ਲਖਨਊ– ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਦੇਸ਼ ’ਚ ਸੜਕਾਂ ਸਮੇਤ ਬੁਨਿਆਦੀ ਢਾਂਚੇ ਦੇ ਨਿਰਮਾਣ ਦੇ ਮਾਮਲੇ ’ਚ ਕ੍ਰਾਂਤੀ ਆ ਗਈ ਹੈ ਅਤੇ ਹੁਣ ਦੇਸ਼ ਨੂੰ ‘ਸੁਪਰ ਇਕੋਨਾਮਿਕ ਪਾਵਰ’ ਬਣਨ ਤੋਂ ਦੁਨੀਆ ਦੀ ਕੋਈ ਤਾਕਤ ਨਹੀਂ ਹੋ ਸਕਦੀ। ਰਾਜਨਾਥ ਸਿੰਘ ਨੇ ਲਖਨਊ-ਕਾਨਪੁਰ ਐਕਸਪ੍ਰੈੱਸ-ਵੇਅ ਸਮੇਤ 26778 ਕਰੋੜ ਰੁਪਏ ਦੀ ਲਾਗਤ ਨਾਲ 821 ਕਿਲੋਮੀਟਰ ਦੇ ਰਾਸ਼ਟਰੀ ਰਾਜਮਾਰਗਾਂ ਦੇ ਨਿਰਮਾਣ ਕਾਰਜ ਦੇ ਉਦਘਾਟਨ, ਨੀਂਹ ਪੱਥਰ ਅਤੇ ਸ਼ੁਰੂਆਤ ਮੌਕੇ ਕਿਹਾ ਕਿ ਬੁਨਿਆਦੀ ਢਾਂਚੇ ਦੇ ਨਿਰਮਾਣ ਦੇ ਮਾਮਲੇ ’ਚ ਪੂਰੇ ਭਾਰਤ ’ਚ ਇਕ ਨਵੀਂ ਕ੍ਰਾਂਤੀ ਆ ਗਈ ਹੈ ਅਤੇ ਦੁਨੀਆ ’ਚ ਜੋ ਵੀ ਦੇਸ਼ ਅਮੀਰ ਹੋਏ ਹਨ, ਉਸ ਦੇ ਪਿੱਛੇ ਸਭ ਤੋਂ ਵੱਡਾ ਰਾਜ ਇਹੀ ਰਿਹਾ ਹੈ, ਭਾਰਤ ਨੂੰ ਵੀ ਦੁਨੀਆ ’ਚ ਸੁਪਰ ਇਕੋਨਾਮਿਕ ਪਾਵਰ ਬਣਨ ਤੋਂ ਹੁਣ ਦੁਨੀਆ ਦੀ ਕੋਈ ਤਾਕਤ ਨਹੀਂ ਰੋਕ ਸਕਦੀ ਹੈ।
ਉਨ੍ਹਾਂ ਨੇ ਕਿਹਾ ਕਿ ਭਾਰਤ ’ਚ ਸੜਕ ਨਿਰਮਾਣ ਦਾ ਇਤਿਹਾਸ ਦੇਖੀਏ ਤਾਂ ਪਤਾ ਲਗਦਾ ਹੈ ਕਿ ਰੋਜ਼ਾਨਾ 5 ਤੋਂ 8 ਕਿਲੋਮੀਟਰ ਹੀ ਸੜਕਾਂ ਦਾ ਨਿਰਮਾ ਹੁੰਦਾ ਸੀ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੜਕ ਟ੍ਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਦੀ ਅਗਵਾਈ ’ਚ ਰੋਜ਼ਾਨਾ 30 ਤੋਂ 40 ਕਿਲੋਮੀਟਰ ਤੱਕ ਸੜਕਾਂ ਦਾ ਨਿਰਮਾਣ ਹੋ ਰਿਹਾ ਹੈ। ਇਹ ਕੋਈ ਛੋਟੀ ਪ੍ਰਾਪਤੀ ਨਹੀਂ ਹੈ। ਲਖਨਊ-ਕਾਨਪੁਰ ਐਕਸਪ੍ਰੈੱਸ-ਵੇਅ ਨੂੰ ਸੂਬਾ ਵਾਸੀਆਂ ਲਈ ਬਹੁਤ ਵੱਡੀ ਸੌਗਾਤ ਕਰਾਰ ਦਿੰਦੇ ਹੋਏ ਲਖਨਊ ਦੇ ਸੰਸਦ ਮੈਂਬਰ ਨੇ ਕਿਹਾ ਕਿ ਇਸ ਨੂੰ ਇਕ ਆਰਥਿਕ ਗਲਿਆਰੇ ਦੇ ਰੂਪ ’ਚ ਦੇਖਿਆ ਜਾਣਾ ਚਾਹੀਦਾ ਹੈ। ਇਹ ਐਕਸਪ੍ਰੈੱਸ-ਵੇਅ ਉੱਤਰ ਪ੍ਰਦੇਸ਼ ’ਚ ਡਿਫੈਂਸ ਕਾਰੀਡੋਰ ਲਈ ਹਾਈ ਸਪੀਡ ਕਨੈਕਟੀਵਿਟੀ ਵੀ ਮੁਹੱਈਆ ਕਰਵਾਏਗਾ। ਇਹ ਐਕਸਪ੍ਰੈੱਸ-ਵੇਅ ਡਿਫੈਂਸ ਕਾਰੀਡੋਰ ਲਈ ਰੀਡ ਦੀ ਹੱਡੀ ਸਾਬਤ ਹੋਵੇਗਾ।
ਗੁਜਰਾਤ ’ਚ ਜ਼ਹਿਰੀਲੇ ਧੂੰਏਂ ਦੀ ਲਪੇਟ ’ਚ ਆਉਣ ਨਾਲ 6 ਮਜ਼ਦੂਰਾਂ ਦੀ ਮੌਤ
NEXT STORY