ਨਵੀਂ ਦਿੱਲੀ : ਉੱਤਰੀ ਵੈਨੇਜ਼ੁਏਲਾ ਵਿੱਚ ਆਏ ਵਿਨਾਸ਼ਕਾਰੀ ਭੂਚਾਲ ਤੋਂ ਬਾਅਦ ਭਾਰਤ ਨੇ ਇੱਕ ਵਾਰ ਫਿਰ ਵਿਸ਼ਵ ਪੱਧਰੀ 'ਫਰਸਟ ਰਿਸਪੌਂਡਰ' ਦੀ ਭੂਮਿਕਾ ਨਿਭਾਉਂਦੇ ਹੋਏ 'ਆਪ੍ਰੇਸ਼ਨ ਅਮਿਸਤਾਦ' ਸ਼ੁਰੂ ਕੀਤਾ ਹੈ। ਇਸ ਮਾਨਵਤਾਵਾਦੀ ਮੁਹਿੰਮ ਦੇ ਤਹਿਤ ਭਾਰਤੀ ਹਵਾਈ ਸੈਨਾ ਦੇ ਦੋ ਸੀ-17 ਜਹਾਜ਼ 41 ਮੈਂਬਰੀ ਮੈਡੀਕਲ ਟੀਮ, ਫੀਲਡ ਹਸਪਤਾਲ ਯੂਨਿਟ, ਦਵਾਈਆਂ, ਦੋ ਸਵਦੇਸ਼ੀ ‘ਭੀਸ਼ਮ ਕਿਊਬਜ਼’ ਅਤੇ ਲਗਭਗ 35 ਟਨ ਰਾਹਤ ਸਮੱਗਰੀ ਲੈ ਕੇ ਵੈਨੇਜ਼ੁਏਲਾ ਲਈ ਰਵਾਨਾ ਹੋਏ ਹਨ। ਸਪੇਨੀ ਭਾਸ਼ਾ ਵਿੱਚ ‘ਅਮਿਸਤਾਦ’ ਦਾ ਅਰਥ ‘ਦੋਸਤੀ’ ਹੁੰਦਾ ਹੈ ਅਤੇ ਇਹ ਮਿਸ਼ਨ ਭਾਰਤ ਦੀ ‘ਵਸੁਧੈਵ ਕੁਟੁੰਬਕਮ’ ਦੀ ਭਾਵਨਾ ਨੂੰ ਵਿਸ਼ਵ ਪੱਧਰ ’ਤੇ ਮਜ਼ਬੂਤ ਕਰਦਾ ਹੈ।
ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੇ ਕਿਹਾ, “ਆਪ੍ਰੇਸ਼ਨ ਅਮਿਸਤਾਦ ਸ਼ੁਰੂ ਹੋ ਗਿਆ ਹੈ। ਭਾਰਤੀ ਹਵਾਈ ਸੈਨਾ ਦੇ ਦੋ ਸੀ-17 ਜਹਾਜ਼ ਰਾਹਤ ਸਮੱਗਰੀ, ਫੀਲਡ ਹਸਪਤਾਲ ਯੂਨਿਟ, ਦਵਾਈਆਂ ਅਤੇ ਦੋ ਭੀਸ਼ਮ ਕਿਊਬਜ਼ ਦੇ ਨਾਲ ਵੈਨੇਜ਼ੁਏਲਾ ਰਵਾਨਾ ਹੋਏ ਹਨ। ਭਾਰਤ ਇਸ ਔਖੇ ਸਮੇਂ ਵਿੱਚ ਵੈਨੇਜ਼ੁਏਲਾ ਦੀ ਸਰਕਾਰ ਅਤੇ ਉੱਥੋਂ ਦੇ ਲੋਕਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ ਅਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹੈ।”
ਭਾਰਤੀ ਫੌਜ ਦੇ ਵੱਕਾਰੀ 60 ਪੈਰਾ ਫੀਲਡ ਹਸਪਤਾਲ ਦੀ 41 ਮੈਂਬਰੀ ਮਾਹਿਰ ਟੀਮ, ਜਿਸ ਵਿੱਚ ਨੌਂ ਫੌਜੀ ਮੈਡੀਕਲ ਅਫਸਰ ਸ਼ਾਮਲ ਹਨ, ਆਫ਼ਤ ਪ੍ਰਭਾਵਿਤ ਖੇਤਰਾਂ ਵਿੱਚ ਐਮਰਜੈਂਸੀ ਇਲਾਜ, ਟਰਾਮਾ ਪ੍ਰਬੰਧਨ ਅਤੇ ਗੁੰਝਲਦਾਰ ਸਰਜਰੀਆਂ ਕਰਨ ਦੇ ਯੋਗ ਹੈ। ‘ਆਰੋਗਿਆ ਮੈਤਰੀ’ ਪ੍ਰੋਜੈਕਟ ਦੇ ਤਹਿਤ ਵਿਕਸਤ ਭੀਸ਼ਮ ਕਿਊਬਜ਼ ਅਤਿ-ਆਧੁਨਿਕ ਮੋਬਾਈਲ ਫੀਲਡ ਹਸਪਤਾਲ ਹਨ ਜੋ ਕੁਝ ਹੀ ਮਿੰਟਾਂ ਵਿੱਚ ਸਰਗਰਮ ਹੋ ਜਾਂਦੇ ਹਨ, ਜੋ ਇੱਕ ਸਮੇਂ ਵਿੱਚ ਲਗਭਗ 200 ਮਰੀਜ਼ਾਂ ਦਾ ਇਲਾਜ ਕਰ ਸਕਦੇ ਹਨ।
ਮੀਡੀਆ ਰਿਪੋਰਟਾਂ ਅਨੁਸਾਰ ਭੂਚਾਲ ਵਿਚ 235 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 4,300 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਨੇਪਾਲ, ਤੁਰਕੀਏ, ਸੀਰੀਆ, ਮਿਆਂਮਾਰ ਅਤੇ ਕੋਵਿਡ-19 ਮਹਾਂਮਾਰੀ ਦੌਰਾਨ ਵੀ ਭਾਰਤ ਨੇ ਤੁਰੰਤ ਸਹਾਇਤਾ ਪ੍ਰਦਾਨ ਕਰਕੇ ਆਪਣੇ ਆਪ ਨੂੰ ਇੱਕ ਜ਼ਿੰਮੇਵਾਰ, ਸੰਵੇਦਨਸ਼ੀਲ ਅਤੇ ਭਰੋਸੇਮੰਦ ਵਿਸ਼ਵਵਿਆਪੀ ਭਾਈਵਾਲ ਵਜੋਂ ਸਥਾਪਿਤ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲੇ 'ਚ SBI ਸਣੇ 6 ਬੈਂਕਾਂ ਨੂੰ ਨੋਟਿਸ ਜਾਰੀ
NEXT STORY