ਨਵੀਂ ਦਿੱਲੀ (ਭਾਸ਼ਾ)- ਭਾਰਤ ਚੋਣ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਸ ਸਾਲ ਦੀਆਂ ਲੋਕ ਸਭਾ ਚੋਣਾਂ 'ਚ ਲਗਭਗ 97 ਕਰੋੜ ਭਾਰਤੀ ਵੋਟ ਕਰਨ ਦੇ ਯੋਗ ਹੋਣਗੇ। ਉਸ ਨੇ ਇਹ ਵੀ ਕਿਹਾ ਕਿ 18 ਤੋਂ 29 ਸਾਲ ਦੀ ਉਮਰ ਦੇ 2 ਕਰੋੜ ਤੋਂ ਵੱਧ ਨੌਜਵਾਨ ਵੋਟਰਾਂ ਨੂੰ ਵੋਟਰ ਸੂਚੀ 'ਚ ਜੋੜਿਆ ਗਿਆ ਹੈ। ਕਮਿਸ਼ਨ ਅਨੁਸਾਰ ਪਿਛਲੀਆਂ ਲੋਕ ਸਭਾ ਚੋਣਾਂ 2019 ਤੋਂ ਰਜਿਸਟਰਡ ਵੋਟਰਾਂ ਦੀ ਗਿਣਤੀ 'ਚ 6 ਫ਼ੀਸਦੀ ਦਾ ਵਾਧਾ ਹੋਇਆ ਹੈ। ਚੋਣ ਕਮਿਸ਼ਨ ਨੇ ਕਿਹਾ,''ਦੁਨੀਆ 'ਚ ਸਭ ਤੋਂ ਵੱਡਾ ਵੋਟਰ ਵਰਗ-96.88 ਕਰੋੜ ਭਾਰਤ 'ਚ ਆਉਣ ਵਾਲੀਆਂ ਆਮ ਚੋਣਾਂ ਲਈ ਵੋਟਿੰਗ ਕਰਨ ਲਈ ਰਜਿਸਟਰਡ ਹੈ।''
ਇਹ ਵੀ ਪੜ੍ਹੋ : ਜੰਮੂ ਕਸ਼ਮੀਰ ਨਾਲ ਸੰਬੰਧਤ ਤਿੰਨ ਮਹੱਤਵਪੂਰਨ ਬਿੱਲਾਂ ਨੂੰ ਮਿਲੀ ਸੰਸਦ ਦੀ ਮਨਜ਼ੂਰੀ
ਚੋਣ ਕਮਿਸ਼ਨ ਨੇ ਨਾਲ ਹੀ ਕਿਹਾ ਕਿ ਲਿੰਗ ਅਨੁਪਾਤ 2023 'ਚ 940 ਤੋਂ ਵੱਧ ਕੇ 2024 'ਚ 948 ਹੋ ਗਿਆ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਕਮਿਸ਼ਨ ਨੇ ਵੋਟਰ ਸੂਚੀ ਦੇ ਮੁੜ ਨਿਰੀਖਣ 'ਚ ਪਾਦਰਸ਼ਤਾ ਦੇ ਨਾਲ-ਨਾਲ ਵੋਟਰ ਸੂਚੀ ਦੀ ਸ਼ੁੱਧਤਾ 'ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਪੁਣੇ 'ਚ ਇਕ ਪੱਤਰਕਾਰ ਸੰਮੇਲਨ 'ਚ ਹਰ ਪੜਾਅ 'ਚ ਸਿਆਸੀ ਦਲਾਂ ਦੀ ਹਿੱਸੇਦਾਰੀ ਦੇ ਨਾਲ-ਨਾਲ ਵੋਟਰ ਸੂਚੀ ਦੇ ਮੁੜ ਨਿਰੀਖਣ 'ਚ ਸ਼ਾਮਲ ਵੱਖ-ਵੱਖ ਕੰਮਾਂ ਬਾਰੇ ਜਾਣਕਾਰੀ ਦਿੱਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੁਰਦੁਆਰਾ ਐਕਟ ਖ਼ਿਲਾਫ਼ ਪ੍ਰਦਰਸ਼ਨ ’ਚ ਸ਼ਾਮਲ ਹੋਣ ਮਹਾਰਾਸ਼ਟਰ ਪਹੁੰਚੇ ਐਡਵੋਕੇਟ ਧਾਮੀ, ਸਰਕਾਰ ਨੂੰ ਕੀਤੀ ਅਪੀਲ
NEXT STORY