ਨਵੀਂ ਦਿੱਲੀ— ਦੁਨੀਆ ਭਰ 'ਚ ਭਾਰਤ ਇਕ ਅਜਿਹਾ ਦੇਸ਼ ਹੈ ਜਿਥੇ ਤਲਾਕ ਦੀ ਦਰ ਸਭ ਤੋਂ ਘੱਟ ਹੈ ਭਾਵ ਭਾਰਤ 'ਚ 1000 ਵਿਆਹ 'ਚੋਂ ਸਿਰਫ 13 ਮਾਮਲਿਆਂ 'ਚ ਹੀ ਤਲਾਕ ਹੁੰਦਾ ਹੈ। ਕੀ ਇਸ ਦਾ ਮਤਲਬ ਹੈ ਕਿ ਭਾਰਤੀ ਇਸ ਮਾਮਲੇ 'ਚ ਭਾਗਾਂਵਾਲੇ ਹਨ ਤੇ ਹੋਰ ਦੇਸ਼ਾਂ ਦੇ ਮੁਕਾਬਲੇ ਭਾਰਤ 'ਚ ਵਿਆਹ ਤੋਂ ਬਾਅਦ ਜੇੜੇ ਖੁਸ਼ ਰਹਿੰਦੇ ਹਨ। ਕੀ ਇਹ ਇਸ ਗੱਲ ਦਾ ਸਬੂਤ ਹੈ ਕਿ ਅਰੇਂਜ ਮੈਰਿਜ ਨਾਲ ਹੋਣ ਵਾਲੇ ਵਿਆਹ ਬਿਹਤਰ ਹਨ। ਅਜਿਹੀਆਂ ਭਾਵਨਾਵਾਂ ਨਾਲ ਖੁਸ਼ ਹੋਣਾ ਕੁਦਰਤੀ ਹੈ ਪਰ ਸੱਚਾਈ ਤੋਂ ਕੋਹਾ ਦੂਰ ਹੈ। ਇਥੇ ਪੰਜ ਕਾਰਨ ਹਨ ਜਿਸ ਨਾਲ ਤਲਾਕ ਦੀ ਦਰ ਘੱਟ ਹੋਣਾ ਚੰਗੀ ਗੱਲ ਹੈ।
ਔਰਤਾਂ ਦੀ ਕੋਈ ਸੁਣਵਾਈ ਨਹੀਂ
ਭਾਰਤ 'ਚ ਹੋਏ ਇਕ ਅਧਿਐਨ ਮੁਤਾਬਕ ਉੱਤਰ ਪ੍ਰਦੇਸ਼, ਬਿਹਾਰ, ਹਰਿਆਣਾ ਤੇ ਰਾਜਸਥਾਨ 'ਚ ਤਲਾਕ ਦੀ ਦਰ ਸਭ ਤੋਂ ਘੱਟ ਹੈ। ਤਲਾਕ ਦਰ ਇਸ ਲਈ ਘੱਟ ਹੈ ਕਿਉਂਕਿ ਜ਼ਿਆਦਾਤਰ ਔਰਤਾਂ ਆਪਣੇ ਪਰਿਵਾਰ ਨਾਲ ਬੋਲਣ ਦੀ ਸਥਿਤੀ 'ਚ ਨਹੀਂ ਹਨ। ਜੇਕਰ ਔਰਤਾਂ ਵਿਆਹ ਤੋਂ ਵੱਖ ਹੋਣਾ ਚਾਹੁਣ ਵੀ ਤਾਂ ਉਹ ਖੁਦ ਵਿੱਤ ਤੇ ਭਾਵਨਾਤਮ ਰੂਪ ਨਾਲ ਸਮਰਥਨ ਹਾਸਲ ਨਹੀਂ ਕਰ ਸਕਦੀਆਂ। ਰਸਮੀ ਤੌਰ 'ਤੇ ਤਲਾਕ ਦਾ ਅਰਥ ਇਹ ਹੋਵੇਗਾ ਕਿ ਔਰਤਾਂ ਨੂੰ ਵੱਖ ਰਹਿਣ ਦਾ ਅਧਿਕਾਰ ਮਿਲ ਜਾਵੇਗਾ ਪਰ ਇਸ ਦੇ ਨਾਲ ਹੀ ਉਨ੍ਹਾਂ ਨੂੰ ਬੱਚਿਆਂ ਦੀ ਦੇਖਭਾਲ ਕਰਨ ਦੀ ਜ਼ਿੰਮੇਵਾਰੀ ਖੁਦ ਕਰਨੀ ਹੋਵੇਗੀ।
