ਵਾਸ਼ਿੰਗਟਨ— ਅਮਰੀਕਾ ਦੇ ਇਕ ਉੱਚ ਸੈਨੇਟਰ ਨੇ ਕਿਹਾ ਕਿ ਭਾਰਤ ਅਮਰੀਕਾ ਦੇ ਸਭ ਤੋਂ ਮਹੱਤਵਪੂਰਣ ਦੋਸਤਾਂ ਅਤੇ ਸਾਂਝੀਦਾਰਾਂ 'ਚੋਂ ਇਕ ਹੈ। ਪੀ. ਐੱਮ. ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹਿਊਸਟਨ 'ਚ 50,000 ਤੋਂ ਵਧੇਰੇ ਭਾਰਤੀ-ਅਮਰੀਕੀਆਂ ਨੂੰ ਸੰਬੋਧਤ ਕਰਨ ਮਗਰੋਂ ਰੀਪਬਲਿਕਨ ਸੈਨੇਟਰ ਜਾਨ ਕਾਰਨਿਨ ਨੇ ਸੋਮਵਾਰ ਨੂੰ ਕਿਹਾ,''ਭਾਰਤ ਸਭ ਤੋਂ ਮਹੱਤਵਪੂਰਣ ਦੋਸਤਾਂ ਅਤੇ ਸਾਂਝੀਦਾਰਾਂ 'ਚ ਸ਼ਾਮਲ ਹੈ।''
ਸੈਨੇਟ ਇੰਡੀਆ ਕਾਕਸ ਦੇ ਸਹਿ ਪ੍ਰਧਾਨ ਅਤੇ ਸੰਸਥਾਪਕ ਕਾਰਨਿਨ ਨੇ ਕਿਹਾ ਕਿ ਦੋਹਾਂ ਦੇਸ਼ਾਂ ਦੇ ਸੁਤੰਤਰਤਾ, ਲੋਕਤੰਤਰ ਅਤੇ ਮੁਕਤ ਵਪਾਰ ਵਰਗੇ ਸਾਂਝੇ ਮੁੱਲ ਹਨ ਅਤੇ ਉਹ ਇਸ ਸਬੰਧ ਨੂੰ ਹੋਰ ਮਜ਼ਬੂਤ ਕਰਨ ਲਈ ਨਵੇਂ ਮੌਕੇ ਲੱਭਦੇ ਰਹਿਣਗੇ। ਕਾਰਨਿਨ ਅਮਰੀਕੀ ਕਾਂਗਰਸ ਦੇ ਅੰਦਰ ਅਤੇ ਬਾਹਰ ਭਾਰਤ ਦੇ ਮਜ਼ਬੂਤ ਸਮਰਥਕ ਹਨ। ਉੱਥੇ ਹੀ ਮੋਦੀ ਨੇ ਕਾਰਨਿਨ ਨੂੰ ਇਕ ਟਵੀਟ 'ਚ ਕਿਹਾ,''ਤੁਹਾਡੇ ਰੂਪ 'ਚ ਭਾਰਤ ਨੂੰ ਇਕ ਮੁੱਲਵਾਨ ਮਿੱਤਰ ਮਿਲਦਾ ਹੈ।'' ਕਾਂਗਰਸ ਦੇ ਮੈਂਬਰ ਪੀਟ ਓਲਸਨ ਨੇ ਵੀ ਕਿਹਾ,''ਅਮਰੀਕਾ ਅਤੇ ਭਾਰਤ ਦੇ ਮਜ਼ਬੂਤ ਲਗਾਅ ਨੂੰ 'ਹਾਓਡੀ ਮੋਦੀ' ਨੇ ਹੋਰ ਡੂੰਘਾ ਕੀਤਾ ਹੈ।'' ਮੋਦੀ ਨੇ ਓਲਸਨ ਨੂੰ ਇਸ ਦਾ ਉੱਤਰ ਦਿੰਦੇ ਹੋਏ ਟਵੀਟ ਕੀਤਾ,''ਰਾਸ਼ਟਰਾਂ ਨੂੰ ਨਜ਼ਦੀਕ ਲਿਆਉਣ 'ਚ ਤੁਹਾਡੇ ਵਰਗੇ ਲੋਕ ਅਹਿਮ ਭੂਮਿਕਾ ਨਿਭਾਉਂਦੇ ਹਨ। 'ਹਾਓਡੀ ਮੋਦੀ' 'ਚ ਸ਼ਿਰਕਤ ਕਰਨ ਲਈ ਧੰਨਵਾਦ। ਤੁਸੀਂ ਭਾਰਤੀ ਪਹਿਰਾਵੇ 'ਚ ਸ਼ਾਨਦਾਰ ਲੱਗ ਰਹੇ ਸੀ।''
ਲੈਫਟੀਨੈਂਟ ਕਰਨਲ ਬਣਨ ਵਾਲੀ ਅਰੁਣਾਚਲ ਦੀ ਪਹਿਲੀ ਮਹਿਲਾ ਅਫ਼ਸਰ ਬਣੀ ਪੋਨੂੰਗ ਡੋਮਿੰਗ
NEXT STORY