 ਜੁਲਾਈ ਨੂੰ ਇਸ ਜ਼ਿਲ੍ਹੇ ਦੇ ਸਕੂਲ ਰਹਿਣਗੇ ਬੰਦ
ਵੀਡੀਓ ਦੇ ਪ੍ਰਸਾਰਣ ਤੋਂ ਬਾਅਦ ਸੁਧਾਕਰਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਇਕ ਪੁਰਾਣੀ ਵੀਡੀਓ ਹੈ ਅਤੇ ਉਹ ਅਜਿਹੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ। ਵੀਡੀਓ ’ਚ ਸੁਧਾਕਰਨ ਅਤੇ ਕਾਸਰਗੋਡ ਦੇ ਸੰਸਦ ਮੈਂਬਰ ਅਤੇ ਸੀਨੀਅਰ ਕਾਂਗਰਸ ਨੇਤਾ ਰਾਜਮੋਹਨ ਉਨੀਥਨ ਨੂੰ ਕਥਿਤ ਤੌਰ ’ਤੇ ਗੱਲ ਕਰਦੇ ਹੋਏ ਸੁਣਿਆ ਜਾ ਸਕਦਾ ਹੈ।
ਜਦੋਂ ਸੁਧਾਕਰਨ ਨੂੰ ਪੁੱਛਿਆ ਗਿਆ ਕਿ ਕੀ ਉਹ ਦੱਬੀਆਂ ਹੋਈਆਂ ਵਸਤੂਆਂ ਨੂੰ ਬਾਹਰ ਕੱਢਣ ਸਮੇਂ ਮੌਕੇ ’ਤੇ ਮੌਜੂਦ ਸਨ ਤਾਂ ਉਨ੍ਹਾਂ ਕਿਹਾ, ‘ਤੁਸੀਂ ਉਨੀਥਨ ਤੋਂ ਵਿਸਥਾਰ ’ਚ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।’’
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮਾਮੂਲੀ ਬਹਿਸ ਪਿੱਛੋਂ LIC ਏਜੰਟ ਦੀ ਸ਼ਰੇਆਮ ਗੋਲੀ ਮਾਰ ਕੇ ਹੱਤਿਆ, ਨੇਪਾਲ ਬਾਰਡਰ ਤੋਂ ਨੱਪਿਆ ਕਾਤਲ ਦੋਸਤ
NEXT STORY