ਖੁਸ਼ੀਆਂ 'ਤੇ ਸੰਸਕਾਰ
ਇਹ ਸਿਰਫ ਔਰਤਾਂ ਹੀ ਨਹੀਂ ਜੋ ਖਰਾਬ ਵਿਆਹ ਦੀ ਉਕਪੀੜਨਾ ਸਹਿਨ ਕਰਦੀ ਹੈ। ਭਾਰਤੀ ਕਦੇ ਵੀ ਇਹ ਸਿੱਖਿਆ ਨਹੀਂ ਦਿੰਦੇ ਕਿ ਨਿਜੀ ਖੁਸ਼ੀਆਂ 'ਤੇ ਕਿਸੇ ਨੂੰ ਨੁਕਸਾਨ ਪਹੁੰਚੇ। ਤਲਾਕ ਬਹੁਤ ਹੀ ਗੰਭੀਰ ਹਾਲਾਤਾਂ ਤੋਂ ਬਾਅਦ ਹੀ ਚੁੱਕੇ ਜਾਣ ਵਾਲਾ ਕਦਮ ਹੁੰਦਾ ਹੈ। ਇਸ ਮਾਮਲੇ 'ਚ ਸਰੀਰਕ ਸੰਬੰਧ ਵੀ ਅਹਿਮੀਅਤ ਰੱਖਦੇ ਹਨ। ਜਿਸ ਪਰਿਵਾਰ 'ਚ ਔਰਤ ਆਪਣੇ ਪਤੀ ਨੂੰ ਖੁਸ਼ ਨਹੀਂ ਰੱਖ ਸਕਦੀ, ਪੁਰਸ਼ ਤੇ ਔਰਤ ਦੋਵੇਂ ਇਕ ਦੂਜੇ ਖਿਲਾਫ ਹੋ ਜਾਂਦੇ ਹਨ। ਇਹ ਗੱਲ ਧਿਆਨਦੇਣਯੋਗ ਹੈ ਕਿ ਜਨਗਣਨਾ ਦੇ ਅੰਕੜੇ ਮੁਤਾਬਕ ਜ਼ਿਆਦਾਤਰ ਔਰਤਾਂ ਪੁਰਸ਼ਾਂ ਦੇ ਮੁਕਾਬਲੇ ਖੁਦ ਤਲਾਕ ਦੇਣ ਦਾ ਐਲਾਨ ਕਰਦੇ ਹਨ।
ਲੰਬੀ ਕਾਨੂੰਨੀ ਪ੍ਰਕਿਰਿਆ
ਜਿਥੇ ਤਕ ਤਲਾਕ ਦੇ ਕਾਨੂੰਨ ਦਾ ਸਬੰਧ ਹੈ, ਭਾਰਤੀ ਜ਼ਿਆਦਾ ਪ੍ਰਗਤੀਸ਼ੀਲ, ਆਧੁਨਿਕ ਲੋਕ ਤਾਂਤਰਿਕ ਵਿਵਸਥਾ 'ਚ ਹਨ। ਆਜ਼ਾਦੀ ਦੇ ਪਹਿਲੇ ਦਹਾਕੇ 'ਚ ਹੀ ਹਿੰਦੂ ਕੋਡ ਬਿੱਲ ਸੰਸਦ 'ਚ ਪਾਸ ਕੀਤਾ ਗਿਆ ਸੀ, ਜਿਸ ਨਾਲ ਪੁਰਸ਼ਾਂ ਤੇ ਔਰਤਾਂ ਨੂੰ ਸਮਾਨ ਰੂਪ ਨਾਲ ਤਲਾਕ ਦੇਣ ਤੇ ਕਿਸੇ ਨਾਲ ਵੀ ਵਿਆਹ ਕਰਨ ਦਾ ਅਧਿਕਾਰ ਦਿੱਤਾ ਗਿਆ ਸੀ ਪਰ ਕਦੇਂ ਕਦੇਂ ਤਲਾਕ ਦੀ ਪ੍ਰਕਿਰਿਆ ਮੁਸਿਬਤ ਬਣ ਜਾਂਦੀ ਹੈ। ਅਦਾਲਤਾਂ 'ਚ ਕੇਸ ਲੰਬੇ ਸਮੇਂ ਤਕ ਲਟਕਦੇ ਹਨ ਜਿਸ ਨਾਲ ਧਨ ਤੇ ਸਮੇਂ ਦੀ ਬਰਬਾਦੀ ਹੁੰਦੀ ਹੈ।
ਕਾਨੂੰਨ ਪ੍ਰਤੀ ਨੈਤਿਕਤਾ
ਜੇਕਰ ਤੁਸੀਂ ਕਾਨੂੰਨੀ ਪ੍ਰਕਿਰਿਆ ਆਪਣਾਉਣਾ ਚਾਹੁੰਦੇ ਹੋ ਤਾਂ ਭਾਰਤ 'ਚ ਤਲਾਕ ਲੈਣਾ ਆਸਾਨ ਨਹੀਂ। ਤਲਾਕ ਦਾ ਫੈਸਲਾ ਦੇਣ ਵਾਲੇ ਜੱਜ ਵੀ ਸਾਡੇ ਸਮਾਜ ਦੀ ਦੇਣ ਹੈ। ਉਨ੍ਹਾਂ ਦਾ ਨਜ਼ਰੀਆ ਪਤੀ-ਪਤਨੀ ਨੂੰ ਵੱਖ ਕਰਨ ਦੀ ਥਾਂ ਮੇਲ ਮਿਲਾਪ 'ਤੇ ਹੁੰਦਾ ਹੈ। ਆਪਸੀ ਸਹਿਮਤੀ ਨਾਲ ਤਲਾਕ ਲੈਣ ਵਾਲੇ ਜੋੜੇ ਨੂੰ ਵੀ ਕਈ ਹਾਲਾਤਾਂ ਤੋਂ ਲੰਘਣਾ ਪੈਂਦਾ ਹੈ ਪਰ ਤਲਾਕ ਲੈਣ ਦੀ ਪ੍ਰਕਿਰਿਆ ਲੰਬੀ ਹੋ ਜਾਂਦੀ ਹੈ।
ਧਰਮ
ਭਾਰਤੀ ਵਿਆਹ ਦੇ ਲੰਬੇ ਸਮੇਂ ਤਕ ਬਰਕਰਾਰ ਰਹਿਣ ਪਿੱਛੇ ਆਖਰੀ ਸਭ ਤੋਂ ਵੱਡਾ ਕਾਰਨ ਧਰਮ ਹੈ। ਭਾਰਤ 'ਚ ਹਿੰਦੂ ਧਰਮ ਪ੍ਰਭਾਵਸ਼ਾਲੀ ਹੈ ਜਿਥੇ ਵਿਆਹ ਨੂੰ ਇਕ ਪਵਿੱਤਰ ਬੰਧਨ ਮੰਨਿਆ ਜਾਂਦਾ ਹੈ ਤੇ ਲੋਕ ਇਸ ਦਾ ਪਾਲਣ ਵੀ ਕਰਦੇ ਹਨ। ਇਸ ਲਈ ਧਾਰਮਿਕ ਲੋਕ ਤਲਾਕ ਲੈਣ 'ਚ ਵਿਸ਼ਵਾਸ ਨਹੀਂ ਰੱਖਦੇ ਤੇ ਉਹ ਆਪਣੇ ਪਰਿਵਾਰ ਨੂੰ ਬੰਨ੍ਹ ਕੇ ਰੱਖਦੇ ਹਨ।
ਰਾਜਸਥਾਨ ਸਰਕਾਰ ਦਾ ਵੱਡਾ ਐਲਾਨ, ਮਿਲੇਗਾ 3500 ਰੁਪਏ ਬੇਰੁਜ਼ਗਾਰੀ ਭੱਤਾ
NEXT STORY