ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ20 ਡਿਜੀਟਲ ਇਕਾਨਮੀ ਮੰਤਰੀਆਂ ਦੀ ਬੈਠਕ ਨੂੰ ਆਨਲਾਈਨ ਸੰਬੋਧਿਤ ਕੀਤਾ। ਉਨ੍ਹਾਂ ਐਲਾਨ ਕੀਤਾ ਕਿ ਅਸੀਂ ਏ.ਆਈ.-ਸੰਚਾਲਿਤ ਭਾਸ਼ਾ ਅਨੁਵਾਦ ਮੰਚ 'ਭਾਸ਼ਿਨੀ' ਬਣਾ ਰਹੇ ਹਾਂ। ਇਹ ਭਾਰਤ ਦੀਆਂ ਸਾਰੀਆਂ ਵੱਥ-ਵੱਖ ਭਾਸ਼ਾਵਾਂ 'ਚ ਡਿਜੀਟਲ ਸ਼ਮੂਲੀਅਤ ਦਾ ਸਮਰਥਨ ਕਰੇਗਾ। ਭਾਰਤ ਦਾ ਡਿਜੀਟਲ ਜਨਤਕ ਬੁਨਿਆਦੀ ਢਾਂਚਾ ਵਿਸ਼ਵ ਭਰ ਦੀਆਂ ਚੁਣੌਤੀਆਂ ਲਈ ਸੁਰੱਖਿਅਤ ਅਤੇ ਸੰਮਿਲਿਤ ਹੱਲ ਪੇਸ਼ ਕਰਦਾ ਹੈ।
'ਭਾਰਤ ਦਰਜਨਾਂ ਭਾਸ਼ਾਵਾਂ ਵਾਲਾ ਵਿਭਿੰਨ ਦੇਸ਼'
ਉਨ੍ਹਾਂ ਇਸ ਦੌਰਾਨ ਕਿਹਾ ਕਿ ਭਾਰਤ ਦਰਜਨਾਂ ਭਾਸ਼ਾਵਾਂ ਵਾਲਾ ਇਕ ਵਿਭਿੰਨ ਦੇਸ਼ ਹੈ। ਇਥੇ ਦੁਨੀਆ ਦੇ ਸਾਰੇ ਧਰਮ ਪਾਏ ਜਾਂਦੇ ਹਨ ਅਤੇ ਅਣਗਿਣਤ ਸੱਭਿਆਚਾਰਕ ਪ੍ਰਥਾਵਾਂ ਦੀ ਪਾਲਣਾ ਕੀਤੀ ਜਾਂਦੀ ਹੈ। ਇਹ ਹੀ ਨਹੀਂ ਪ੍ਰਾਚੀਨ ਪਰੰਪਰਾਵਾਂ ਤੋਂ ਲੈ ਕੇ ਆਧੁਨਿਕ ਤਕਨੀਕ ਇਕ ਭਾਰਤ 'ਚ ਸਾਰਿਆਂ ਲਈ ਕੁਝ ਨਾ ਕੁਝ ਹੈ। ਇੰਨੀਆਂ ਭਿੰਨਤਾਵਾਂ ਹੋਣ ਕਾਰਨ ਭਾਰਤ ਹੱਲ ਲਈ ਇਕ ਆਦਰਸ਼ ਪ੍ਰੀਖਣ ਪ੍ਰਯੋਗਸ਼ਾਲਾ ਹੈ।
ਦੁਨੀਆ ਦੇ ਨਾਲ ਆਪਣੇ ਅਨੁਭਵ ਸਾਂਝਾ ਕਰਨ ਲਈ ਤਿਆਰ
ਉਨ੍ਹਾਂ ਕਿਹਾ ਕਿ ਭਾਰਤ ਦੁਨਆ ਦੇ ਨਾਲ ਆਪਣੇ ਅਨੁਭਵ ਸਾਂਝਾ ਕਰਨ ਲਈ ਤਿਆਰ ਹੈ। ਭਾਰਤ 'ਚ ਸਫਲ ਹੋਏ ਕਿਸੇ ਵੀ ਹੱਲ ਨੂੰ ਦੁਨੀਆ 'ਚ ਕਿਤੇ ਵੀ ਆਸਾਨੀ ਨਾਲ ਲਾਗੂ ਕੀਤਾ ਜਾ ਸਕਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਵੇਂ-ਜਿਵੇਂ ਡਿਜੀਟਲ ਅਰਥਵਿਵਸਥਾ ਵਧੇਗੀ, ਇਸਦੇ ਸਾਹਮਣੇ ਸੁਰੱਖਿਆ ਸੰਬੰਧੀ ਖਤਰੇ ਆਉਣਗੇ, ਚੁਣੌਤੀਆਂ ਆਉਣਗੀਆਂ। ਸੁਰੱਖਿਅਤ ਡਿਜੀਟਲ ਅਰਥਵਿਵਸਥਾ ਲਈ ਸਹਿਮਤੀ ਬਣਾਉਣ ਦੀ ਲੋੜ ਹੈ।
ਇਹ ਵੀ ਪੜ੍ਹੋ- ਰਾਮ ਮੰਦਰ ਦੀਆਂ ਨਵੀਆਂ ਤਸਵੀਰਾਂ ਆਈਆਂ ਸਾਹਮਣੇ, ਦੇਖੋ ਕਿੰਨਾ ਹੋ ਚੁੱਕਾ ਹੈ ਨਿਰਮਾਣ
ਪ੍ਰਧਾਨ ਮੰਤਰੀ ਨੇ ਡਿਜੀਟਲ ਇੰਡੀਆ ਨੂੰ ਦਿੱਤਾ ਕ੍ਰੈਡਿਟ
ਪੀ.ਐੱਮ. ਨੇ ਕਿਹਾ ਕਿ ਜਨਧਨ, ਆਧਾਰ ਅਤੇ ਮੋਬਾਇਲ ਫੋਨ ਨੇ ਵਿੱਤੀ ਲੈਣ-ਦੇਣ 'ਚ ਕ੍ਰਾਂਤੀ ਲਿਆ ਦਿੱਤੀ ਹੈ। ਇਸ ਨਾਲ ਸਰਕਾਰੀ ਸਹਾਇਤਾ ਸਿੱਧਾ ਲੋਕਾਂ ਦੇ ਬੈਂਕ ਖਾਤਿਆਂ 'ਚ ਟ੍ਰਾਂਸਫਰ ਕੀਤੀ ਜਾਂਦੀ ਹੈ। ਇਸ ਨਾਲ ਭ੍ਰਿਸ਼ਟਾਚਾਰ 'ਤੇ ਰੋਕ ਲੱਗੀ ਹੈ। ਹਰ ਮਹੀਨੇ ਯੂ.ਪੀ.ਆਈ. 'ਤੇ ਕਰੀਬ 10 ਅਰਬ ਲੈਣ-ਦੇਣ ਹੁੰਦੇ ਹਨ। ਪਿਛਲੇ 9 ਸਾਲਾਂ 'ਚ ਭਾਰਤ 'ਚ ਬੇਮਿਸਾਲ ਡਿਜੀਟਲ ਤਬਦੀਲੀ ਹੋਈ ਹੈ। ਇਹ 2015 'ਚ ਡਿਜੀਟਲ ਇੰਡੀਆ ਦੀ ਸ਼ੁਰੂਆਤ ਨਾਲ ਸ਼ੁਰੂ ਹੋਇਆ।
ਉਨ੍ਹਾਂ ਕਿਹਾ ਕਿ ਜੀ-20 ਵਿਚ ਸਾਡੇ ਕੋਲ ਇਕ ਸਮਾਵੇਸ਼ੀ, ਖੁਸ਼ਹਾਲ ਅਤੇ ਸੁਰੱਖਿਅਤ ਗਲੋਬਲ ਡਿਜੀਟਲ ਭਵਿੱਖ ਦੀ ਨੀਂਹ ਰੱਖਣ ਦਾ ਵਿਲੱਖਣ ਮੌਕਾ ਹੈ।
ਇਹ ਵੀ ਪੜ੍ਹੋ- ਕੁੱਤਿਆਂ ਦੀ ਲੜਾਈ ਮਗਰੋਂ ਤੈਸ਼ 'ਚ ਆਏ ਵਿਅਕਤੀ ਨੇ ਸ਼ਰੇਆਮ ਚਲਾਈਆਂ ਗੋਲ਼ੀਆਂ, 2 ਜਣਿਆਂ ਦੀ ਮੌਤ
ਜਨ ਧਨ ਖਾਤਿਆਂ ਦੀ ਗਿਣਤੀ 50 ਕਰੋੜ ਦੇ ਪਾਰ, PM ਮੋਦੀ ਨੇ ਕੀਤੀ ਸ਼ਲਾਘਾ
NEXT STORY