ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਬੀਤੇ ਸਾਲ ਭਾਰਤ ਨੇ ਵਿਖਾਇਆ ਕਿ ਵਾਇਰਸ ਹੋਵੇ ਜਾਂ ਬਾਰਡਰ ਦੀ ਚੁਣੌਤੀ, ਉਹ ਆਪਣੀ ਰਾਖੀ ਲਈ ਪੂਰੀ ਮਜ਼ਬੂਤੀ ਨਾਲ ਹਰ ਕਦਮ ਚੁੱਕਣ ਵਿਚ ਸਮਰੱਥ ਹਨ। ਵੈਕਸੀਨ ਦਾ ਸੁਰੱਖਿਆ ਘੇਰਾ ਹੋਵੇ ਜਾਂ ਫਿਰ ਭਾਰਤ ਨੂੰ ਚੁਣੌਤੀ ਦੇਣ ਵਾਲਿਆਂ ਦੇ ਇਰਾਦਿਆਂ ਨੂੰ ਆਧੁਨਿਕ ਮਿਜ਼ਾਈਲ ਨਾਲ ਢਹਿ-ਢੇਰੀ ਕਰਨਾ, ਭਾਰਤ ਹਰ ਮੋਰਚੇ 'ਤੇ ਸਮਰੱਥ ਹੈ।
ਰਾਜਧਾਨੀ ਦਿੱਲੀ ਸਥਿਤ ਕਰਿਯੱਪਾ ਮੈਦਾਨ ਵਿਚ ਰਾਸ਼ਟਰੀ ਕੈਡੇਟ ਕੋਰ ਦੀ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਰੱਖਿਆ ਯੰਤਰਾਂ ਵਿਚ ਵੀ ਆਤਮਨਿਰਭਰਤਾ ਵੱਲ ਵੱਧ ਰਿਹਾ ਹੈ। ਬੁੱਧਵਾਰ ਨੂੰ ਭਾਰਤ ਪਹੁੰਚੇ ਤਿੰਨ ਰਾਫੇਲ ਲੜਾਕੂ ਜਹਾਜ਼ਾਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਨ੍ਹਾਂ ਵਿਚ ਅਸਮਾਨ ਵਿਚ ਹੀ ਈਂਧਨ ਭਰਿਆ ਜਾ ਸਕਦਾ ਹੈ। ਇਨ੍ਹਾਂ ਦੇ ਭਾਰਤ ਪਹੁੰਚਣ ਦੇ ਕ੍ਰਮ ਵਿਚ ਯੂ.ਏ.ਈ. ਨੇ ਹਵਾ ਵਿਚ ਈਂਧਨ ਭਰਨ ਦਾ ਕੰਮ ਕੀਤਾ ਤਾਂ ਗ੍ਰੀਸ ਅਤੇ ਸਾਊਦੀ ਅਰਬ ਨੇ ਇਸ ਵਿਚ ਮਦਦ ਕੀਤੀ। ਇਹ ਖਾੜੀ ਦੇ ਦੇਸ਼ਾਂ ਦੇ ਨਾਲ ਭਾਰਤ ਦੀ ਮਜ਼ਬੂਤ ਹੁੰਦੀ ਦੋਸਤੀ ਦੀ ਉਦਾਹਰਣ ਹੈ। ਉਨ੍ਹਾਂ ਵਾਤਾਵਰਣ, ਪਾਣੀ ਦੀ ਸੰਭਾਲ ਤੇ ਸਵੱਛਤਾ ਨੂੰ ਲੈ ਕੇ ਐੱਨ.ਸੀ.ਸੀ. ਵਲੋਂ ਚਲਾਈਆਂ ਜਾ ਰਹੀਆਂ ਮੁਹਿੰਮਾਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਚੀਫ ਆਫ ਡਿਫੈਂਸ ਸਟਾਫ (ਸੀ.ਡੀ.ਐੱਸ.) ਜਨਰਲ ਬਿਪਿਨ ਰਾਵਤ ਸਣੇ ਤਿੰਨਾਂ ਫੌਜਾਂ ਦੇ ਮੁਖੀ ਵੀ ਹਾਜ਼ਰ ਸਨ। ਆਯੋਜਨ ਦੌਰਾਨ ਪ੍ਰਧਾਨ ਮੰਤਰੀ ਨੇ ਗਾਰਡ ਆਫ ਆਨਰ ਅਤੇ ਐੱਨ.ਸੀ.ਸੀ. ਪਾਰਟੀਆਂ ਦੇ ਮਾਰਚ ਪਾਸਟ ਦਾ ਨਿਰੀਖਣ ਵੀ ਕੀਤਾ।
ਨਕਸਲਵਾਦ ਅੱਜ ਕੁਝ ਹੀ ਜ਼ਿਲਿਆਂ ਵਿਚ
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿਚ ਇਕ ਵੇਲੇ ਨਕਸਲਵਾਦ ਅਤੇ ਮਾਓਵਾਦ ਵੱਡੀ ਸਮੱਸਿਆ ਸੀ ਅਤੇ ਸੈਂਕੜੇ ਜ਼ਿਲੇ ਇਸ ਤੋਂ ਪ੍ਰਭਾਵਿਤ ਸਨ। ਸੁਰੱਖਿਆ ਦਸਤਿਆਂ ਦੀ ਬਹਾਦਰੀ ਅਤੇ ਨਾਗਰਿਕਾਂ ਦਾ ਸਾਥ ਹੋਣ ਨਾਲ ਉਨ੍ਹਾਂ ਦੀ ਕਮਰ ਟੁੱਟ ਗਈ। ਨਕਸਲਵਾਦ ਅੱਜ ਕੁਝ ਜ਼ਿਲਿਆਂ ਵਿਚ ਸੁੰਘੜ ਕੇ ਰਹਿ ਗਿਆ ਹੈ। ਨਾ ਸਿਰਫ ਨਕਸਲੀ ਹਿੰਸਾ ਵਿਚ ਕਮੀ ਆਈ ਹੈ, ਸਗੋਂ ਪ੍ਰਭਾਵਿਤ ਖੇਤਰਾਂ ਦੇ ਨੌਜਵਾਨ ਦੇਸ਼ ਦੇ ਵਿਕਾਸ ਵਿਚ ਯੋਗਦਾਨ ਦੇ ਰਹੇ ਹਨ।
ਰਾਕੈਸ਼ ਟਿਕੇਤ ਦੇ ਮੰਚ 'ਤੇ ਹੰਗਾਮਾ, ਗਾਜ਼ੀਪੁਰ ਬਾਰਡਰ 'ਤੇ ਟਕਰਾਅ ਦਾ ਖ਼ਦਸ਼ਾ
NEXT STORY